ਮੁੰਬਈ (ਏਜੰਸੀ) : ਬਾਲੀਵੁੱਡ ਦੀ 'ਫੈਸ਼ਨ ਆਈਕਨ' ਸੋਨਮ ਕਪੂਰ ਦੇ ਘਰ ਜਲਦ ਹੀ ਦੂਜੀ ਵਾਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹੈ। ਐਤਵਾਰ ਨੂੰ ਮੁੰਬਈ ਸਥਿਤ ਕਪੂਰ ਪਰਿਵਾਰ ਦੇ ਨਿਵਾਸ ਸਥਾਨ 'ਤੇ ਸੋਨਮ ਕਪੂਰ ਦੀ 'ਗੋਦ ਭਰਾਈ' (Baby Shower) ਦੀ ਰਸਮ ਬੜੀ ਧੂਮ-ਧਾਮ ਨਾਲ ਨਿਭਾਈ ਗਈ। ਇਸ ਖਾਸ ਮੌਕੇ 'ਤੇ ਪੂਰੇ ਘਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ।
ਇਹ ਵੀ ਪੜ੍ਹੋ: ਤਲਾਕ ਦੇ 7 ਸਾਲਾਂ ਬਾਅਦ ਮੁੜ ਪਿਆਰ ਦੀ ਭਾਲ 'ਚ ਮਸ਼ਹੂਰ ਅਦਾਕਾਰਾ, ਕਿਹਾ- "ਮੈਂ ਬਹੁਤ ਰੋਮਾਂਟਿਕ ਹਾਂ"

ਫੈਸ਼ਨ ਦੇ ਮਾਮਲੇ 'ਚ ਫਿਰ ਮਾਰੀ ਬਾਜ਼ੀ
ਆਪਣੀ ਦੂਜੀ ਪ੍ਰੈਗਨੈਂਸੀ ਦੌਰਾਨ ਵੀ ਸੋਨਮ ਨੇ ਆਪਣੇ ਸਟਾਈਲ ਨਾਲ ਸਭ ਦਾ ਧਿਆਨ ਖਿੱਚਿਆ। ਸੋਨਮ ਨੇ ਇਸ ਮੌਕੇ 'ਤੇ ਖਾਸ ਤੌਰ 'ਤੇ ਡਿਜ਼ਾਈਨ ਕੀਤਾ ਹੋਇਆ ਲਾਈਮ ਗ੍ਰੀਨ ਲਹਿੰਗਾ ਪਹਿਨਿਆ ਸੀ, ਜਿਸ 'ਤੇ ਹਲਕੀ ਕਢਾਈ ਕੀਤੀ ਹੋਈ ਸੀ। ਰਵਾਇਤੀ ਦੁਪੱਟੇ ਦੀ ਬਜਾਏ ਉਨ੍ਹਾਂ ਨੇ ਲੰਬਾ 'ਕੇਪ' ਪਹਿਨਿਆ ਹੋਇਆ ਸੀ, ਜੋ ਉਨ੍ਹਾਂ ਦੇ ਮੈਟਰਨਿਟੀ ਲੁੱਕ ਨੂੰ ਹੋਰ ਵੀ ਆਧੁਨਿਕ ਬਣਾ ਰਿਹਾ ਸੀ। ਲਾਲ ਬਿੰਦੀ, ਲਾਲ ਲਿਪਸਟਿਕ ਅਤੇ ਭਾਰੀ ਗੋਲਡ ਜਿਊਲਰੀ ਵਿੱਚ ਸੋਨਮ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ।
ਇਹ ਵੀ ਪੜ੍ਹੋ: ਕਦੇ ਕੈਨੇਡਾ ਦੀਆਂ ਸੜਕਾਂ 'ਤੇ ਕੱਟੀਆਂ ਰਾਤਾਂ, ਅੱਜ ਹੈ 83 ਕਰੋੜ ਦਾ ਮਾਲਕ ; ਜਾਣੋ AP ਢਿੱਲੋਂ ਦੀ Life ਦਾ ਕੌੜਾ ਸੱਚ

ਸਿਤਾਰਿਆਂ ਨਾਲ ਸਜੀ ਮਹਿਫ਼ਿਲ
ਇਸ ਪਰਿਵਾਰਕ ਸਮਾਗਮ ਵਿੱਚ ਪਤੀ ਆਨੰਦ ਆਹੂਜਾ ਅਤੇ ਪਿਤਾ ਅਨਿਲ ਕਪੂਰ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ। ਮਹਿਮਾਨਾਂ ਦੀ ਸੂਚੀ ਵਿੱਚ ਕਰੀਨਾ ਕਪੂਰ ਖਾਨ, ਸ਼ਬਾਨਾ ਆਜ਼ਮੀ ਸਮੇਤ ਕਪੂਰ ਖਾਨਦਾਨ ਦੇ ਬੱਚੇ ਅਰਜੁਨ ਕਪੂਰ, ਖੁਸ਼ੀ ਕਪੂਰ ਅਤੇ ਅੰਸ਼ੁਲਾ ਕਪੂਰ ਵੀ ਨਜ਼ਰ ਆਏ। ਸੋਨਮ ਦੀ ਦੋਸਤ ਮਿਹੀਕਾ ਦੱਗੂਬਾਤੀ ਨੇ ਵੀ ਤਸਵੀਰਾਂ ਸਾਂਝੀਆਂ ਕਰਕੇ ਸੋਨਮ ਲਈ ਇੱਕ ਭਾਵੁਕ ਸੰਦੇਸ਼ ਲਿਖਿਆ।
ਇਹ ਵੀ ਪੜ੍ਹੋ: 'ਦਿ ਕੇਰਲ ਸਟੋਰੀ 2' ਦੇ ਇਮੋਸ਼ਨਲ ਟਰੈਕ ਨੇ ਮਚਾਈ ਹਲਚਲ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
2025 'ਚ ਦਿੱਤੀ ਸੀ ਖੁਸ਼ਖਬਰੀ
ਜ਼ਿਕਰਯੋਗ ਹੈ ਕਿ ਸੋਨਮ ਅਤੇ ਆਨੰਦ ਆਹੂਜਾ ਦਾ ਵਿਆਹ 2018 ਵਿੱਚ ਹੋਇਆ ਸੀ। ਸਾਲ 2022 ਵਿੱਚ ਉਨ੍ਹਾਂ ਦੇ ਪਹਿਲੇ ਬੇਟੇ 'ਵਾਯੂ' ਦਾ ਜਨਮ ਹੋਇਆ। ਸੋਨਮ ਨੇ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਨਵੰਬਰ 2025 ਵਿੱਚ ਕੀਤਾ ਸੀ।
ਇਹ ਵੀ ਪੜ੍ਹੋ: ਟਾਈਗਰ ਸ਼ਰਾਫ਼ ਦੀ ਲਾਡਲੀ ਭੈਣ ਨੂੰ ਹੋ ਗਿਆ ਪਿਆਰ! ਅਫਗਾਨੀ MMA ਫਾਈਟਰ ਨੂੰ ਦੇ ਬੈਠੀ ਦਿਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਲਾਕ ਦੇ 7 ਸਾਲਾਂ ਬਾਅਦ ਮੁੜ ਪਿਆਰ ਦੀ ਭਾਲ 'ਚ ਮਸ਼ਹੂਰ ਅਦਾਕਾਰਾ, ਕਿਹਾ- "ਮੈਂ ਬਹੁਤ ਰੋਮਾਂਟਿਕ ਹਾਂ"
NEXT STORY