ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਪਹਿਲੀ ਵਾਲ ਐਤਵਾਰ ਸ਼ਾਮ ਨੂੰ ਮੁੰਬਈ ਵਿੱਚ ਇਕੱਠੇ ਦਿਖਾਈ ਦਿੱਤੇ। ਇਸ ਦੌਰਾਨ ਜੋੜੇ ਨੇ ਆਪਣਾ ਲੁੱਕ ਸਾਦਾ ਅਤੇ ਸਟਾਈਲਿਸ਼ ਰੱਖਿਆ। ਅਦਾਕਾਰਾ ਨੇ ਕਾਲੇ ਰੰਗ ਦਾ ਓਵਰਸਾਈਜ਼ਡ ਕੋਟ, ਕਾਲੀ ਪੈਂਟ ਅਤੇ ਸਨੀਕਰਸ ਪਹਿਨੇ ਸਨ। ਡਾਰਕ ਸਨਗਲਾਸਿਜ਼ ਨਾਲ ਉਨ੍ਹਾਂ ਨੇ ਆਪਣਾ ਲੁੱਕ ਪੂਰਾ ਕੀਤਾ। ਜਦੋਂਕਿ ਵਿੱਕੀ ਕਾਲੀ ਟੀ-ਸ਼ਰਟ ਅਤੇ ਟਰਾਊਜ਼ਰ ਵਿੱਚ ਨਜ਼ਰ ਆਏ, ਜਿਸ ਦੇ ਉੱਪਰ ਉਨ੍ਹਾਂ ਨੇ ਬਰਾਊਨ ਜੈਕਟ, ਕੈਪ ਅਤੇ ਬੇਜ ਰੰਗ ਦੇ ਸਨੀਕਰਸ ਪਾਏ ਹੋਏ ਸਨ।
ਦੱਸ ਦੇਈਏ ਕਿ ਮਾਂ ਬਣਨ ਤੋਂ ਬਾਅਦ ਕੈਟਰੀਨਾ ਜ਼ਿਆਦਾਤਰ ਜਨਤਕ ਪ੍ਰੋਗਰਾਮਾਂ ਤੋਂ ਦੂਰ ਹੀ ਰਹੀ ਹੈ, ਜਿਸ ਕਾਰਨ ਪ੍ਰਸ਼ੰਸਕ ਇਸ ਝਲਕ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਹਨ। ਇਸ ਜੋੜੇ ਨੇ 7 ਨਵੰਬਰ 2025 ਨੂੰ ਆਪਣੇ ਪਹਿਲੇ ਬੱਚੇ (ਵਿਹਾਨ ਕੌਸ਼ਲ) ਦਾ ਸਵਾਗਤ ਕੀਤਾ ਸੀ। ਵਿਕੀ ਅਤੇ ਕੈਟਰੀਨਾ ਨੇ 9 ਦਸੰਬਰ 2021 ਨੂੰ ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿਖੇ ਵਿਆਹ ਕਰਵਾਇਆ ਸੀ।।
ਤਾਮਿਲਨਾਡੂ 'ਚ ਧਮਾਕੇਦਾਰ ਜਿੱਤ ਵੱਲ ਵਧ ਰਹੀ TVK, ਟਾਈਗਰ ਸ਼ਰਾਫ ਨੇ ਵਿਜੇ ਨੂੰ ਦਿੱਤੀਆਂ ਵਧਾਈਆਂ
NEXT STORY