ਅੰਮ੍ਰਿਤਸਰ (ਬਿਊਰੋ) : ਬਾਲੀਵੁੱਡ ਅਤੇ ਤਾਮਿਲ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਬੀਤੀ ਸ਼ਾਮ ਅੰਮ੍ਰਿਤਸਰ ਪਹੁੰਚੀ। ਇਸ ਦੌਰਾਨ ਉਹ ਸ਼ਾਮ ਨੂੰ ਅਟਾਰੀ ਬਾਰਡਰ 'ਤੇ ਪਹੁੰਚੀ। ਇਸ ਦੌਰਾਨ ਕਿਆਰਾ ਨੂੰ ਅਟਾਰੀ ਸਰਹੱਦ 'ਤੇ ਰਿਟਰੀਟ ਦੇਖਦਿਆਂ ਦੇਖਿਆ ਗਿਆ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਕਿਆਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਅਤੇ ਸ਼ਾਮ ਦੇ ਰਿਟਰੀਟ 'ਤੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਕਿਆਰਾ ਅਡਵਾਨੀ ਰਿਟਰੀਟ ਦੇਖ ਕੇ ਕਾਫ਼ੀ ਖੁਸ਼ ਨਜ਼ਰ ਆਈ। ਇੰਨਾ ਹੀ ਨਹੀਂ ਕਿਆਰਾ ਅਡਵਾਨੀ ਦਾ ਆਉਣਾ ਰਿਟ੍ਰੀਟ ਦੇਖਣ ਆਏ ਸੈਲਾਨੀਆਂ ਲਈ ਵੀ ਸਰਪ੍ਰਾਈਜ਼ ਸੀ। ਕਿਆਰਾ ਨੂੰ ਦੇਖ ਕੇ ਸੈਲਾਨੀ ਵੀ ਕਾਫ਼ੀ ਖੁਸ਼ ਹੋਏ।

ਕਿਆਰਾ ਨੇ BSF ਸੈਨਿਕਾਂ ਨਾਲ ਬਿਤਾਇਆ ਸਮਾਂ :-
ਕਿਆਰਾ ਅਡਵਾਨੀ ਦੀ ਫ਼ਿਲਮ 'ਸੱਤਿਆਪ੍ਰੇਮ ਕੀ ਕਥਾ' 29 ਜੂਨ ਨੂੰ ਰਿਲੀਜ਼ ਹੋਈ ਸੀ। ਮਿਲੀ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਵੀ ਉਹ ਇੱਕ ਸ਼ੂਟ ਦੇ ਸਿਲਸਿਲੇ ਲਈ ਪਹੁੰਚੀ ਸੀ।
ਇਸ ਦੌਰਾਨ ਕਿਆਰਾ ਨੇ ਅੰਮ੍ਰਿਤਸਰ ਪਹੁੰਚ ਕੇ ਭਾਰਤ-ਪਾਕਿਸਤਾਨ ਬਾਰਡਰ 'ਤੇ BSF ਸੈਨਿਕਾਂ ਨਾਲ ਯਾਦਗਾਰ ਸਮਾਂ ਬਿਤਾਇਆ।

ਕਿਆਰਾ ਦਾ BSF ਅਧਿਕਾਰੀਆਂ ਨੇ ਕੀਤਾ ਨਿੱਘਾ ਸਵਾਗਤ : -
ਕਿਆਰਾ ਅਡਵਾਨੀ ਬੀਤੀ ਸ਼ਾਮ ਅਟਾਰੀ ਬਾਰਡਰ ਪਹੁੰਚੀ। ਇਸ ਦੌਰਾਨ BSF ਨੇ ਵੀ ਉਨ੍ਹਾਂ ਨੂੰ Guest Of Honor ਦੇ ਰੂਪ 'ਚ ਸਨਮਾਨ ਦਿੱਤਾ। BSF ਅਧਿਾਕੀਆਂ ਨਾਲ ਬੈਠ ਕੇ ਕਿਆਰਾ ਨੇ ਰਿਟਰੀਟ ਰਸਮ ਨੂੰ ਦੇਖਿਆ ਅਤੇ ਉਸ ਤੋਂ ਬਾਅਦ BSF ਦੇ ਜਵਾਨਾਂ ਨਾਲ ਤਸਵੀਰਾਂ ਵੀ ਕਲਿੱਕ ਕੀਤੀਆ। ਅਟਾਰੀ ਬਾਰਡਰ 'ਤੇ ਪਹੁੰਚੇ ਯਾਤਰੀਆਂ ਲਈ ਕਿਆਰਾ ਅਡਵਾਨੀ ਦਾ ਆਉਣਾ ਇੱਕ ਸਰਪ੍ਰਾਈਜ਼ ਸੀ।

ਦੱਸਣਯੋਗ ਹੈ ਕਿ ਕਿਆਰਾ ਅਡਵਾਨੀ ਇੱਕ ਅਦਾਕਾਰਾ ਹੈ, ਜੋ ਹਿੰਦੀ ਅਤੇ ਤੇਲਗੂ ਭਾਸ਼ਾ ਦੀਆਂ ਫ਼ਿਲਮਾਂ 'ਚ ਕੰਮ ਕਰਦੀ ਹੈ। ਜੇਕਰ ਉਨ੍ਹਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਕਾਮੇਡੀ ਫ਼ਿਲਮ ਫਗਲੀ ਤੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਨੇ ਸਪੋਰਟਸ ਬਾਇਓਪਿਕ 'ਧੋਨੀ: ਦ ਅਨਟੋਲਡ ਸਟੋਰੀ' 'ਚ ਐੱਮ. ਐੱਸ. ਧੋਨੀ ਦੀ ਪਤਨੀ ਦੀ ਭੂਮਿਕਾ ਨਿਭਾਈ ਸੀ।

ਉਨ੍ਹਾਂ ਨੇ ਨੈੱਟਫਲਿਕਸ ਐਨਥੋਲੋਜੀ ਫ਼ਿਲਮ 'ਲਸਟ ਸਟੋਰੀਜ਼' 'ਚ ਵੀ ਇੱਕ ਜਿਨਸੀ ਤੌਰ 'ਤੇ ਅਸੰਤੁਸ਼ਟ ਪਤਨੀ ਦੀ ਭੂਮਿਕਾ ਨਿਭਾਉਣ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ ਅਤੇ ਰਾਜਨੀਤਿਕ ਥ੍ਰਿਲਰ 'ਭਾਰਤ ਅਨੇ ਨੇਨੂ' 'ਚ ਪ੍ਰਮੁੱਖ ਔਰਤ ਦੀ ਭੂਮਿਕਾ ਨਿਭਾਈ ਸੀ। ਅਡਵਾਨੀ ਨੇ ਰੋਮਾਂਟਿਕ ਡਰਾਮਾ 'ਕਬੀਰ ਸਿੰਘ' ਅਤੇ ਕਾਮੇਡੀ ਡਰਾਮਾ 'ਗੁੱਡ ਨਿਊਜ਼' 'ਚ ਵੀ ਆਪਣੀ ਅਦਾਕਾਰੀ ਨਾਲ ਕਾਫ਼ੀ ਸਫ਼ਲਤਾ ਹਾਸਲ ਕੀਤੀ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨਿਮਰਤ ਖਹਿਰਾ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ, ਜਿਸ ਨੇ ਪਲਾਂ 'ਚ ਹੀ ਬਦਲ ਦਿੱਤੀ ਸੀ ਪੂਰੀ ਜ਼ਿੰਦਗੀ
NEXT STORY