ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾਂ ਤੇ ਕਲਾਕਾਰਾਂ ਦੀਆਂ ਪੁਰਾਣੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਹਮੇਸ਼ਾ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਨ੍ਹਾਂ ਪੁਰਾਣੀਆਂ ਤਸਵੀਰਾਂ ਨੂੰ ਖ਼ੂਬ ਪਸੰਦ ਕੀਤਾ ਜਾਂਦਾ ਹੈ। ਹਰ ਤਸਵੀਰ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੈ। ਅਜਿਹੀ ਹੀ ਅਣਮੁੱਲੀ ਤੇ ਅਣਦੇਖੀ ਤਸਵੀਰ ਗਾਇਕ ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਹੈ। ਜੀ ਹਾਂ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਪਰਿਵਾਰ ਦੀ ਅਣਦੇਖੀ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਨੌਜਵਾਨ ਉਸਤਾਦ ਪੂਰਨ ਚੰਦ ਵਡਾਲੀ ਆਪਣੇ ਪੂਰੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ। ਲਖਵਿੰਦਰ ਵਡਾਲੀ ਨੇ ਕੈਪਸ਼ਨ 'ਚ ਲਿਖਿਆ ਹੈ- 'ਭਾਪਾ ਜੀ, ਬੀਜੀ, ਵੱਡੀਆਂ ਭੈਣਾਂ ਅਤੇ ਭਰਾ ਨਾਲ ਇੱਕ ਯਾਦਗਾਰੀ ਤਸਵੀਰ। ਮੇਰਾ ਪਰਿਵਾਰ ... ਮੇਰੀ ਤਾਕਤ ਅਤੇ ਇੱਕ ਕੰਪਾਸ ਯੰਤਰ, ਜੋ ਹਮੇਸ਼ਾ ਮੇਰਾ ਮਾਰਗ ਦਰਸ਼ਨ ਕਰਦਾ ਹੈ.. #lakhwinderwadali #wdalis।'
ਦੱਸ ਦਈਏ ਕਿ ਲਖਵਿੰਦਰ ਵਡਾਲੀ ਵਲੋਂ ਸਾਂਝੀ ਕੀਤੀ ਗਈ ਇਹ ਤਸਵੀਰ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਗਾਇਕ ਸ਼ੈਰੀ ਮਾਨ, ਅਦਾਕਾਰ ਪਾਰਸ ਛਾਬੜਾ ਨੇ ਵੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
![PunjabKesari](https://static.jagbani.com/multimedia/14_14_487022226lakhwinder1-ll.jpg)
ਦੱਸਣਯੋਗ ਹੈ ਕਿ ਵਡਾਲੀ ਬ੍ਰਦਰਜ਼ ਪੰਜਾਬੀ ਸੰਗੀਤ ਦਾ ਬਹੁਤ ਵੱਡਾ ਘਰਾਣਾ, ਜਿੰਨ੍ਹਾਂ 'ਚ ਪੀੜੀਆਂ ਤੋਂ ਹੀ ਗਾਇਕੀ ਦਾ ਸਫ਼ਰ ਚਲਦਾ ਆ ਰਿਹਾ ਹੈ। ਵਡਾਲੀ ਘਰਾਣੇ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਫੈਲਾਉਣ ਦੇ ਲਈ। ਆਪਣੇ ਵੱਡ-ਵੱਡੇਰਿਆਂ ਵਾਂਗ ਲਖਵਿੰਦਰ ਵਡਾਲੀ ਦੇ ਵੀ ਰਗ ਰਗ 'ਚ ਸੰਗੀਤ ਦੌੜਦਾ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।
![PunjabKesari](https://static.jagbani.com/multimedia/14_14_485928478lakhwinder2-ll.jpg)
ਕੋਰੋਨਾ ਨਾਲ ਜੰਗ ਲੜ ਰਹੇ ਅਨਿਰੁਧ ਨੇ ਪਤਨੀ ਦੇ ਜਨਮਦਿਨ ’ਤੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ‘ਜਲਦ ਆਵਾਂਗਾ ਵਾਪਸ’
NEXT STORY