ਬਾਲੀਵੁੱਡ ਡੈਸਕ: ਕਾਰਤਿਰ ਆਰੀਆ ਅਤੇ ਕਿਆਰਾ ਅਡਵਾਨੀ ਸਟਾਰਰ ‘ਭੁਲ ਭੂਲਈਆ 2’ ਨੇ ਬਾਕਸ ਆਫ਼ਿਸ ’ਤੇ ਧਮਾਲ ਮਚਾ ਦਿੱਤਾ ਹੈ । ਦਰਸ਼ਕਾਂ ਨੂੰ ਸਿਨੇਮਾ ਘਰਾਂ ’ਚ ਲਿਆਉਣ ਲਈ ਕਾਰਤਿਕ ਨੇ ਫ਼ਿਲਮ ’ਚ ਖ਼ਾਸ ਭੂਮਿਕਾ ਨਿਭਾਈ ਹੈ। ਇਸ ਦੌਰਾਨ ਕਾਰਤਿਰ ਦੀ ਇਸ ਫ਼ਿਲਮ ਨੂੰ ਲੋਕ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ। ਦਰਸ਼ਕ ਇਸ ਫ਼ਿਲਮ ’ਚ ਕਾਰਤਿਰ ਦੀ ਅਦਾਕਾਰੀ ਦੀ ਤਾਰੀਫ਼ ਕਰ ਰਹੇ ਹਨ। ਫ਼ਿਲਮ ਦੀ ਸ਼ਾਨਦਾਰ ਸਫ਼ਲਤਾ ਦੇ ਨਾਲ ਅਦਾਕਾਰ ਨੇ ਇਸਦੀ ਰਿਲੀਜ਼ ਤੋਂ ਬਾਅਦ ਵੀ ਪ੍ਰਮੋਸ਼ਨ ਜਾਰੀ ਰੱਖੀ ਹੈ। ਹਾਲ ਹੀ ’ਚ ਕਾਰਤਿਕ ਆਰੀਅਨ ਪ੍ਰਮੋਸ਼ਨ ਲਈ ਕੋਲਕਾਤਾ ਪਹੁੰਚੇ ਹਨ। ਅਦਾਕਾਰ ਹਾਵੜਾ ਬ੍ਰਿਜ ’ਤੇ ਪਹੁੰਚ ਕੇ ਟੈਕਸੀ ’ਤੇ ਚੜ੍ਹ ਗਏ।
ਇਹ ਵੀ ਪੜ੍ਹੋ: ਕਾਨਸ 2022 ਦੇ ਆਖ਼ਰੀ ਦਿਨ ਬਾਲੀਵੁੱਡ ‘ਮਸਤਾਨੀ’ ਦਾ ਦੇਖੋ ਸ਼ਾਹੀ ਅੰਦਾਜ਼
ਕਾਰਤਿਕ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਉਹ ਕੋਲਕਾਤਾ ਦੇ ਹਾਵੜਾ ਬ੍ਰਿਜ ’ਤੇ ਪਹੁੰਚ ਕੇ ਪੀਲੀ ਟੈਕਸੀ ’ਤੇ ਚੜ੍ਹ ਗਏ। ਦਰਅਸਲ ਕਾਰਤਿਕ ਹਾਵੜਾ ਬ੍ਰਿਜ ਤੋਂ ਲੰਘ ਰਿਹਾ ਸੀ ਅਤੇ ਆਪਣੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਸੀ। ਇਸ ਲਈ ਕਾਰਤਿਕ ਹਾਵੜਾ ਬ੍ਰਿਜ ’ਤੇ ਰੁੱਕ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੀਲੀ ਟੈਕਸੀ ’ਤੇ ਚੜ੍ਹ ਕੇ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ ਅਤੇ ਕਈ ਪੋਜ਼ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਆਪਣਾ ਸਿਗਨੇਚਰ ‘ਭੂਲ ਭੁਲਾਇਆ’ ਪੋਜ਼ ਵੀ ਦਿੱਤਾ।
ਤਸਵੀਰ ਸਾਂਝੀ ਕਰਦੇ ਕਾਰਤਿਕ ਆਰੀਅਨ ਨੇ ਲਿਖਿਆ,ਓ ਕੋਲਕਾਤਾ ਆਮੀਜੇ ਤੋਮਾਰ ( ਮੈਂ ਤੁਹਾਡਾ ਹਾਂ)। ਅਦਾਕਾਰ ਦੀ ਇਸ ਤਸਵੀਰ ਨੂੰ ਹੁਣ ਤੱਕ ਚਾਰ ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਅਸਲ ’ਚ ਫ਼ਿਲਮ ਦਾ ਨਵਾਂ ਗੀਤ ਕੋਲਕਾਤਾ ’ਚ ਰਿਲੀਜ਼ ਹੋਇਆ ਹੈ। ਇਸ ਦੌਰਾਨ ਅਦਾਕਾਰ ਪਹਿਲਾਂ ਟੈਕਸੀ ’ਤੇ ਖੜ੍ਹੇ ਹੁੰਦੇ ਹਨ ਫ਼ਿਰ ਪ੍ਰਸ਼ੰਸਕਾਂ ਨਾਲ ਗੱਲਬਾਤ ਵੀ ਕਰਦੇ ਹਨ। ਕਾਰਤਿਕ ਦੇ ਇਸ ਅੰਦਾਜ਼ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: ਦੋਸਤਾਂ ਨਾਲ ਪਹੁੰਚੀ ਇਸਤਾਂਬੁਲ ਸਾਰਾ ਅਲੀ ਖ਼ਾਨ, ਅਯਾਸੋਫਿਆ ਕੈਮੀ ਸਾਹਮਣੇ ਦਿੱਤੇ ਜ਼ਬਰਦਸਤ ਪੋਜ਼
ਦੱਸ ਦੇਈਏ ਕਿ ਕਾਰਤਿਕ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਪੁਣੇ ਦੇ ਇੱਕ ਸਕੂਲ ਵਿੱਚ ਵੀ ਪਹੁੰਚੇ ਸਨ। ‘ਭੂਲ ਭੁਲਈਆ’ ’ਚ ਕਿਆਰਾ ਅਡਵਾਨੀ, ਤੱਬੂ, ਰਾਜਪਾਲ ਯਾਦਵ ਅਤੇ ਸੰਜੇ ਮਿਸ਼ਰਾ ਵੀ ਹਨ। ‘ਭੂਲ ਭੁਲਈਆ 2’ 2007 ਦੀ ਮਸ਼ਹੂਰ ਫ਼ਿਲਮ ਭੂਲ ਭੁਲਈਆ ਦਾ ਸੀਕਵਲ ਹੈ। ਫ਼ਿਲਮ ਦਾ ਨਿਰਦੇਸ਼ਨ ਅਨੀਸ ਬਜ਼ਮੀ ਨੇ ਕੀਤਾ ਹੈ।
ਦੋਸਤਾਂ ਨਾਲ ਪਹੁੰਚੀ ਇਸਤਾਂਬੁਲ ਸਾਰਾ ਅਲੀ ਖ਼ਾਨ, ਅਯਾਸੋਫਿਆ ਕੈਮੀ ਸਾਹਮਣੇ ਦਿੱਤੇ ਜ਼ਬਰਦਸਤ ਪੋਜ਼
NEXT STORY