ਬਾਲੀਵੁੱਡ ਡੈਸਕ- ਅਦਾਕਾਰਾ ਕੈਟਰੀਨਾ ਕੈਫ਼ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਮੈਰੀ ਕ੍ਰਿਸਮਸ’ ’ਚ ਰੁੱਝੀ ਹੋਈ ਹੈ। ਫ਼ਿਲਮ ਦਾ ਐਲਾਨ ਪਿਛਲੇ ਸਾਲ ਹੋਇਆ ਸੀ। ‘ਮੈਰੀ ਕ੍ਰਿਸਮਸ’ ’ਚ ਕੈਟਰੀਨਾ ਦੇ ਨਾਲ ਸਾਊਥ ਸਟਾਰ ਵਿਜੇ ਸੇਤੂਪਤੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਸ੍ਰੀਰਾਮ ਰਾਘਵਨ ਡਾਇਰੈਕਟ ਕਰ ਰਹੇ ਹਨ। ਹਾਲ ਹੀ ’ਚ ਕੈਟਰੀਨਾ ਨੇ ਫ਼ਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।
![PunjabKesari](https://static.jagbani.com/multimedia/12_44_191070343r12345678901234567-ll.jpg)
ਕੈਟਰੀਨਾ ਨੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ ’ਚ ਕੈਟਰੀਨਾ ਸ੍ਰੀ ਰਾਮ ਰਾਘਵਨ ਨਾਲ ਹੈ ਅਤੇ ਕੁਝ ਸਮਝਾਉਂਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਟਰੀਨਾ ਨੇ ਲਿਖਿਆ ਕਿ ‘ਕੰਮ ਚੱਲ ਰਿਹਾ ਹੈ, ਰਿਹਰਸਲ, ਮੈਰੀ ਕ੍ਰਿਸਮਸਸ, ਸ੍ਰੀਰਾਮਰਾਘਵਨ।’ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
![PunjabKesari](https://static.jagbani.com/multimedia/12_44_189039475r123456789012345-ll.jpg)
ਇਹ ਵੀ ਪੜ੍ਹੋ : ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਸਪੌਟ ਹੋਈ ਦੀਪਿਕਾ ਪਾਦੁਕੋਣ, ਆਲ ਵਾਈਟ ਲੁੱਕ ’ਚ ਦਿਖਾਈ ਦਿੱਤੀ ਕੂਲ
ਕੈਟਰੀਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ‘ਮੈਰੀ ਕ੍ਰਿਸਮਸ’ ਤੋਂ ਇਲਾਵਾ ‘ਟਾਈਗਰ 3’ ’ਚ ਵੀ ਨਜ਼ਰ ਆਵੇਗੀ। ਇਸ ਫ਼ਿਲਮ ’ਚ ਅਦਾਕਾਰਾ ਨਾਲ ਸਲਮਾਨ ਖ਼ਾਨ ਨਜ਼ਰ ਆਉਣਗੇ।
![PunjabKesari](https://static.jagbani.com/multimedia/12_44_189821734r1234567890123456-ll.jpg)
ਇਹ ਵੀ ਪੜ੍ਹੋ : ਮੁਸ਼ਕਿਲਾਂ 'ਚ ਘਿਰ ਸਕਦੇ ਨੇ ਅਦਾਕਾਰ ਰਣਵੀਰ ਸਿੰਘ, ਮੁੰਬਈ ਪੁਲਸ ਕੋਲ ਪੁੱਜੀ ਸ਼ਿਕਾਇਤ
ਇਸ ਤੋਂ ਇਲਾਵਾ ਅਦਾਕਾਰਾ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਦੇ ਨਾਲ ‘ਫ਼ੋਨ ਭੂਤ’ ’ਚ ਵੀ ਨਜ਼ਰ ਆਵੇਗੀ। ਇਸ ਫ਼ਿਲਮ ਦਾ ਹਾਲ ਹੀ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਸੀ।
‘ਪਠਾਨ’ ’ਚ ਦੀਪਿਕਾ ਦਾ ਦਮਦਾਰ ਰੋਲ ਸਭ ਦੇ ਹੋਸ਼ ਉਡਾ ਦੇਵੇਗਾ : ਸਿਧਾਰਥ
NEXT STORY