ਮੁੰਬਈ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਰਣਬੀਰ ਕਪੂਰ ਦੇ ਬ੍ਰੇਕਅੱਪ ਦੀ ਖ਼ਬਰਾਂ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। 6 ਸਾਲ ਪਹਿਲੇ ਸ਼ੁਰੂ ਹੋਏ ਇਸ ਪਿਆਰ ਦਾ ਅੰਤ ਹੋ ਗਿਆ ਹੈ। ਅੱਜ ਕੈਟਰੀਨਾ ਰਣਬੀਰ ਤੋਂ ਵੱਖ ਹੋ ਚੁੱਕੀ ਹੈ ਪਰ ਇਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਕੈਟਰੀਨਾ ਸਲਮਾਨ ਖਾਨ ਨਾਲ ਬੇਹੱਦ ਪਿਆਰ ਕਰਦੀ ਸੀ। ਦੋਹਾਂ ਦਾ ਸੰਬੰਧ ਵਿਆਹ ਤੱਕ ਪਹੁੰਚਣ ਵਾਲਾ ਹੀ ਸੀ ਪਰ ਅਚਾਨਕ ਇਨ੍ਹਾਂ ਦੀ ਪ੍ਰੇਮ ਕਹਾਣੀ ਦਾ ਅੰਤ ਹੋ ਗਿਆ। ਅੱਜ ਅਸੀਂ ਤੁਹਾਨੂੰ ਸਲਮਾਨ-ਕੈਟਰੀਨਾ ਦੇ ਬ੍ਰੇਕਅੱਪ ਦਾ ਕਾਰਨ ਦੱਸਣ ਜਾ ਰਹੇ ਹਾਂ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੇ ਕਈ ਲੜਕੀਆਂ ਦਾ ਕੈਰੀਅਰ ਬਣਾਇਆ ਹੈ, ਜਿਸ 'ਚ ਕੈਟਰੀਨਾ ਵੀ ਸ਼ਾਮਲ ਹੈ। ਸਲਮਾਨ ਕੈਟਰੀਨਾ ਦੇ ਵੀ ਗਾਡਫਾਦਰ ਬਣੇ। ਜਾਣਕਾਰੀ ਅਨੁਸਾਰ ਕੈਟਰੀਨਾ ਨੇ ਫਿਲਮ 'ਬੂਮ' 'ਚ ਇਕ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ ਪਰ ਕੈਟਰੀਨਾ ਨੂੰ ਕਿਸੇ ਨੇ ਨੋਟ ਨਹੀਂ ਕੀਤਾ। ਸਾਲ 2004 'ਚ ਸਲਮਾਨ ਖਾਨ ਫਿਲਮ 'ਮੈਨੇ ਪਿਆਰ ਕਿਉਂ ਕੀਆ' ਬਣਾ ਰਹੇ ਸਨ ਅਤੇ ਉਨ੍ਹਾਂ ਨੂੰ ਇਸ ਫਿਲਮ ਲਈ ਅਦਾਕਾਰਾ ਦੀ ਜ਼ਰੂਰਤ ਸੀ।
ਦੂਜੇ ਪਾਸੇ ਸਲਮਾਨ ਖਾਨ ਦੀ ਭੈਣ ਅਲਵੀਰਾ ਦੀ ਕੈਟਰੀਨਾ ਦੀ ਦੋਸਤ ਸੀ, ਜਿਸ ਕਾਰਨ ਕੈਟਰੀਨਾ ਦੀ ਆਉਣਾ-ਜਾਣਾ ਸਲਮਾਨ ਖਾਨ ਦੇ ਘਰ ਲੱਗਾ ਰਹਿੰਦਾ ਸੀ। ਉਸ ਸਮੇ ਸਲਮਾਨ ਨੇ ਆਪਣੀ ਫਿਲਮ ਲਈ ਕੈਟਰੀਨਾ ਨੂੰ ਚੁਣ ਲਿਆ। ਉਸ ਸਮੇਂ ਹੀ ਸਲਮਾਨ ਖਾਨ ਦਾ ਐਸ਼ਵਰਿਆ ਨਾਲ ਬ੍ਰੇਕਅੱਪ ਹੋਇਆ ਸੀ ਅਤੇ ਉਹ ਬੇਹੱਦ ਇਕੱਲੇ ਸਨ। ਇਸ ਦੌਰਾਨ ਸਲਮਾਨ ਖਾਨ ਕੈਟਰੀਨਾ ਨਾਲ ਪਿਆਰ ਕਰਨ ਲੱਗ ਪਏ। ਸਲਮਾਨ ਦੀ ਫਿਲਮ 'ਮੈਨੇ ਪਿਆਰ ਕਿਉਂ ਕੀਆ' ਸੁਪਰਹਿੱਟ ਸਿੱਧ ਹੋਈ ਅਤੇ ਕੈਟਰੀਨਾ ਦਾ ਕੈਰੀਅਰ ਬਣਨਾ ਸ਼ੁਰੂ ਹੋ ਗਿਆ। ਦੋਹਾਂ ਦੇ ਸੰਬੰਧਾਂ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣਨ ਲੱਗ ਪਿਆ। ਇਸ ਤੋਂ ਬਾਅਦ ਕੈਟਰੀਨਾ ਨੂੰ ਵੱਡੀਆਂ ਫਿਲਮਾਂ ਦੀ ਪੇਸ਼ਕਸ਼ ਹੋਣ ਲੱਗ ਪਈ।
ਜਾਣਕਾਰੀ ਅਨੁਸਾਰ ਸਾਲ 2007 'ਚ ਕੈਟਰੀਨਾ ਅਤੇ ਸਲਮਾਨ ਖਾਨ ਦੀ ਫਿਲਮ 'ਪਾਟਨਰ' ਆਈ ਅਤੇ ਇਸੇ ਫਿਲਮ ਤੋਂ ਹੀ ਸਲਮਾਨ ਦੀ ਜ਼ਿੰਦਗੀ 'ਚ ਤੂਫਾਨ ਆਉਣਾ ਸ਼ੁਰੂ ਹੋ ਗਿਆ। ਸਾਲ 1998 'ਚ ਫਿਲਮ 'ਹਮ ਸਾਥ-ਸਾਥ ਹੈਂ' ਦੀ ਫਿਲਮ ਦੌਰਾਨ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਨੂੰ 25 ਅਗਸਤ 2007 ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਕੈਟਰੀਨਾ ਸਲਮਾਨ ਨੂੰ ਮਿਲਣ ਜੋਧਪੂਰ ਜੇਲ 'ਚ ਵੀ ਗਈ ਸੀ। ਉਸ ਸਮੇਂ ਕੈਟਰੀਨਾ ਬਹੁਤ ਪਰੇਸ਼ਾਨ ਸੀ। ਕੈਟਰੀਨਾ ਸਲਮਾਨ ਖਾਨ ਦੇ ਹਰ ਸੁੱਖ-ਦੁੱਖ 'ਚ ਨਾਲ ਨਜ਼ਰ ਆਉਂਦੀ ਸੀ। ਜਦੋਂ ਸਲਮਾਨ ਦੀਆਂ ਸਾਰੀਆਂ ਫਿਲਮਾਂ ਫਲਾਪ ਹੋ ਰਹੀਆਂ ਸਨ, ਉਸ ਸਮੇਂ ਕੈਟਰੀਨਾ ਸਲਮਾਨ ਦੀ ਦੁਆ ਮੰਗਣ ਅਜਮੇਰ ਸ਼ਰੀਫ ਵੀ ਗਈ ਸੀ। ਸਲਮਾਨ ਨੂੰ ਕੈਟਰੀਨਾ ਦੀ ਬਹੁਤ ਫਿਕਰ ਰਹਿੰਦੀ ਸੀ, ਜਿਸ ਕਾਰਨ ਉਹ ਆਪਣੇ ਬਾਡੀਗਾਰਡ ਸ਼ੇਰਾ ਨੂੰ ਉਨ੍ਹਾਂ ਨਾਲ ਰੱਖਦੇ ਸਨ।
3 ਸਾਲ ਤੱਕ ਸਲਮਾਨ-ਕੈਟਰੀਨਾ ਦਾ ਸੰਬੰਧ ਸਹੀ ਚੱਲਦਾ ਰਿਹਾ ਪਰ ਇਕ ਵਿਅਕਤੀ ਕਾਰਨ ਉਨ੍ਹਾਂ ਵਿਚਕਾਰ ਦੂਰੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਸ ਅਦਾਕਾਰ ਦਾ ਨਾਂ ਜਾਨ ਅਬਰਾਹਿਮ ਸੀ। ਸਾਲ 2009 'ਚ ਉਨ੍ਹਾਂ ਦੀ ਫਿਲਮ 'ਨਿਊਯਾਰਕ' ਆਈ, ਜਿਸ 'ਚ ਕੈਟਰੀਨਾ ਦਾ ਜਾਨ ਨਾਲ ਚੁੰਮਣ ਦ੍ਰਿਸ਼ ਸੀ। ਇਸ ਕਾਰਨ ਸਲਮਾਨ ਭੜਕ ਗਏ ਅਤੇ ਉਨ੍ਹਾਂ ਦੇ ਰਿਸ਼ਤੇ 'ਚ ਦਰਾਰ ਆਉਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਕੈਟਰੀਨਾ ਦੀ ਜ਼ਿੰਦਗੀ 'ਚ ਰਣਬੀਰ ਦੀ ਐਂਟਰੀ ਹੋਈ ਅਤੇ ਉਹ ਦੋਵੇ 2009 'ਚ ਆਈ ਫਿਲਮ 'ਅਜਬ ਪ੍ਰੇਮ ਕੀ ਗਜ਼ਬ ਕਹਾਣੀ' ਦੀ ਸ਼ੂਟਿੰਗ ਦੌਰਾਨ ਨੇੜੇ ਆਉਣ ਲੱਗ ਪਏ, ਜਿਸ ਕਾਰਨ ਕੈਟਰੀਨਾ-ਸਲਮਾਨ ਵਿਚਕਾਰ ਲੜਾਈਆਂ ਹੋਣੀਆਂ ਸ਼ੁਰੂ ਹੋ ਗਈਆਂ। ਇਸ ਤੋਂ ਬਾਅਦ ਦੋਹਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਆਉਣ ਲੱਗ ਪਈਆਂ। ਹੁਣ ਅਫਸੋਸ ਦੀ ਗੱਲ ਇਹ ਹੈ ਕਿ ਜਿਸ ਰਣਬੀਰ ਕਾਰਨ ਕੈਟਰੀਨਾ ਨੇ ਸਲਮਾਨ ਨੂੰ ਛੱਡਿਆ, ਉਹੀਂ ਅੱਜ ਉਸ ਨਾਲ ਨਹੀਂ ਹੈ।
ਗੋਵਿੰਦਾ ਅਤੇ ਡੇਵਿਡ ਧਵਨ ਨਾਲ ਦੁਬਾਰਾ ਕੰਮ ਕਰਨਾ ਚਾਹੁੰਦੀ ਹੈ ਤੱਬੂ
NEXT STORY