ਮੁੰਬਈ (ਏਜੰਸੀ)- ਮੁੰਬਈ ਪੁਲਸ ਨੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਨੂੰ ਤੀਜਾ ਸੰਮਨ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਯੂਟਿਊਬ 'ਤੇ ਆਪਣੀ ਨਵੀਨਤਮ ਸਟੈਂਡ-ਅੱਪ ਵੀਡੀਓ "ਨਯਾ ਭਾਰਤ" ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਿਰੁੱਧ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ 'ਤੇ ਸਪੱਸ਼ਟੀਕਰਨ ਲਈ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੰਬਈ ਪੁਲਸ ਦੇ ਅਨੁਸਾਰ, ਸਟੈਂਡ-ਅੱਪ ਕਲਾਕਾਰ ਨੂੰ 5 ਅਪ੍ਰੈਲ ਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ: ਸੋਗ ਦੀ ਲਹਿਰ; ਇਸ ਮਸ਼ਹੂਰ ਅਦਾਕਾਰਾ ਦੀ ਮੌਤ ਨਾਲ ਸਦਮੇ 'ਚ ਪੰਜਾਬੀ ਫਿਲਮ ਇੰਡਸਟਰੀ
ਮੁੰਬਈ ਪੁਲਸ ਦੇ ਅਧਿਕਾਰੀਆਂ ਨੇ ਕਿਹਾ, "ਮੁੰਬਈ ਪੁਲਸ ਨੇ ਕੁਨਾਲ ਕਾਮਰਾ ਨੂੰ 5 ਅਪ੍ਰੈਲ ਨੂੰ ਪੇਸ਼ ਹੋਣ ਅਤੇ ਆਪਣਾ ਬਿਆਨ ਦਰਜ ਕਰਾਉਣ ਲਈ ਤੀਜਾ ਸੰਮਨ ਜਾਰੀ ਕੀਤਾ ਹੈ। ਮੁੰਬਈ ਪੁਲਸ ਨੇ ਕੁਨਾਲ ਕਾਮਰਾ ਨੂੰ ਪੁੱਛਗਿੱਛ ਲਈ ਪਹਿਲਾਂ 2 ਵਾਰ ਬੁਲਾਇਆ ਸੀ, ਪਰ ਉਹ ਪੇਸ਼ ਨਹੀਂ ਹੋਏ।" ਤੀਜਾ ਸੰਮਨ ਕਾਮਰਾ ਦੇ ਪਿਛਲੇ ਸੰਮਨ 'ਤੇ ਮੁੰਬਈ ਪੁਲਸ ਦੇ ਸਾਹਮਣੇ ਪੇਸ਼ ਨਾ ਹੋਣ ਦੇ ਜਵਾਬ ਵਿੱਚ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਆਪਣਾ ਨਾਮ ਬਦਲਣਾ ਚਾਹੁੰਦੇ ਹਨ ਅੱਲੂ ਅਰਜੁਨ! 'ਪੁਸ਼ਪਾ 2' ਦੀ ਸਫਲਤਾ ਹੈ ਕਾਰਨ
ਮੁੰਬਈ ਪੁਲਸ ਉਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਮਜ਼ਾਕ ਉਡਾਉਣ ਤੋਂ ਪਹਿਲਾਂ, ਕਾਮਰਾ ਨੇ ਕਈ ਹੋਰ ਪ੍ਰਸਿੱਧ ਸ਼ਖਸੀਅਤਾਂ ਬਾਰੇ ਵਿਅੰਗਮਈ ਟਿੱਪਣੀਆਂ ਕੀਤੀਆਂ ਸਨ। ਪੁਲਸ ਅਨੁਸਾਰ, ਜੇਕਰ ਜਾਂਚ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਸਟੈਂਡ-ਅੱਪ ਕਲਾਕਾਰ ਨੇ ਪਹਿਲਾਂ ਕਿਸੇ ਸਿਆਸਤਦਾਨ, ਅਦਾਕਾਰ ਜਾਂ ਖਿਡਾਰੀ ਬਾਰੇ ਵਿਅੰਗਮਈ ਟਿੱਪਣੀਆਂ ਕੀਤੀਆਂ ਹਨ, ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕਾਮਰਾ ਦੇ ਵਕੀਲ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ, ਪਰ ਕਾਮੇਡੀਅਨ ਖੁਦ ਪੁਲਿਸ ਅਧਿਕਾਰੀਆਂ ਦੇ ਸੰਪਰਕ ਵਿੱਚ ਨਹੀਂ ਹੈ। ਇਸ ਵੇਲੇ, ਏਕਨਾਥ ਸ਼ਿੰਦੇ ਬਾਰੇ ਉਨ੍ਹਾਂ ਦੀ ਟਿੱਪਣੀ ਤੋਂ ਬਾਅਦ ਖਾਰ ਪੁਲਸ ਸਟੇਸ਼ਨ ਵਿੱਚ ਕਾਮਰਾ 'ਤੇ 3 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ: 6 ਮਹੀਨਿਆਂ 'ਚ ਟੁੱਟਿਆ ਵਿਆਹ, ਦਬਾਅ 'ਚ ਕਰਵਾਇਆ ਗਰਭਪਾਤ, ਇਸ ਅਦਾਕਾਰਾ ਦੀ ਜ਼ਿੰਦਗੀ ਨਹੀਂ ਕਿਸੇ ਪਹੇਲੀ ਤੋਂ ਘੱਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਕਾਂਸ਼ਾ ਰੰਜਨ ਕਪੂਰ ਨੇ ਆਪਣੇ ਆਡੀਸ਼ਨ ਦੇ ਦਿਨਾਂ ਦੀ ਇੱਕ ਪੁਰਾਣੀ ਵੀਡੀਓ ਕੀਤੀ ਸਾਂਝੀ
NEXT STORY