ਮੁੰਬਈ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨੀਂ ਦਿਨੀਂ ਆਪਣੀ ਮਦਰਹੁੱਡ ਲਾਈਫ ਦਾ ਆਨੰਦ ਮਾਣ ਰਹੀ ਹੈ। ਪਿਛਲੇ ਸਾਲ ਨਵੰਬਰ ਵਿੱਚ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਕੈਟਰੀਨਾ ਨੇ ਮੀਡੀਆ ਅਤੇ ਜਨਤਕ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਹੋਈ ਸੀ ਪਰ ਹੁਣ ਸਾਢੇ ਤਿੰਨ ਮਹੀਨਿਆਂ ਬਾਅਦ ਕੈਟਰੀਨਾ ਕੈਫ ਪਹਿਲੀ ਵਾਰ ਜਨਤਕ ਥਾਂ 'ਤੇ ਨਜ਼ਰ ਆਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: 'ਰਾਮਾਇਣ' ਫੇਮ ਦੀਪਿਕਾ ਚਿਖਲੀਆ ਦੀ ਧੀ ਦਾ ਹੋਇਆ ਵਿਆਹ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ
ਪੈਪਰਾਜ਼ੀ ਨੂੰ ਦੇਖ ਖਿੜ ਉੱਠਿਆ ਚਿਹਰਾ
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੈਟਰੀਨਾ ਕੈਫ ਆਪਣੀ ਕਾਰ ਵਿੱਚ ਬੈਠੀ ਹੋਈ ਸੀ, ਜਿਵੇਂ ਹੀ ਉਸ ਦੀ ਨਜ਼ਰ ਪੈਪਰਾਜ਼ੀ (ਮੀਡੀਆ ਕੈਮਰਾਮੈਨ) 'ਤੇ ਪੈਂਦੀ ਹੈ, ਉਹ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕਰਦੀ ਹੈ ਅਤੇ ਮੁਸਕਰਾਉਂਦੀ ਹੈ। ਇਸ ਦੌਰਾਨ ਉਸਨੇ ਮਾਸਕ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ: ਕੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨਗੇ ਬੱਬੂ ਮਾਨ ? KS ਮੱਖਣ ਦੇ ਬਿਆਨ 'ਤੇ 'ਮਾਨ' ਦਾ ਵੱਡਾ ਖੁਲਾਸਾ
ਬਲੈਕ ਆਊਟਫਿਟ ਵਿੱਚ ਦਿਖਿਆ 'ਮਦਰ ਗਲੋ'
ਇਸ ਦੌਰਾਨ ਕੈਟਰੀਨਾ ਨੇ ਕਾਲੇ ਰੰਗ ਦਾ ਆਊਟਫਿਟ ਪਾਇਆ ਹੋਇਆ ਸੀ। ਭਾਵੇਂ ਉਸਨੇ ਜ਼ਿਆਦਾ ਦੇਰ ਪੋਜ਼ ਨਹੀਂ ਦਿੱਤੇ, ਪਰ ਪ੍ਰਸ਼ੰਸਕ ਉਸ ਨੂੰ ਦੇਖ ਕੇ ਬੇਹੱਦ ਖੁਸ਼ ਹਨ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਕੈਟਰੀਨਾ ਦੇ 'ਮਦਰ ਗਲੋ' ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਜੌਰਡਨ ਸੰਧੂ ਨੂੰ ਗੈਂਗਸਟਰਾਂ ਦੀ ਧਮਕੀ ! ਸਰਕਾਰ ਨੇ ਲਈ ਪੰਜਾਬੀ ਗਾਇਕ ਦੀ ਸੁਰੱਖਿਆ ਵਾਪਸ
2021 ਵਿੱਚ ਹੋਇਆ ਸੀ ਵਿੱਕੀ-ਕੈਟਰੀਨਾ ਦਾ ਵਿਆਹ
ਜ਼ਿਕਰਯੋਗ ਹੈ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਸਾਲ 2021 ਵਿੱਚ ਵਿਆਹ ਰਚਾਇਆ ਸੀ। ਵਿਆਹ ਦੇ 4 ਸਾਲ ਬਾਅਦ, 7 ਨਵੰਬਰ 2025 ਨੂੰ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ। ਉਦੋਂ ਤੋਂ ਹੀ ਕੈਟਰੀਨਾ ਆਪਣਾ ਸਾਰਾ ਸਮਾਂ ਬੇਟੇ ਦੀ ਪਰਵਰਿਸ਼ ਨੂੰ ਦੇ ਰਹੀ ਹੈ।
ਇਹ ਵੀ ਪੜ੍ਹੋ: ਸਲੀਮ ਖਾਨ ਨੂੰ ਲੈ ਕੇ ਆਮਿਰ ਖਾਨ ਨੇ ਦਿੱਤੀ ਵੱਡੀ ਅਪਡੇਟ ! ਦੱਸਿਆ ਹੁਣ ਕਿਵੇਂ ਹੈ ਸਲਮਾਨ ਦੇ ਪਿਤਾ ਦੀ ਸਿਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੋਮਾਂਟਿਕ ਗੀਤਾਂ ਦੇ ਕਿੰਗ ਦਰਸ਼ਨ ਰਾਵਲ ਦਾ ਨਵਾਂ ਗੀਤ ‘ਸਾਥੀਆ’ ਹੋਇਆ ਰਿਲੀਜ਼
NEXT STORY