ਜਲੰਧਰ (ਰੱਤਾ)–ਪਿੰਡ ਤਾਜਪੁਰ ਵਿਚ ਬਿਨਾਂ ਡਿਗਰੀ ਦੇ ਪ੍ਰੈਕਟਿਸ ਕਰ ਰਹੇ ਝੋਲਾਛਾਪ ਡਾਕਟਰ ਦੇ ਕਲੀਨਿਕ ’ਤੇ ਸ਼ਨੀਵਾਰ ਨੂੰ ਡਰੱਗ ਕੰਟਰੋਲ ਅਫਸਰ ਨੇ ਥਾਣਾ ਲਾਂਬੜਾ ਦੀ ਪੁਲਸ ਨਾਲ ਮਿਲ ਕੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਡਰੱਗ ਕੰਟਰੋਲ ਅਫਸਰ ਨੂੰ ਪੁਲਸ ਥਾਣਾ ਲਾਂਬੜਾ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਤਾਜਪੁਰ ਵਿਚ ਇਕ ਵਿਅਕਤੀ ਬਿਨਾਂ ਕਿਸੇ ਡਿਗਰੀ ਦੇ ਕਲੀਨਿਕ ਚਲਾ ਰਿਹਾ ਹੈ। ਇਸੇ ਸੂਚਨਾ ਦੇ ਆਧਾਰ ’ਤੇ ਡਰੱਗ ਕੰਟਰੋਲ ਅਫਸਰ ਅਮਿਤ ਬਾਂਸਲ ਨੇ ਥਾਣਾ ਲਾਂਬੜਾ ਦੀ ਪੁਲਸ ਨਾਲ ਮਿਲ ਕੇ ਉਕਤ ਝੋਲਾਛਾਪ ਡਾਕਟਰ ਦੀ ਕਲੀਨਿਕ ’ਤੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੂੰ 12 ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਮਿਲੀਆਂ। ਇਨ੍ਹਾਂ ਵਿਚੋਂ ਲਗਭਗ 413 ਗੋਲੀਆਂ ਅਜਿਹੀਆਂ ਸਨ, ਜਿਨ੍ਹਾਂ ਦੀ ਵਰਤੋਂ ਨਸ਼ੇ ਲਈ ਵੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਇਨੋਵਾ ਸਵਾਰ ਬੰਦੇ ਦੇ ਗੋਲ਼ੀਆਂ ਮਾਰ ਕੀਤੇ ਕਤਲ ਮਾਮਲੇ 'ਚ ਪੁਲਸ ਦੇ ਸਨਸਨੀਖ਼ੇਜ਼ ਖ਼ੁਲਾਸੇ
ਕਲੀਨਿਕ ’ਤੇ ਬੈਠੇ ਵਿਅਕਤੀ ਨਿਰਮਲਦੀਪ ਪੁੱਤਰ ਤਰਸੇਮ ਲਾਲ ਕੋਲ ਨਾ ਤਾਂ ਕੋਈ ਡਿਗਰੀ, ਨਾ ਡਰੱਗ ਲਾਇਸੈਂਸ ਅਤੇ ਨਾ ਹੀ ਉਥੇ ਪਈਆਂ ਦਵਾਈਆਂ ਦਾ ਕੋਈ ਪ੍ਰਚੇਜ਼ ਰਿਕਾਰਡ ਸੀ। ਡਰੱਗ ਕੰਟਰੋਲ ਅਫਸਰ ਨੇ ਸਾਰੀਆਂ ਦਵਾਈਆਂ ਆਪਣੇ ਕਬਜ਼ੇ ਵਿਚ ਲੈ ਲਈਆਂ ਅਤੇ ਹੁਣ ਉਕਤ ਵਿਅਕਤੀ ਖ਼ਿਲਾਫ਼ ਡਰੱਗਜ਼ ਐਂਡ ਕਾਸਮੈਟਿਕਸ ਐਕਟ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੋਹੀਆਂ ’ਚ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਸਰਗਰਮ, CCTV ’ਚ ਕੈਦ ਹੋਈ ਚੋਰੀ ਦੀ ਵਾਰਦਾਤ
NEXT STORY