ਮੁੰਬਈ- ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 'ਚ ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਕਾਰਨ ਹਰ ਪਾਸੇ ਭਿਆਨਕ ਨਜ਼ਾਰਾ ਹੈ। ਪੂਰੇ ਸ਼ਹਿਰ 'ਚ ਤਬਾਹੀ ਮਚੀ ਹੋਈ ਹੈ। ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਅਜਿਹੇ 'ਚ ਦੱਖਣ ਦੇ ਕਈ ਮਸ਼ਹੂਰ ਸਿਤਾਰੇ ਮਦਦ ਲਈ ਅੱਗੇ ਆਏ ਹਨ। ਹੁਣ ਇਸ ਸੂਚੀ 'ਚ ਮਹੇਸ਼ ਬਾਬੂ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਨੇ ਟਵਿੱਟਰ 'ਤੇ ਦੱਸਿਆ ਕਿ ਉਨ੍ਹਾਂ ਨੇ ਪੀੜਤਾਂ ਲਈ 50-50 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।ਮਹੇਸ਼ ਬਾਬੂ ਨੇ ਮੰਗਲਵਾਰ ਨੂੰ ਐਕਸ 'ਤੇ ਲਿਖਿਆ, 'ਦੋਵੇਂ ਤੇਲਗੂ ਸੂਬਿਆਂ 'ਚ ਹੜ੍ਹਾਂ ਦੇ ਮੱਦੇਨਜ਼ਰ, ਮੈਂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੋਵਾਂ ਲਈ ਮੁੱਖ ਮੰਤਰੀ ਰਾਹਤ ਫੰਡ 'ਚ 50-50 ਲੱਖ ਰੁਪਏ ਦਾਨ ਕਰਨ ਦਾ ਵਾਅਦਾ ਕਰਦਾ ਹਾਂ।'
49 ਸਾਲਾ ਅਦਾਕਾਰ ਨੇ ਅੱਗੇ ਲਿਖਿਆ, 'ਆਓ ਅਸੀਂ ਸਮੂਹਿਕ ਤੌਰ 'ਤੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਅਤੇ ਨਵੀਨੀਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਸਬੰਧਤ ਸਰਕਾਰਾਂ ਦੁਆਰਾ ਚੁੱਕੇ ਜਾ ਰਹੇ ਉਪਾਵਾਂ ਦਾ ਸਮਰਥਨ ਕਰੀਏ। ਮੈਂ ਸਾਰਿਆਂ ਨੂੰ ਇਸ ਕੰਮ 'ਚ ਯੋਗਦਾਨ ਪਾਉਣ ਦੀ ਅਪੀਲ ਕਰਦਾ ਹਾਂ। ਆਓ ਅਸੀਂ ਇਸ ਸੰਕਟ 'ਤੇ ਕਾਬੂ ਪਾ ਸਕੀਏ ਅਤੇ ਮਜ਼ਬੂਤ ਬਣੀਏ।
ਇਹ ਖ਼ਬਰ ਵੀ ਪੜ੍ਹੋ -ਅਦਾਕਾਰ ਦਰਸ਼ਨ ਤੇ ਹੋਰ ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਇਰ
ਵਰਕ ਫਰੰਟ ਦੀ ਗੱਲ ਕਰੀਏ ਤਾਂ ਮਹੇਸ਼ ਬਾਬੂ, ਐਸ.ਐਸ. ਰਾਜਾਮੌਲੀ ਨਾਲ ਨਜ਼ਰ ਆਉਣਗੇ। ਹਾਲਾਂਕਿ ਅਜੇ ਤੱਕ ਇਸ ਫਿਲਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ
NEXT STORY