ਐਂਟਰਟੇਨਮੈਂਟ ਡੈਸਕ- ਪੰਜਾਬੀ ਫਿਲਮ ਇੰਡਸਟਰੀ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬੀ ਅਦਾਕਾਰਾ ਵੀਰ ਸਮਰਾ ਦਾ ਦੇਹਾਂਤ ਹੋ ਗਿਆ ਹੈ, ਜੋ ਤੁਨਕਾ ਤੁਨਕਾ ਅਤੇ ਹੋਰ ਪੰਜਾਬੀ ਫਿਲਮਾਂ ਤੋਂ ਇਲਾਵਾ ਬਾਲੀਵੁੱਡ ਫਿਲਮ ਰਾਜ਼ੀ ਵਿੱਚ ਵੀ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਸੀ। ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਅਣਜਾਣ ਹੈ। ਅਦਾਕਾਰਾ ਦੇ ਅਚਾਨਕ ਦੇਹਾਂਤ ਨਾਲ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ।
ਇਹ ਵੀ ਪੜ੍ਹੋ: 6 ਮਹੀਨਿਆਂ 'ਚ ਟੁੱਟਿਆ ਵਿਆਹ, ਦਬਾਅ 'ਚ ਕਰਵਾਇਆ ਗਰਭਪਾਤ, ਇਸ ਅਦਾਕਾਰਾ ਦੀ ਜ਼ਿੰਦਗੀ ਨਹੀਂ ਕਿਸੇ ਪਹੇਲੀ ਤੋਂ ਘੱਟ

ਉਨ੍ਹਾਂ ਦੇ ਦੇਹਾਂਤ 'ਤੇ ਸਕ੍ਰੀਨ ਰਾਈਟਰ/ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਉਦਾਸ ਕਵਿਤਾ ਵਰਗੀ ਕੁੜੀ ਤੁਰ ਗਈ ਚੁੱਪ ਚੁਪੀਤੇ ! ਮੇਰੀ ਧੀਅ ਸੀ ਉਹ , ਛੋਟੀ ਭੈਣ ਸੀ , ਮੈਂ ਉਸਦੀ ਲਿਆਂਦੀ ਨਾਭੀ ਪੱਗ ਬਹੁਤ ਚਾਅ ਨਾਲ ਬੰਨਦਾ ਰਿਹਾ , ਉਸਦਾ ਮੈਨੂੰ " ਬਾਈ " ਕਹਿਣਾ ਮੈਨੂੰ ਬਹੁਤ ਚੰਗਾ ਲਗਦਾ ਸੀ। ਉਸਦੇ ਅੰਦਰ ਮਾਸੂਮ ਮੁਹੱਬਤ ਦਾ ਸਮੁੰਦਰ ਸੀ , ਉਸਦੇ ਅੰਦਰ ਪਾਕਿ ਪਿਆਰ ਦਾ ਦਰਿਆ ਸੀ । ਬਹੁਤ ਕਮਾਲ ਦੀ ਅਦਾਕਾਰਾ ਸੀ , ਪਹਿਲੀ ਵਾਰ ਮੈਨੂੰ ਬਠਿੰਡੇ ਮੇਰੇ ਘਰ ਮਿਲਣ ਆਈ ਸੀ , ਸ਼ਾਰਟ ਫਿਲਮ " ਸਬੂਤੇ ਕਦਮ" ਦੀ ਸ਼ੂਟਿੰਗ ਵੇਲੇ । ਉਹ ਸੱਚੀ ਸੁੱਚੀ ਮਲਵੈਣ ਸੀ , ਉਸਦੀ ਬੋਲੀ 'ਚ ਮਾਲਵੇ ਦੀ ਮਹਿਕ ਸੀ , ਸ਼ਾਰਟ ਫਿਲਮ " ਸਬੂਤੇ ਕਦਮ " 'ਚ ਉਸਦਾ ਰੋਲ ਬਹੁਤ ਕਮਾਲ ਸੀ , ਉਸਦਾ ਬੋਲਿਆ ਇੱਕ ਡਾਇਲਾਗ ਮੇਰੀ ਜਾਨ ਕੱਢ ਲੈਂਦਾ ਸੀ , ਇਸ ਡਾਇਲਾਗ ਨੂੰ ਮੈਂ ਯੂਟਿਊਬ 'ਤੇ ਵਾਰ ਵਾਰ ਦੇਖਿਆ , " ਚਾਚੀ ਆਪਾਂ ਨੀ ਵਿਆਹ ਵਿਹੂ ਕਰਵਾਉਣਾਂ , ਆਪਾਂ ਤਾਂ ਐਂ ਈ ਠੀਕ ਆਂ!"
ਇਹ ਵੀ ਪੜ੍ਹੋ: ਆਪਣਾ ਨਾਮ ਬਦਲਣਾ ਚਾਹੁੰਦੇ ਹਨ ਅੱਲੂ ਅਰਜੁਨ! 'ਪੁਸ਼ਪਾ 2' ਦੀ ਸਫਲਤਾ ਹੈ ਕਾਰਨ
ਆਲੀਆ ਭੱਟ ਦੀ ਮੇਘਨਾ ਗੁਲਜ਼ਾਰ ਨਿਰਦੇਸ਼ਿਤ ਫਿਲਮ " ਰਾਜ਼ੀ" 'ਚ ਵੀ ਉਸਦਾ ਬਹੁਤ ਦਮਦਾਰ ਰੋਲ ਸੀ ਪਰ ਉਹ ਭੋਲੀ ਇਸ ਕੰਮ ਦੇ ਸਿਲਸਿਲੇ ਨੂੰ ਜਾਰੀ ਨਹੀਂ ਰੱਖ ਪਾਈ , ਮੈਨੂੰ ਉਹ ਆਖਰੀ ਵਾਰ " ਮੇਰਾ ਬਾਬਾ ਨਾਨਕ " ਦੇ ਸ਼ੂਟ 'ਤੇ ਮਿਲੀ ਸੀ , ਹੁਣ ਇੱਕ ਸਾਲ ਤੋਂ ਮੈਂ ਉਸਨੂੰ ਲਗਾਤਾਰ ਲੱਭਦਾ ਰਿਹਾ ਪਰ ਉਹ ਮਿਲੀ ਨਹੀਂ , ਨਾ ਉਸਦਾ ਫੋਨ ਕਦੇ ਮਿਲਿਆ , ਨਾ ਉਸਨੇ ਮੈਸਜ ਦਾ ਜਵਾਬ ਦਿੱਤਾ ਤੇ ਅੱਜ ਇਹ ਖ਼ਬਰ ਮਿਲ ਗਈ ! ਉਹ ਚੁੱਪ ਚੁਪੀਤੇ ਤੁਰ ਗਈ , ਬਹੁਤਿਆਂ ਨੂੰ ਬਿਨ ਬੋਲੇ ਸਜ਼ਾ ਦੇ ਗਈ , ਉਸਦਾ ਇੰਝ ਤੁਰ ਜਾਣਾ ਮੌਤ ਦੇ ਦੁਖਾਂਤ ਨੂੰ ਸੌ ਗੁਣਾਂ ਵਧਾ ਗਿਆ ! ਵਾਹਿਗੁਰੂ ਉਸ ਧੀ ਦੀ ਆਤਮਾ ਨੂੰ ਹੀ ਸ਼ਾਂਤੀ ਦੇ ਦੇਵੇ , ਜਿਉਂਦੇ ਜੀਅ ਤਾਂ ਉਹ ਬੇਚੈਨ ਹੀ ਰਹੀ , ਉਸਨੂੰ ਕੋਈ ਸਮਝ ਨਹੀਂ ਸਕਿਆ ! ਵੀਰ ਸਮਰਾ ਸੀ ਉਸਦਾ ਨਾਂਅ !!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ ਐਸ਼ਵਰਿਆ ਰਾਏ ਦੇ 'ਕਜਰਾ ਰੇ' ਗੀਤ 'ਤੇ ਆਰਾਧਿਆ ਨੇ ਕੀਤਾ ਖੂਬਸੂਰਤ ਡਾਂਸ, ਵਾਇਰਲ ਹੋਈ ਵੀਡੀਓ
NEXT STORY