ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਅਦਾਕਾਰ ਵਿੱਕੀ ਕੌਸ਼ਲ 9 ਦਸੰਬਰ, 2021 ਨੂੰ ਵਿਆਹ ਦੇ ਬੰਧਨ ’ਚ ਬੱਝੇ। ਦੋਵੇਂ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ।

ਕੈਟਰੀਨਾ ਕੈਫ ਵਿਆਹ ਤੋਂ ਬਾਅਦ ਹਰ ਤਿਉਹਾਰ ਨੂੰ ਬੜੇ ਚਾਅ ਨਾਲ ਮਨਾ ਰਹੀ ਹੈ। ਉਥੇ ਪੰਜਾਬੀ ਵਿਆਹ ਤੋਂ ਬਾਅਦ ਜੋ ਰਸਮਾਂ ਹੁੰਦੀਆਂ ਹਨ, ਉਨ੍ਹਾਂ ਨੂੰ ਵੀ ਉਹ ਨਿਭਾਉਂਦੀ ਨਜ਼ਰ ਆ ਰਹੀ ਹੈ।

ਬੀਤੇ ਦਿਨੀਂ ਲੋਹੜੀ ਦੇ ਤਿਉਹਾਰ ਮੌਕੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਦੋਵੇਂ ਲੋਹੜੀ ਮਨਾਉਂਦੇ ਦੇਖੇ ਜਾ ਸਕਦੇ ਹਨ।

ਇਨ੍ਹਾਂ ਤਸਵੀਰਾਂ ’ਚ ਦੋਵੇਂ ਬੇਹੱਦ ਕਿਊਟ ਲੱਗ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਤਸਵੀਰਾਂ ’ਚ ਕੈਟਰੀਨਾ ਕੈਫ ਖੁੱਲ੍ਹ ਕੇ ਹੱਸਦੀ ਨਜ਼ਰ ਆ ਰਹੀ ਹੈ। ਜਿਥੇ ਕੈਟਰੀਨਾ ਨੇ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝਾ ਕੀਤਾ, ਉਥੇ ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੇਵ ਖਰੌੜ ਨੇ ਇਸ ਕਰਕੇ ਛੱਡੀ ਸੀ 'ਪੰਜਾਬ ਪੁਲਸ' ਦੀ ਨੌਕਰੀ, ਰਿਸ਼ਤੇਦਾਰਾਂ ਦੇ ਸੁਣਨੇ ਪੈਂਦੇ ਸਨ ਤਾਅਨੇ-ਮਿਹਣੇ
NEXT STORY