ਕੈਲਗਰੀ (ਦਲਵੀਰ ਜੱਲੋਵਾਲੀਆ)- ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਬੀਤੇ ਦਿਨੀਂ ਉੱਘੇ ਗੀਤਕਾਰ ਜਸਬੀਰ ਗੁਣਾਚੌਰੀਆ ਨੂੰ ਉਹਨਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਯੂ.ਬੀ.ਸੀ. ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਅਤੇ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਲੇਖਕਾਂ ਨੇ ਸ਼ਮੂਲੀਅਤ ਕੀਤੀ।
ਯੂ.ਬੀ.ਸੀ. ਦੇ ਏਸ਼ੀਅਨ ਸਟਡੀਜ਼ ਵਿਭਾਗ ਦੀ ਤਰਫੋਂ ਸਰਬਜੀਤ ਕੌਰ ਰੰਧਾਵਾ, ਕਿਰਨ ਕੇ ਸੁੰਨੜ ਅਤੇ ਗੁਰਿੰਦਰ ਮਾਨ ਨੇ ਗੀਤਕਾਰ ਜਸਬੀਰ ਗੁਣਾਚਾਰੀਆ ਨੂੰ ਸਨਮਾਨਿਤ ਕੀਤੇ ਜਾਣ ਦੀ ਰਸਮ ਅਦਾ ਕੀਤੀ। ਸਮੁੱਚੇ ਪੰਜਾਬੀ ਭਾਈਚਾਰੇ ਲਈ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਇਕ ਵੱਡੀ ਤੇ ਨਾਮੀ ਯੂਨੀਵਰਸਿਟੀ ਵਲੋਂ ਇਸ ਸਨਮਾਨ ਲਈ ਗੀਤਕਾਰ ਜਸਬੀਰ ਗੁਣਾਚੌਰੀਆ ਨੂੰ ਚੁਣਨਾ ! ਇਸ ਮੌਕੇ ਜਸਬੀਰ ਗੁਣਾਚੌਰੀਆ ਵਲੋਂ ਯੂ.ਬੀ.ਸੀ. ਏਸ਼ੀਅਨ ਸਟਡੀਜ਼ ਵਿਭਾਗ ਵਲੋਂ ਉਹਨਾਂ ਨੂੰ ਇਸ ਵੱਕਾਰੀ ਸਨਮਾਨ ਲਈ ਚੁਣੇ ਜਾਣ ਲਈ ਧੰਨਵਾਦ ਕੀਤਾ।
ਬਿਨਾਂ ਹੈਲਮੈਟ ਬਾਈਕ ਚਲਾਉਂਦੇ ਦੇਖ ਸੋਨੂੰ ਸੂਦ 'ਤੇ ਭੜਕੀ ਪੁਲਸ, ਅਦਾਕਾਰ ਨੂੰ ਦੇਣੀ ਪਈ ਸਫ਼ਾਈ
NEXT STORY