ਐਂਟਰਟੇਨਮੈਂਟ ਡੈਸਕ– ਹਾਲ ਹੀ ’ਚ ਗਾਇਕ ਕਰਨ ਔਜਲਾ ਤੇ ਰੈਪਰ ਡਿਵਾਈਨ ਦੀ ਨਵੀਂ ਐਲਬ ‘ਸਟ੍ਰੀਟ ਡਰੀਮਜ਼’ ਰਿਲੀਜ਼ ਹੋਈ ਹੈ। ਇਸ ਐਲਬਮ ਦੀ ਰਿਲੀਜ਼ਿੰਗ ਲਈ ਕਰਨ ਔਜਲਾ ਖ਼ਾਸ ਤੌਰ ’ਤੇ ਮੁੰਬਈ ਆਏ ਤੇ ਡਿਵਾਈਨ ਨਾਲ ਐਲਬਮ ਦੀ ਲਾਂਚਿੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ : ਟੀ. ਵੀ. ਇੰਡਸਟਰੀ ਨੂੰ ਵੱਡਾ ਘਾਟਾ, 59 ਸਾਲਾ ਮਸ਼ਹੂਰ ਅਦਾਕਾਰ ਦੀ ਮੌਤ, ਹਸਪਤਾਲੋਂ ਆਉਂਦੇ ਸਮੇਂ ਪਿਆ ਦਿਲ ਦਾ ਦੌਰਾ
ਕਰਨ ਤੇ ਡਿਵਾਈਨ ਦੇ ਪ੍ਰਸ਼ੰਸਕਾਂ ਵਲੋਂ ਇਸ ਐਲਬਮ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਕਰਨ ਤੇ ਡਿਵਾਈਨ ਨੇ ਉਹ ਕਰ ਦਿਖਾਇਆ ਹੈ, ਜੋ ਅੱਜ ਤਕ ਕਿਸੇ ਵੀ ਭਾਰਤੀ ਕਲਾਕਾਰ ਨੇ ਨਹੀਂ ਕੀਤਾ ਹੈ।
ਦਰਅਸਲ, ਕਰਨ ਔਜਲਾ ਤੇ ਡਿਵਾਈਨ ਅਜਿਹੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ, ਜਿਨ੍ਹਾਂ ਦੀ ਐਲਬਮ ਦੇ ਸਾਰੇ ਗੀਤ ਐਪਲ ਮਿਊਜ਼ਿਕ ਦੇ ਟਾਪ 50 ਇੰਡੀਆ ਤੇ ਕੈਨੇਡਾ ਚਾਰਟ ’ਚ ਆਪਣੀ ਜਗ੍ਹਾ ਬਣਾ ਚੁੱਕੇ ਹਨ।
ਇਸ ਗੱਲ ਦੀ ਜਾਣਕਾਰੀ ਕਰਨ ਔਜਲਾ ਨੇ ਇੰਸਟਾਗ੍ਰਾਮ ’ਤੇ ਇਕ ਸਟੋਰੀ ਸਾਂਝੀ ਕਰਦਿਆਂ ਦਿੱਤੀ ਹੈ। ‘ਸਟ੍ਰੀਟ ਡਰੀਮਜ਼’ ਐਲਬਮ ’ਚ ਕੁਲ 7 ਗੀਤ ਹਨ, ਜਿਨ੍ਹਾਂ ਨੂੰ ਵੱਖ-ਵੱਖ ਮਿਊਜ਼ਿਕ ਡਾਇਰੈਕਟਰਾਂ ਵਲੋਂ ਤਿਆਰ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ਕਰਨ ਤੇ ਡਿਵਾਈਨ ਦੀ ਇਹ ਐਲਬਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
ਲੋਕ ਸਭਾ ਚੋਣਾਂ ਲਈ ਪੰਜਾਬ ਦੇ ‘ਸਟੇਟ ਆਈਕਨ’ ਚੁਣੇ ਗਏ ਤਰਸੇਮ ਜੱਸੜ ਤੇ ਸ਼ੁਭਮਨ ਗਿੱਲ
NEXT STORY