ਮੁੰਬਈ (ਬਿਊਰੋ)– ਦਿੱਗਜ ਗਾਇਕਾ ਲਤਾ ਮੰਗੇਸ਼ਕਰ ਦੇ ਪਰਿਵਾਰ ਨੇ ਉਨ੍ਹਾਂ ਨੂੰ ਆਖਰੀ ਅਲਵਿਦਾ ਆਖ ਦਿੱਤੀ ਹੈ। ਵੀਰਵਾਰ ਨੂੰ ਲਤਾ ਦੀਦੀ ਦੀਆਂ ਅਸਥੀਆਂ ਨੂੰ ਉਨ੍ਹਾਂ ਦੇ ਪਰਿਵਾਰ ਨੇ ਨਾਸਿਕ ਦੇ ਪਵਿੱਤਰ ਰਾਮਕੁੰਡ ’ਚ ਵਿਸਰਜਿਤ ਕਰ ਦਿੱਤਾ ਹੈ। ਰਾਮਕੁੰਡ, ਗੋਦਾਵਰੀ ਨਦੀ ਦੇ ਕੰਢੇ ਹੈ। ਲਤਾ ਮੰਗੇਸ਼ਕਰ ਦਾ ਦਿਹਾਂਤ 6 ਫਰਵਰੀ ਨੂੰ ਹੋਇਆ ਸੀ।
ਇਸ ਅਸਥੀ ਵਿਸਰਜਨ ’ਚ ਲਤਾ ਮੰਗੇਸ਼ਕਰ ਦੇ ਭਤੀਜੇ ਆਦੀਨਾਥ ਮੰਗੇਸ਼ਕਰ ਨਾਲ ਕੁਝ ਪਰਿਵਾਰਕ ਮੈਂਬਰ ਮੌਜੂਦ ਸਨ। ਇਸ ਤੋਂ ਇਲਾਵਾ ਨਾਸਿਕ ’ਚ ਰਹਿਣ ਵਾਲੇ ਕੁਝ ਆਮ ਲੋਕ ਵੀ ਗੋਦਾ ਘਾਟ ’ਤੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਪੰਡਿਤਾਂ ਨੇ ਲਤਾ ਦੀਦੀ ਦੇ ਪਰਿਵਾਰ ਤੇ ਕਰੀਬੀ ਦੋਸਤਾਂ ਦੀ ਮੌਜੂਦਗੀ ’ਚ ਇਕ ਛੋਟੀ ਜਿਹੀ ਪ੍ਰਾਰਥਨਾ ਸਭਾ ਵੀ ਰੱਖੀ ਸੀ।
ਲਤਾ ਮੰਗੇਸ਼ਕਰ ਦੀ ਭੈਣ ਉਸ਼ਾ ਮੰਗੇਸ਼ਕਰ ਨੇ ਕਿਹਾ, ‘ਉਹ ਮੇਰੀ ਭੈਣ ਨਹੀਂ ਮੇਰੀ ਮਾਂ ਸੀ। ਸਾਰੇ ਰੀਤੀ-ਰਿਵਾਜ਼ਾਂ ਨੂੰ ਮਹੂਰਤ ਦੇ ਸਮੇਂ ’ਚ ਚੰਗੀ ਤਰ੍ਹਾਂ ਪੂਰਾ ਕਰ ਲਿਆ ਗਿਆ ਹੈ। ਲਤਾ ਮੰਗੇਸ਼ਕਰ ਦੇ ਅਸਥੀ ਵਿਸਰਜਨ ਦੀ ਵਿਧੀ ਨੂੰ ਨਾਸਿਕ ਪੁਰੋਹਿਤ ਸੰਘ ਦੇ ਪ੍ਰੈਜ਼ੀਡੈਂਟ ਸਤੀਸ਼ ਸ਼ੁਕਲਾ ਨੇ ਪੂਰਾ ਕੀਤਾ ਹੈ। ਇਸ ’ਚ ਕੁਝ ਲੋਕਲ ਰਾਜਨੇਤਾਵਾਂ ਨੇ ਵੀ ਹਿੱਸਾ ਲਿਆ ਸੀ।’
ਇਸ ਵਿਧੀ ਲਈ ਸ਼ਹਿਰ ਦੇ ਪ੍ਰਸ਼ਾਸਨ ਨੇ ਜ਼ਰੂਰੀ ਤਿਆਰੀਆਂ ਕੀਤੀਆਂ ਸਨ। ਵਿਧੀ ਹੋਣ ਦੀ ਜਗ੍ਹਾ ’ਤੇ ਇਕ ਛੋਟਾ ਪਲੇਟਫਾਰਮ ਤੇ ਪੰਡਾਲ ਵੀ ਲਗਾਇਆ ਗਿਆ ਸੀ। ਇਥੇ ਪੁਲਸ ਤਾਇਨਾਤ ਕੀਤੀ ਗਈ ਸੀ। ਨਾਲ ਹੀ ਟ੍ਰੈਫਿਕ ਨੂੰ ਵੀ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇੰਤਜ਼ਾਰ ਖ਼ਤਮ! ਭਾਰਤ ਦੇ ਸਭ ਤੋਂ ਵੱਡੇ ਸੁਪਰਹੀਰੋ ‘ਸ਼ਕਤੀਮਾਨ’ ’ਤੇ ਬਣੇਗੀ ਫ਼ਿਲਮ, ਦੇਖੋ ਵੀਡੀਓ
NEXT STORY