ਮੁੰਬਈ : ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਮਹੇਸ਼ ਭੱਟ ਦਾ ਕਹਿਣੈ ਕਿ ਸਿਨੇਮਾ 'ਚ ਹੁਣ ਹੈਰਾਨ ਕਰਨ ਵਾਲੀ ਗੱਲ ਨਹੀਂ ਰਹਿ ਗਈ। ਉਨ੍ਹਾਂ ਕਿਹਾ ਕਿ ਡਿਜ਼ੀਟਲ ਤਕਨੀਕ ਆਉਣ ਤੋਂ ਬਾਅਦ ਹੁਣ ਦਰਸ਼ਕਾਂ ਨੂੰ ਸਿਨੇਮਾ 'ਚ ਕੋਈ ਵੀ ਚੀਜ਼ ਹੈਰਾਨ ਨਹੀਂ ਕਰਦੀ।
ਮਹੇਸ਼ ਭੱਟ ਅਨੁਸਾਰ, ''ਡਿਜ਼ੀਟਲ ਦੌਰ 'ਚ ਪੂਰੀ ਦੁਨੀਆ 'ਚ ਸਿਨੇਮਾ 'ਚ ਜੋ ਵੀ ਬਣਦਾ ਹੈ, ਉਹ ਤੁਹਾਡੀ ਪਹੁੰਚ 'ਚ ਹੁੰਦਾ ਹੈ। ਸਿਨੇਮਾ 'ਚ ਕੁਝ ਵੀ ਅਜਿਹਾ ਨਹੀਂ ਹੋ ਰਿਹਾ, ਜੋ ਬੇਹੱਦ ਹੈਰਾਨ ਕਰਨ ਵਾਲਾ ਹੋਵੇ ਜਾਂ ਤੁਹਾਨੂੰ ਹੈਰਾਨ ਕਰ ਦੇਵੇ।''
ਫਿਲਮਾਂ 'ਚ ਔਰਤਾਂ ਦੀ ਪੇਸ਼ਕਾਰੀ ਬਾਰੇ ਉਨ੍ਹਾਂ ਕਿਹਾ, ''ਕੁਝ ਲੋਕ ਮੰਨਦੇ ਹਨ ਕਿ ਕੁਝ ਖਾਸ ਕਿਸਮ ਦੇ ਕੱਪੜੇ ਪਹਿਨਣਾ ਉਨ੍ਹਾਂ ਦੀ ਨਜ਼ਰ 'ਚ ਅਸ਼ਲੀਲਤਾ ਹੈ ਪਰ ਜੇਕਰ ਔਰਤਾਂ ਕਿਸੇ ਖਾਸ ਕਿਸਮ ਦੇ ਕੱਪੜੇ ਪਹਿਨਣਾ ਚਾਹੁੰਦੀਆਂ ਹਨ ਤਾਂ ਉਹ ਇਸ ਦੇ ਲਈ ਆਜ਼ਾਦ ਹਨ।''
ਸ਼ੀਨਾ ਬੋਰਾ ਕਤਲ ਕਾਂਡ : ਫਿਲਮ 'ਡਾਰਕ ਚਾਕਲੇਟ' ਨੂੰ ਹਾਈ ਕੋਰਟ ਵਲੋਂ ਝਟਕਾ
NEXT STORY