ਮੁੰਬਈ (ਬਿਊਰੋ)– ਗਾਇਕਾ ਲਤਾ ਮੰਗੇਸ਼ਕਰ ਹੁਣ ਭਾਵੇਂ ਸਾਡੇ ਵਿਚਾਲੇ ਨਹੀਂ ਰਹੇ ਪਰ ਉਨ੍ਹਾਂ ਨਾਲ ਜੁੜੀਆਂ ਯਾਦਾਂ ਇਕ-ਇਕ ਕਰਕੇ ਸਾਹਮਣੇ ਆ ਰਹੀਆਂ ਹਨ। ਲਤਾ ਜੀ ਗੀਤਾਂ ਤੋਂ ਇਲਾਵਾ ਹੋਰ ਵੀ ਕਈ ਮਾਧਿਅਮਾਂ ਨਾਲ ਆਪਣਾ ਸਮਾਂ ਬਤੀਤ ਕਰਦੇ ਸਨ। ਉਨ੍ਹਾਂ ਨੂੰ ਕ੍ਰਾਈਮ ਸ਼ੋਅਜ਼ ਦੇਖਣੇ ਕਾਫੀ ਪਸੰਦ ਸਨ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ
ਉਹ ‘ਸ਼ੇਰਲੌਕ ਹੋਮਸ’ ਦੇਖਿਆ ਕਰਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇੰਡੀਅਨ ਕ੍ਰਾਈਮ ਸ਼ੋਅ ‘ਸੀ. ਆਈ. ਡੀ.’ ਵੀ ਕਾਫੀ ਪਸੰਦ ਸੀ। ਉਹ ਇਸ ਸ਼ੋਅ ਦੀ ਕਾਸਟ ਦੀ ਪ੍ਰਸ਼ੰਸਕ ਸਨ ਤੇ ਉਨ੍ਹਾਂ ਨੇ ਇਕ ਵਾਰ ਸ਼ੋਅ ਦੀ ਕਾਸਟ ਨੂੰ ਆਪਣੇ ਘਰ ਵੀ ਬੁਲਾਇਆ ਸੀ।
ਲਤਾ ਮੰਗੇਸ਼ਕਰ ਨੂੰ ਏ. ਸੀ. ਪੀ. ਪ੍ਰਧਿਊਮਨ, ਇੰਸਪੈਕਟਰ ਦਯਾ ਤੇ ਇੰਸਪੈਕਟਰ ਅਭਿਜੀਤ ਦਾ ਰੋਲ ਕਾਫੀ ਪਸੰਦ ਸੀ। ਉਨ੍ਹਾਂ ਦੇ ਪੇਡਾਰ ਰੋਡ ਸਥਿਤ ਫਲੈਟ ’ਚ ਸ਼ਿਵਾਜੀ ਸਾਟਮ, ਦਯਾ ਸ਼ੈੱਟੀ ਤੇ ਅਭਿਜੀਤ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਉਹ ਕਾਸਟ ਨੂੰ ਮਿਲ ਕੇ ਕਾਫੀ ਖ਼ੁਸ਼ ਹੋਏ ਸਨ।
ਉਨ੍ਹਾਂ ਨੇ ਏ. ਸੀ. ਪੀ. ਦੀ ਬੰਦੂਕ ਵੀ ਆਪਣੇ ਹੱਥ ’ਚ ਫੜੀ ਸੀ ਤੇ ਉਸ ਦੀ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਸੀ। ਜਦੋਂ ਸ਼ੋਅ ਦੇ 18 ਸਾਲ ਪੂਰੇ ਹੋਏ ਸਨ ਤਾਂ ਇਸ ਦੌਰਾਨ ਇਕ ਐਪੀਸੋਡ ਲਤਾ ਜੀ ਨੂੰ ਵੀ ਸਮਰਪਿਤ ਕੀਤਾ ਗਿਆ ਸੀ। ਲਤਾ ਜੀ ਨੇ ਉਸ ਐਪੀਸੋਡ ਨੂੰ ਪਸੰਦ ਵੀ ਕੀਤਾ ਸੀ ਤੇ ਆਪਣਾ ਢੇਰ ਸਾਰਾ ਪਿਆਰ ਭੇਜਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਾਂ ਨਾਲ ਦਿਲਜੀਤ ਦੋਸਾਂਝ ਨੇ ਬਣਾਇਆ ‘ਚਿੱਲੀ ਪਨੀਰ’, ਤੁਸੀਂ ਵੀ ਦੇਖੋ ਵੀਡੀਓ
NEXT STORY