ਮੁੰਬਈ- ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਨੇ ਹਾਲੀਵੁੱਡ ਦੀ ਦੁਨੀਆ ਵਿੱਚ ਇੱਕ ਅਜਿਹਾ 'ਗਲੋਬਲ ਬਜ਼' ਪੈਦਾ ਕਰ ਦਿੱਤਾ ਹੈ, ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ। ਖ਼ਬਰ ਹੈ ਕਿ ਕਾਰਤਿਕ ਜਲਦੀ ਹੀ ਆਸਕਰ ਜੇਤੂ ਹਾਲੀਵੁੱਡ ਫਿਲਮਮੇਕਰ ਡੈਰੇਨ ਐਰੋਨੋਫਸਕੀ ਨਾਲ ਕੰਮ ਕਰਦੇ ਨਜ਼ਰ ਆ ਸਕਦੇ ਹਨ।
ਕਾਰਤਿਕ ਦੇ ਪੋਸਟ 'ਤੇ ਡਾਇਰੈਕਟਰ ਦਾ ਮਜ਼ੇਦਾਰ ਕਮੈਂਟ
ਕਾਰਤਿਕ ਆਰੀਅਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਹਾਲੀਵੁੱਡ ਦੇ ਮਸ਼ਹੂਰ ਫਿਲਮਮੇਕਰ ਡੈਰੇਨ ਐਰੋਨੋਫਸਕੀ ਨਾਲ ਮੁਲਾਕਾਤ ਦਾ ਇੱਕ 'ਕੈਂਡਿਡ ਵੀਡੀਓ' ਸਾਂਝਾ ਕੀਤਾ ਸੀ। ਐਰੋਨੋਫਸਕੀ ਉਹ ਹਨ, ਜਿਨ੍ਹਾਂ ਨੇ 'ਬਲੈਕ ਸਵਾਨ', 'ਰਿਕਿਵਮ ਫਾਰ ਏ ਡਰੀਮ', 'ਦਿ ਰੈਸਲਰ' ਅਤੇ ਆਸਕਰ ਪੁਰਸਕਾਰ ਜੇਤੂ ਫਿਲਮ 'ਦਿ ਵ੍ਹੇਲ' ਵਰਗੀਆਂ ਮਹਾਨ ਫਿਲਮਾਂ ਦਾ ਨਿਰਮਾਣ ਕੀਤਾ ਹੈ।
ਇਸ ਮੁਲਾਕਾਤ ਦੀ ਖ਼ਬਰ ਨੇ ਉਦੋਂ ਹੋਰ ਜ਼ਿਆਦਾ ਤੂਲ ਫੜ ਲਿਆ, ਜਦੋਂ ਖੁਦ ਐਰੋਨੋਫਸਕੀ ਨੇ ਕਾਰਤਿਕ ਦੇ ਇਸ ਪੋਸਟ 'ਤੇ ਇੱਕ ਮਜ਼ੇਦਾਰ ਕਮੈਂਟ ਕੀਤਾ। ਉਨ੍ਹਾਂ ਨੇ ਲਿਖਿਆ, "ਕੀ ਅਸੀਂ ਆਪਣਾ ਕੋਲੈਬ ਇੱਥੇ ਅਨਾਊਂਸ ਕਰ ਸਕਦੇ ਹਾਂ?"। ਐਰੋਨੋਫਸਕੀ ਦੇ ਇਸ ਚੁਟਕਿਲੇ ਕਮੈਂਟ ਨੇ ਇੰਟਰਨੈੱਟ 'ਤੇ ਤੂਫ਼ਾਨ ਮਚਾ ਦਿੱਤਾ ਹੈ ਅਤੇ ਸੰਭਾਵਿਤ ਬਾਲੀਵੁੱਡ-ਹਾਲੀਵੁੱਡ ਸਹਿਯੋਗ ਬਾਰੇ ਚਰਚਾ ਤੇਜ਼ ਹੋ ਗਈ ਹੈ।
'ਤੁਸੀਂ ਇੱਕ ਲੈਜੈਂਡ ਹੋ': ਕਾਰਤਿਕ
ਐਰੋਨੋਫਸਕੀ ਦੇ ਕਮੈਂਟ ਤੋਂ ਬਾਅਦ ਕਾਰਤਿਕ ਆਰੀਅਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਹਾਲੀਵੁੱਡ ਡਾਇਰੈਕਟਰ ਪ੍ਰਤੀ ਆਪਣਾ ਸਨਮਾਨ ਜ਼ਾਹਰ ਕੀਤਾ। ਕਾਰਤਿਕ ਨੇ ਲਿਖਿਆ, "ਬਲੈਕ ਸਵਾਨ, ਦਿ ਵ੍ਹੇਲ ਮੇਰੀਆਂ ਪਸੰਦੀਦਾ ਫਿਲਮਾਂ ਵਿੱਚੋਂ ਹਨ ਅਤੇ ਤੁਸੀਂ ਇੱਕ ਲੈਜੈਂਡ ਹੋ ਮੇਰੇ ਦੋਸਤ"। ਕਾਰਤਿਕ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਡੈਰੇਨ ਨਾਲ ਚਾਹ 'ਤੇ ਮੁਲਾਕਾਤ ਬੇਹੱਦ ਚੰਗੀ ਲੱਗੀ ਅਤੇ ਉਹ ਜਿਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ, ਉਸ ਲਈ ਹੁਣ ਹੋਰ ਸਬਰ ਨਹੀਂ ਕਰ ਸਕਦੇ।
ਸੋਸ਼ਲ ਮੀਡੀਆ 'ਤੇ ਕਾਰਤਿਕ ਅਤੇ ਐਰੋਨੋਫਸਕੀ ਵਿਚਕਾਰ ਹੋਈ ਇਹ ਗੱਲਬਾਤ ਨਾ ਸਿਰਫ਼ ਉਨ੍ਹਾਂ ਦੀ ਸਹਿਜ ਦੋਸਤੀ ਨੂੰ ਦਰਸਾਉਂਦੀ ਹੈ, ਬਲਕਿ ਕਾਰਤਿਕ ਆਰੀਅਨ ਦੀ ਵਧਦੀ ਅੰਤਰਰਾਸ਼ਟਰੀ ਪਛਾਣ ਨੂੰ ਵੀ ਉਜਾਗਰ ਕਰਦੀ ਹੈ। ਕਾਰਤਿਕ ਆਪਣੀ ਦਮਦਾਰ ਆਨ-ਸਕਰੀਨ ਮੌਜੂਦਗੀ ਅਤੇ ਚਾਰਮਿੰਗ ਪਰਸਨੈਲਿਟੀ ਕਾਰਨ ਆਧੁਨਿਕ ਭਾਰਤੀ ਸਿਨੇਮਾ ਦੇ ਇੱਕ ਪ੍ਰਮੁੱਖ ਪ੍ਰਤੀਨਿਧੀ ਵਜੋਂ ਸਥਾਪਿਤ ਹੋ ਰਹੇ ਹਨ। ਇਸ ਲਈ ਐਰੋਨੋਫਸਕੀ ਨਾਲ ਉਨ੍ਹਾਂ ਦਾ ਇਹ ਸੰਭਾਵੀ ਸਹਿਯੋਗ ਯਕੀਨੀ ਤੌਰ 'ਤੇ ਉਨ੍ਹਾਂ ਦੀ ਅੰਤਰਰਾਸ਼ਟਰੀ ਯਾਤਰਾ ਵਿੱਚ ਇੱਕ ਵੱਡਾ ਕਦਮ ਸਾਬਤ ਹੋਵੇਗਾ,।
ਆਲੀਆ ਭੱਟ ਤੇ ਹੈਂਡ ਸਾਬਰੀ ਨੂੰ 'ਰੈੱਡ ਸੀ ਫਿਲਮ ਫੈਸਟੀਵਲ' 'ਚ 'ਗੋਲਡਨ ਗਲੋਬਜ਼' ਨੇ ਕੀਤਾ ਸਨਮਾਨਿਤ
NEXT STORY