ਮੁੰਬਈ (ਬਿਊਰੋ)– ਅੱਜਕਲ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਫ਼ਿਲਮ ‘ਟਾਈਗਰ 3’ ਦੀ ਸ਼ੂਟਿੰਗ ਦੇ ਸਿਲਸਿਲੇ ’ਚ ਰੂਸ ’ਚ ਹਨ। ਦੋਵੇਂ ਸਿਤਾਰੇ 2-3 ਦਿਨ ਪਹਿਲਾਂ ਫ਼ਿਲਮ ਦੀ ਟੀਮ ਨਾਲ ਰੂਸ ਲਈ ਰਵਾਨਾ ਹੋਏ ਸਨ। ਰੂਸ ਪਹੁੰਚਣ ਤੋਂ ਬਾਅਦ ਸਲਮਾਨ ਤੇ ਕੈਟਰੀਨਾ ਨੇ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ’ਚ ‘ਟਾਈਗਰ 3’ ਤੋਂ ਸਲਮਾਨ ਖ਼ਾਨ ਦੀ ਲੁੱਕ ਵਾਇਰਲ ਹੋਈ ਸੀ, ਜਿਸ ’ਚ ਅਦਾਕਾਰ ਸੁਨਹਿਰੇ ਵਾਲਾਂ ਤੇ ਦਾੜ੍ਹੀ ’ਚ ਨਜ਼ਰ ਆ ਰਹੇ ਸਨ ਤੇ ਹੁਣ ਕੈਟਰੀਨਾ ਕੈਫ ਦਾ ਪਹਿਲਾ ਲੁੱਕ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

ਵਾਇਰਲ ਹੋ ਰਹੀ ਤਸਵੀਰ ’ਚ ਕੈਟਰੀਨਾ ਕੈਫ ਲਾਲ ਤੇ ਕਾਲੇ ਰੰਗ ਦੀ ਸਵੈੱਟਸ਼ਰਟ ’ਚ ਨਜ਼ਰ ਆ ਰਹੀ ਹੈ। ਉਸ ਦੇ ਵਾਲ ਖੁੱਲ੍ਹੇ ਹਨ ਤੇ ਉਸ ਨੇ ਇਸ ਦੇ ਨਾਲ ਨਿਊਡ ਮੇਕਅੱਪ ਕੀਤਾ ਹੈ। ਕੈਟਰੀਨਾ ਦਾ ਇਹ ਲੁੱਕ ਉਸ ’ਤੇ ਬਹੁਤ ਵਧੀਆ ਲੱਗ ਰਿਹਾ ਹੈ। ਉਸ ਦੀ ਇਹ ਤਸਵੀਰ ਅਦਾਕਾਰਾ ਦੇ ਫੈਨ ਪੇਜ ਨੇ ਸਾਂਝੀ ਕੀਤੀ ਹੈ, ਜਿਸ ’ਤੇ ਕੁਮੈਂਟ ਕਰਦਿਆਂ ਯੂਜ਼ਰਸ ਫੀਡਬੈਕ ਦੇ ਰਹੇ ਹਨ ਤੇ ਅਦਾਕਾਰਾ ਦੀ ਲੁੱਕ ਦੀ ਪ੍ਰਸ਼ੰਸਾ ਕਰ ਰਹੇ ਹਨ। ਸਲਮਾਨ ਖ਼ਾਨ ਇਕ ਵਾਰ ਮੁੜ ਫ਼ਿਲਮ ’ਚ ਟਾਈਗਰ ਤੇ ਕੈਟਰੀਨਾ ਜ਼ੋਇਆ ਦੇ ਕਿਰਦਾਰ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਇਮਰਾਨ ਹਾਸ਼ਮੀ ਵੀ ਹਨ।

ਕੁਝ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਇਮਰਾਨ ਹਾਸ਼ਮੀ ‘ਟਾਈਗਰ 3’ ’ਚ ਨੈਗੇਟਿਵ ਕਿਰਦਾਰ ’ਚ ਨਜ਼ਰ ਆਉਣ ਵਾਲੇ ਹਨ, ਜਿਸ ਦੇ ਲਈ ਉਹ ਆਪਣੇ ਸਰੀਰ ’ਤੇ ਬਹੁਤ ਮਿਹਨਤ ਵੀ ਕਰ ਰਹੇ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਇਮਰਾਨ ਹਾਸ਼ਮੀ ਸਲਮਾਨ ਖ਼ਾਨ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣ ਵਾਲੇ ਹਨ।

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖ਼ਾਨ ਨੇ ਟਾਈਗਰ ਫ੍ਰੈਂਚਾਇਜ਼ੀ ਦੀ ਅਗਲੀ ਫ਼ਿਲਮ ਦਾ ਐਲਾਨ ‘ਬਿੱਗ ਬੌਸ 14’ ਦੌਰਾਨ ਕੀਤਾ ਸੀ। ਉਦੋਂ ਤੋਂ ਪ੍ਰਸ਼ੰਸਕ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਰੂਸ ਤੋਂ ਇਲਾਵਾ ‘ਟਾਈਗਰ 3’ ਦੀ ਸ਼ੂਟਿੰਗ ਕੁਝ ਹੋਰ ਅੰਤਰਰਾਸ਼ਟਰੀ ਸਥਾਨਾਂ ’ਤੇ ਕੀਤੀ ਜਾਵੇਗੀ। ਰੂਸ ਤੋਂ ਬਾਅਦ ‘ਟਾਈਗਰ 3’ ਦੀ ਸ਼ੂਟਿੰਗ ਤੁਰਕੀ ਤੇ ਆਸਟਰੀਆ ’ਚ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰੀਤੀ ਜ਼ਿੰਟਾ ਨੇ ਕਿਉਂ ਹੁਣ ਖ਼ੁਦ ਨੂੰ ਕਿਹਾ ਇਕ ਕਿਸਾਨ
NEXT STORY