ਮੁੰਬਈ (ਬਿਊਰੋ)– ਰਣਵੀਰ ਸਿੰਘ, ਆਲੀਆ ਭੱਟ ਤੇ ਕਰਨ ਜੌਹਰ ਇਨ੍ਹੀਂ ਦਿਨੀਂ ਦਿੱਲੀ ’ਚ ਆਪਣੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਦੀ ਸ਼ੂਟਿੰਗ ਕਰ ਰਹੇ ਹਨ। ਅੱਜ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਨਾਈਟ ਆਊਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਕਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਤਸਵੀਰਾਂ ’ਚ ਅਦਾਕਾਰ ਰਣਵੀਰ ਸਿੰਘ ਤੇ ਅਦਾਕਾਰਾ ਆਲੀਆ ਭੱਟ ਨਜ਼ਰ ਆ ਰਹੀ ਹੈ।
ਤਸਵੀਰਾਂ ’ਚ ਰਣਵੀਰ ਤੇ ਆਲੀਆ ਕਾਫੀ ਸਟਾਈਲਿਸ਼ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਤਸਵੀਰਾਂ ’ਚ ਰਣਵੀਰ ਸਫੈਦ ਟੀ-ਸ਼ਰਟ ਤੇ ਕਾਲੇ ਬਲੇਜ਼ਰ ’ਚ ਪੌਜ਼ ਦਿੰਦੇ ਨਜ਼ਰ ਆ ਰਹੇ ਹਨ। ਉਥੇ ਹੀ ਆਲੀਆ ਓਵਰਸਾਈਜ਼ ਕੋਟ ’ਚ ਨਜ਼ਰ ਆ ਰਹੀ ਹੈ।
ਇੰਸਟਾਗ੍ਰਾਮ ’ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕਰਨ ਜੌਹਰ ਨੇ ਕੈਪਸ਼ਨ ’ਚ ਲਿਖਿਆ, ‘ਰੌਕੀ ਤੇ ਰਾਣੀ ਦਾ ਨਾਈਟ ਆਊਟ।’ ਆਲੀਆ ਭੱਟ ਤੇ ਰਣਵੀਰ ਦੀਆਂ ਇਨ੍ਹਾਂ ਤਸਵੀਰਾਂ ’ਤੇ ਟਿੱਪਣੀ ਕਰਦਿਆਂ ਅਦਾਕਾਰਾ ਦੀ ਮਾਂ ਸੋਨੀ ਰਾਜ਼ਦਾਨ ਨੇ ਲਿਖਿਆ, ‘ਆਈਕੋਨਿਕ’। ਨਾਲ ਹੀ ਹਾਰਟ ਤੇ ਫਾਇਰ ਦੀ ਇਮੋਜੀ ਵੀ ਸਾਂਝੀ ਕੀਤੀ।
ਹਾਲ ਹੀ ’ਚ ਫ਼ਿਲਮ ਦੇ ਦਿੱਲੀ ਸੈੱਟ ਤੋਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਲੀਕ ਹੋਈਆਂ ਸਨ, ਜਿਸ ’ਚ ਰਣਵੀਰ ਤੇ ਆਲੀਆ ਆਪਣੇ ਸ਼ਾਰਟਸ ਦਾ ਇੰਤਜ਼ਾਰ ਕਰ ਰਹੇ ਸਨ। ਤਸਵੀਰਾਂ ’ਚ ਫ਼ਿਲਮ ਨਿਰਦੇਸ਼ਕ ਕਰਨ ਜੌਹਰ ਵੀ ਉਨ੍ਹਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਸਬੀਰ ਜੱਸੀ ਨੇ ਬਜ਼ੁਰਗ ਬੇਬੇ ਨਾਲ ਸਾਂਝੀ ਕੀਤੀ ਵੀਡੀਓ, ਨਾਨਕੇ ਪਿੰਡ ਇੰਝ ਕਰ ਰਿਹੈ ਮਸਤੀ (ਵੀਡੀਓ)
NEXT STORY