ਮੁੰਬਈ (ਏਜੰਸੀ)- ਰੌਕਿੰਗ ਸਟਾਰ ਯਸ਼ ਦੀ ਆਉਣ ਵਾਲੀ ਫਿਲਮ 'ਟੌਕਸਿਕ: ਏ ਫੇਅਰੀ ਟੇਲ ਫਾਰ ਗ੍ਰੋਨ-ਅੱਪਸ' ਤੋਂ ਅਦਾਕਾਰਾ ਕਿਆਰਾ ਅਡਵਾਨੀ ਦੇ ਕਿਰਦਾਰ 'ਨਾਦੀਆ' ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ। 2026 ਦੀਆਂ ਸਭ ਤੋਂ ਵੱਡੀਆਂ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਵਜੋਂ ਜਾਣੀ ਜਾਂਦੀ 'ਟੌਕਸਿਕ: ਏ ਫੇਅਰੀ ਟੇਲ ਫਾਰ ਗ੍ਰੋਨ-ਅੱਪਸ' ਚਰਚਾ ਦਾ ਵਿਸ਼ਾ ਬਣ ਰਹੀ ਹੈ, ਕਿਉਂਕਿ ਫਿਲਮ 'ਚ ਕਿਆਰਾ ਅਡਵਾਨੀ ਦੇ ਕਿਰਦਾਰ 'ਨਾਦੀਆ' ਦਾ ਪਹਿਲਾ ਲੁੱਕ ਆਖਰਕਾਰ ਸਾਹਮਣੇ ਆ ਗਿਆ ਹੈ। ਕਈ ਤਰ੍ਹਾਂ ਦੀਆਂ ਭੂਮਿਕਾਵਾਂ ਵਿੱਚ ਆਪਣੀ ਬਹੁਪੱਖੀ ਅਦਾਕਾਰੀ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ, ਕਿਆਰਾ ਇਸ ਵਾਰ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਦਿਖਾਈ ਦੇ ਰਹੀ ਹੈ।
ਦਿਲ ਨੂੰ ਛੂਹਣ ਵਾਲੇ ਡਰਾਮਿਆਂ ਤੋਂ ਲੈ ਕੇ ਮਸਾਲਾ ਮਨੋਰੰਜਨ ਤੱਕ, ਕਿਆਰਾ ਨੇ ਵਾਰ-ਵਾਰ ਆਪਣੇ ਆਪ ਨੂੰ ਬਾਲੀਵੁੱਡ ਦੀਆਂ ਸਭ ਤੋਂ ਦਮਦਾਰ ਅਭਿਨੇਤਰੀਆਂ ਵਿੱਚੋਂ ਇੱਕ ਸਾਬਤ ਕੀਤਾ ਹੈ, ਅਤੇ 'ਨਾਦੀਆ' ਉਸਦੇ ਲਈ ਕਰੀਅਰ ਬਦਲਣ ਵਾਲੀ ਭੂਮਿਕਾ ਹੋ ਸਕਦੀ ਹੈ। ਪੋਸਟਰ ਵਿੱਚ ਕਿਆਰਾ ਗਲੈਮਰਸ ਦਿਖਾਈ ਦੇ ਰਹੀ ਹੈ, ਜਿਸਦੇ ਬੈਕਗਰਾਊਂਟ ਵਿੱਚ ਸਰਕਸ ਦੀ ਚਮਕ ਹੈ। ਪਰ ਜੇ ਤੁਸੀਂ ਧਿਆਨ ਨਾਲ ਦੇਖੋਗੇ, ਤਾਂ ਇਹ ਚਮਕ ਦਰਦ, ਰਹੱਸ ਅਤੇ ਡੂੰਘੀਆਂ ਭਾਵਨਾਵਾਂ ਨੂੰ ਲੁਕਾਉਂਦੀ ਹੈ। ਇਸਦਾ ਮਤਲਬ ਹੈ ਕਿ ਨਾਦੀਆ ਸਿਰਫ਼ ਸੁੰਦਰ ਨਹੀਂ ਹੈ, ਸਗੋਂ ਦਿਮਾਗ ਵਿਚ ਛਾਪ ਛੱਡਣ ਵਾਲਾ ਕਿਰਦਾਰ ਹੋਣ ਵਾਲਾ ਹੈ। ਨਿਰਦੇਸ਼ਕ ਗੀਤੂ ਮੋਹਨਦਾਸ ਨੇ ਵੀ ਕਿਆਰਾ ਅਡਵਾਨੀ ਦੀ ਪ੍ਰਸ਼ੰਸਾ ਕੀਤੀ ਹੈ।
KGF ਸਟਾਰ ਯਸ਼ KGF 2 ਤੋਂ 4 ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸ ਆ ਰਹੇ ਹਨ, ਅਤੇ ਟੌਕਸਿਕ ਪਹਿਲਾਂ ਹੀ ਨਾ ਸਿਰਫ਼ ਪੂਰੇ ਭਾਰਤ ਵਿੱਚ ਸਗੋਂ ਵਿਸ਼ਵ ਪੱਧਰ 'ਤੇ ਇੱਕ ਸਨਸਨੀ ਪੈਦਾ ਕਰਨ ਲਈ ਤਿਆਰ ਹੈ। ਅੰਗਰੇਜ਼ੀ ਅਤੇ ਕੰਨੜ ਵਿੱਚ ਫਿਲਮਾਈ ਗਈ, ਇਹ ਫਿਲਮ 19 ਮਾਰਚ, 2026 ਨੂੰ ਇੱਕ ਬਲਾਕਬਸਟਰ ਰਿਲੀਜ਼ ਲਈ ਤਿਆਰ ਹੈ।
ਧਰਮਿੰਦਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸੀ ਆਪਣੀ Last Wish
NEXT STORY