ਹਾਂਗ ਕਾਂਗ- ਚੀਨ ਦੀਆਂ ਨਿਰਮਾਣ ਗਤੀਵਿਧੀਆਂ ਜੁਲਾਈ 'ਚ ਅਚਾਨਕ ਸੁਸਤ ਪੈ ਗਈਆਂ ਅਤੇ ਪੰਜ ਮਹੀਨਿਆਂ 'ਚ ਪਹਿਲੀ ਵਾਰ ਅਜਿਹੀ ਗਿਰਾਵਟ ਆਈ ਹੈ। ਇਸ ਨਾਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਵਿਆਪਕ ਵਿਕਾਸ ਦਰ 'ਤੇ ਦਬਾਅ ਪੈਣ ਦਾ ਖ਼ਦਸ਼ਾ ਹੈ। ਚੀਨ ਦੇ ਰਾਸ਼ਟਰੀ ਅੰਕੜਾ ਬਿਊਰੋ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਕਿ ਅਧਿਕਾਰਤ ਨਿਰਮਾਣ ਖਰੀਦ ਪ੍ਰਬੰਧਕ ਸੂਚਕਾਂਕ (ਪੀਐੱਮਆਈ) ਜੂਨ 'ਚ 50.3 ਤੋਂ ਜੁਲਾਈ 'ਚ 49.2 'ਤੇ ਆ ਗਿਆ, ਜੋ ਕਿ ਅਰਥਸ਼ਾਸਤਰੀਆਂ ਦੇ ਅਨੁਮਾਨ ਨਾਲ ਕਮਜ਼ੋਰ ਰਿਹਾ।
ਨਵੇਂ ਆਰਡਰਾਂ ਲਈ ਉਪ-ਸੂਚਕਾਂਕ ਜੂਨ 'ਚ 51.2 ਤੋਂ ਜੁਲਾਈ 'ਚ 48.5 'ਤੇ ਆ ਗਿਆ, ਜੋ ਕਿ 2023 ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ। ਉਤਪਾਦਨ ਲਈ ਉਪ-ਸੂਚਕਾਂਕ 51.4 ਤੋਂ 49.9 'ਤੇ ਆ ਗਿਆ। ਫੈਕਟਰੀ ਪ੍ਰਬੰਧਕਾਂ ਦੇ ਸਰਵੇਖਣ ਦੇ ਆਧਾਰ 'ਤੇ ਪੀਐੱਮਆਈ ਨੂੰ ਜ਼ੀਰੋ ਤੋਂ 100 ਦੇ ਪੈਮਾਨੇ 'ਤੇ ਮਾਪਿਆ ਜਾਂਦਾ ਹੈ। 50 ਤੋਂ ਉੱਪਰ ਦਾ ਪੱਧਰ ਗਤੀਵਿਧੀਆਂ 'ਚ ਵਿਸਥਾਰ ਅਤੇ 50 ਤੋਂ ਹੇਠਾਂ ਦਾ ਪੱਧਰ ਗਿਰਾਵਟ ਦਾ ਸੰਕੇਤ ਦਿੰਦਾ ਹੈ।
ਆਈਐੱਨਜੀ ਬੈਂਕ 'ਚ ਗ੍ਰੇਟਰ ਚਾਈਨਾ ਦੇ ਮੁੱਖ ਅਰਥਸ਼ਾਸਤਰੀ ਲਿਨ ਸਾਂਗ ਨੇ ਕਿਹਾ,''ਪੀਐੱਮਆਈ ਦਾ ਤਾਜ਼ਾ ਅੰਕੜਾ ਸਾਲ ਦੀ ਦੂਜੀ ਛਮਾਹੀ ਦੇ ਸ਼ੁਰੂਆਤੀ ਆਰਥਿਕ ਅੰਕੜਿਆਂ ਦੇ ਲਿਹਾਜ ਨਾਲ ਉਤਸ਼ਾਹਜਨਕ ਨਹੀਂ ਹੈ।'' ਚੀਨ ਦੀ ਅਰਥਵਿਵਸਥਾ ਲੰਬੇ ਸਮੇਂ ਤੋਂ ਘਰੇਲੂ ਖਰਚ ਅਤੇ ਨਿਵੇਸ਼ 'ਚ ਸੁਸਤੀ ਦੇ ਦਬਾਅ 'ਚ ਹੈ। ਅਪ੍ਰੈਲ-ਜੂਨ ਤਿਮਾਹੀ 'ਚ ਚੀਨ ਦੀ ਅਰਥਵਿਵਸਥਾ ਦਾ ਵਾਧਾ ਦਰ ਘੱਟ ਕੇ 4.3 ਫਸੀਦੀ ਰਹਿ ਗਈ, ਜੋ ਤਿੰਨ ਸਾਲ ਤੋਂ ਵੱਧ ਸਮੇਂ 'ਚ ਸਭ ਤੋਂ ਹੌਲੀ ਸਾਲਾਨਾ ਵਾਧਾ ਹੈ। ਇਹ ਚੀਨ ਦੇ ਪੂਰੇ ਸਾਲ ਦੇ ਵਿਕਾਸ ਦੇ 4.5 ਤੋਂ 5 ਫੀਸਦੀ ਵਾਧੇ ਟੀਚੇ ਤੋਂ ਵੀ ਘੱਟ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੀਨ 'ਚ EV ਦੀਆਂ ਪੁਰਾਣੀਆਂ ਬੈਟਰੀਆਂ ਦਾ ਸੰਕਟ! ਵਾਤਾਵਰਣ ਤੇ ਸਿਹਤ ਲਈ ਵੱਡਾ ਖ਼ਤਰਾ
NEXT STORY