ਨਵੀਂ ਦਿੱਲੀ (ਏਜੰਸੀ)- ਹਾਲ ਹੀ ਵਿਚ ‘ਜੈਨ ਜ਼ੀ’ ਪ੍ਰਦਰਸ਼ਨਕਾਰੀਆਂ ਨੂੰ ‘ਜਨਰੇਸ਼ਨ ਗੱਟਰ’ ਕਹਿਣ ਕਾਰਨ ਚਰਚਾ ਵਿਚ ਰਹੀ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਸੋਮਵਾਰ ਨੂੰ ਕਿਹਾ ਕਿ ਉਹ ਪਹਿਲਾਂ ਇੱਕ ‘ਉਦਾਰਵਾਦੀ ਸੋਚ ਵਾਲੀ ਹਿੰਦੂ’ ਸੀ, ਪਰ ਹੁਣ ‘ਖੁਦ ਨੂੰ ਬਦਲ ਕੇ’ ਇਕ ‘ਜਾਗਰੂਕ ਹਿੰਦੂ’ ਬਣਨਾ ਚਾਹੁੰਦੀ ਹੈ।
‘ਇੰਸਟਾਗ੍ਰਾਮ’ ’ਤੇ ਪੋਸਟ ਕੀਤੀ ਗਈ ਇਕ ਵੀਡੀਓ ਵਿਚ ਰਣੌਤ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਜੋ ਇਕ ਅਦਾਕਾਰਾ ਵਜੋਂ ਉਸ ਦੇ ਅਤੀਤ ਨੂੰ ਦੇਖਦੇ ਹੋਏ ਉਸ ਦੇ ਮੌਜੂਦਾ ਵਿਚਾਰਾਂ ’ਤੇ ਸਵਾਲ ਚੁੱਕਦੇ ਹਨ। ਉਸ ਨੇ ਕਿਹਾ ਕਿ ਮੈਨੂੰ ਮੇਹਣਾ ਮਾਰਿਆ ਜਾਂਦਾ ਹੈ ਕਿ ਤੂੰ ਕਦੋਂ ਤੋਂ ਸੰਘੀ ਬਣ ਗਈ? ਮੈਂ ਸੰਘੀ ਬਣਨਾ ਚਾਹੁੰਦੀ ਹਾਂ। ਮੈਂ ਭਾਜਪਾ ਅਤੇ ਆਰ. ਐੱਸ. ਐੱਸ. ਦੀ ਵਿਚਾਰਧਾਰਾ ਅਪਣਾਉਣਾ ਚਾਹੁੰਦੀ ਹਾਂ, ਜੋ ਇਕ ਜਾਗਰੂਕ ਹਿੰਦੂ ਦੀ ਵਿਚਾਰਧਾਰਾ ਹੈ। ਮੈਂ ਅਜਿਹਾ ਕਿਉਂ ਨਹੀਂ ਕਰ ਸਕਦੀ? ਜਦੋਂ ਹਿੰਦੂ ਧੀਆਂ ਦੀ ਗੱਲ ਆਉਂਦੀ ਹੈ, ਤਾਂ ਸਮਾਜ ਦੇ ਕਥਿਤ ਠੇਕੇਦਾਰ ਸਾਡੀ 10 ਸਾਲ ਪੁਰਾਣੀ ਜ਼ਿੰਦਗੀ ਨੂੰ ਦੇਖਣ ਲੱਗਦੇ ਹਨ ਅਤੇ ਕਹਿੰਦੇ ਹਨ ਕਿ ਤੂੰ ਪਹਿਲਾਂ ਪਾਰਟੀਆਂ ਕਰਦੀ ਸੀ, ਤੂੰ ਇਹ ਕਰਦੀ ਸੀ। ਹਾਂ, ਮੈਂ ਕਰਦੀ ਸੀ, ਪਰ ਹੁਣ ਮੈਂ ਬਦਲਣਾ ਚਾਹੁੰਦੀ ਹਾਂ। ਮੇਰੇ ਲਈ ਇਹ ਰਸਤਾ ਬੰਦ ਕਿਉਂ ਹੋਵੇ?
ਅਮਰਨਾਥ ਯਾਤਰਾ ਲਈ 964 ਸ਼ਰਧਾਲੂਆਂ ਦਾ ਇੱਕ ਹੋਰ ਨਵਾਂ ਜੱਥਾ ਜੰਮੂ ਤੋਂ ਰਵਾਨਾ
NEXT STORY