ਮੁੰਬਈ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਪਣੇ ਸਹਿ-ਅਦਾਕਾਰ ਅਰਜੁਨ ਕਪੂਰ ਦੇ ਅਭਿਨੈ ਦੀ ਤਾਂ ਪਹਿਲਾਂ ਤੋਂ ਹੀ ਦੀਵਾਨੀ ਸੀ ਪਰ ਹੁਣ ਉਹ ਉਨ੍ਹਾਂ ਦੇ ਆਤਮ ਵਿਸ਼ਵਾਸ ਨਾਲ ਕੀਤੇ ਰੈਂਪ ਵਾਕ ਦੀ ਵੀ ਤਰੀਫਾਂ ਕਰ ਰਹੀ ਹੈ। ਮੁੰਬਈ 'ਚ ਚੱਲ ਰਹੇ 'ਲੈਕਮੀ ਫੈਸ਼ਨ ਵੀਕ' 'ਚ ਅਰਜੁਨ ਨੇ ਮਸ਼ਹੂਰ ਡਿਜ਼ਾਇਨਰ ਮਨੀਸ਼ ਮਲਹੋਤਰਾ ਦੀ ਡ੍ਰੈੱਸ ਪਾ ਕੇ ਰੈਂਪ ਵਾਕ ਕੀਤਾ ਅਤੇ ਕਰੀਨਾ ਦਰਸ਼ਕਾਂ 'ਚ ਬੈਠ ਕੇ ਅਰਜੁਨ ਅਤੇ ਮਨੀਸ਼ ਨੂੰ ਉਤਸ਼ਾਹਿਤ ਕਰ ਰਹੀ ਸੀ।
ਫਿਲਮ 'ਕੀ ਐਂਡ ਕਾ' ਦੀ ਅਦਾਕਾਰਾ ਕਰੀਨਾ ਕਪੂਰ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਉੁਨ੍ਹਾਂ ਨੂੰ ਪਹਿਲੀ ਵਾਰ ਰੈਂਪ 'ਤੇ ਚੱਲਦੇ ਹੋਏ ਦੇਖਿਆ ਹੈ ਅਤੇ ਮੈਨੂੰ ਲੱਗਦਾ ਹੈ ਉਨ੍ਹਾਂ ਨੇ ਬਹੁਤ ਵਧੀਆਂ ਕੈਟਵਾਕ ਕੀਤਾ ਹੈ। ਉਹ ਆਤਮ ਵਿਸ਼ਵਾਸ ਨਾਲ ਭਰੇ ਹੋਏ ਸਨ, ਜੋ ਮੈਨੂੰ ਕਾਫੀ ਚੰਗਾ ਲੱਗਾ।'' 35 ਸਾਲਾ ਅਦਾਕਾਰਾ ਕਰੀਨਾ ਨੇ ਮਨੀਸ਼ ਮਲਹੋਤਰਾ ਦਾ ਡਿਜ਼ਾਇਨ ਕੀਤੀ ਸਾੜੀ ਪਾਈ ਹੋਈ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਕਰੀਨਾ-ਅਰਜੁਨ ਦੇ ਅਭਿਨੈ ਵਾਲੀ ਫਿਲਮ 'ਕੀ ਐਂਡ ਕਾ' ਕੱਲ ਰਿਵੀਜ਼ ਹੋਵੇਗੀ।
'ਮਾਮੂ' ਬਣੇ ਸਲਮਾਨ ਨੇ ਆਪਣੇ ਭਾਣਜੇ ਨੂੰ ਕੀਤੀ ਕਿੱਸ, ਤਸਵੀਰ ਹੋਈ ਵਾਇਰਲ (pics)
NEXT STORY