ਮੁੰਬਈ (ਏਜੰਸੀ)- ਅਦਾਕਾਰ ਤੇ ਫ਼ਿਲਮਕਾਰ ਮਹੇਸ਼ ਮੰਜਰੇਕਰ ਦੀ ਪਹਿਲੀ ਪਤਨੀ ਅਤੇ ਡਿਜ਼ਾਈਨਰ ਦੀਪਾ ਮਹਿਤਾ ਦਾ ਦੇਹਾਂਤ ਹੋ ਗਿਆ ਹੈ। ਇਸ ਖ਼ਬਰ ਨੂੰ ਉਨ੍ਹਾਂ ਦੇ ਪੁੱਤਰ ਸਤਿਆ ਮੰਜਰੇਕਰ ਨੇ ਸੋਸ਼ਲ ਮੀਡੀਆ ’ਤੇ ਸਾਂਝਾ ਕਰਦੇ ਹੋਏ ਆਪਣੀ ਮਾਂ ਨੂੰ ਯਾਦ ਕੀਤਾ। ਸਤਿਆ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਮਾਂ ਦੀ ਤਸਵੀਰ ਨਾਲ ਕੈਪਸ਼ਨ ਲਿਖਿਆ — “I miss you Mumma”, ਨਾਲ ਹੀ ਦਿਲ ਅਤੇ ਕਬੂਤਰ ਵਾਲੇ ਇਮੋਜੀ ਵੀ ਜੋੜੇ।
ਇਹ ਵੀ ਪੜ੍ਹੋ: ਭਿਆਨਕ ਹਾਦਸਾ ; ਮਾਂ ਨਾਲ ਜਾਂਦੀ ਮਸ਼ਹੂਰ ਗਾਇਕਾ ਸਣੇ 14 ਲੋਕਾਂ ਦੀ ਮੌਤ
ਦੀਪਾ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਦੋਸਤਾਂ ਅਤੇ ਪ੍ਰਸ਼ੰਸਕਾਂ ਵੱਲੋਂ ਦੁੱਖ ਪ੍ਰਗਟਾਇਆ ਗਿਆ। ਇੰਟਰਨੈੱਟ 'ਤੇ ਸ਼ੁਭਚਿੰਤਕਾਂ ਵੱਲੋਂ ਸ਼ਰਧਾਂਜਲੀਆਂ ਆਈਆਂ, ਜਿਨ੍ਹਾਂ ਨੂੰ ਸੱਤਿਆ ਨੇ ਆਪਣੀਆਂ ਇੰਸਟਾ ਸਟੋਰੀਜ਼ 'ਤੇ ਦੁਬਾਰਾ ਪੋਸਟ ਕੀਤਾ। ਇਕ ਸੰਦੇਸ਼ ਵਿੱਚ ਲਿਖਿਆ ਸੀ — “ਅੱਜ ਇਕ ਰਾਹ ਦਿਖਾਉਣ ਵਾਲੀ ਰੌਸ਼ਨੀ ਚਲੀ ਗਈ। ਉਹ ਸਿਰਫ਼ ਮਾਂ ਨਹੀਂ ਸੀ, ਇਕ ਪ੍ਰੇਰਣਾ ਸੀ। ਸਾੜ੍ਹੀਆਂ ਦੇ ਆਪਣੇ ਕਾਰੋਬਾਰ ਨੂੰ ਖੜ੍ਹ ਕਰਨ ਵਿਚ ਉਨ੍ਹਾਂ ਦੀ ਤਾਕਤ, ਹਿੰਮਤ ਅਤੇ ਜਨੂੰਨ ਨੇ ਕਈ ਕੁੜੀਆਂ ਨੂੰ ਵੱਡੇ ਸੁਪਨੇ ਦੇਖਣ ਦੀ ਹਿੰਮਤ ਦਿੱਤੀ।'
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ 'ਮੈਸੇਜ' ਭੇਜਦਾ ਸੀ ਪੁਲਸ ਵਾਲਾ, ਹੋ ਗਈ ਵੱਡੀ ਕਾਰਵਾਈ
ਦੱਸ ਦੇਈਏ ਕਿ ਦੀਪਾ ਮਹਿਤਾ ਨੇ ਆਪਣਾ ਸਾੜੀਆਂ ਦਾ ਬ੍ਰਾਂਡ “Queen of Hearts” ਬਣਾਇਆ ਸੀ, ਜੋ ਮਰਾਠੀ ਅਤੇ ਬਾਲੀਵੁੱਡ ਫ਼ਿਲਮ ਉਦਯੋਗ ਵਿੱਚ ਕਾਫ਼ੀ ਲੋਕਪ੍ਰਿਯ ਸੀ। ਉਹਨਾਂ ਦੀ ਧੀ ਅਸ਼ਵਾਮੀ ਮੰਜਰੇਕਰ ਇਸ ਬ੍ਰਾਂਡ ਲਈ ਮਾਡਲਿੰਗ ਵੀ ਕਰਦੀ ਹੈ ਅਤੇ ਅਦਾਕਾਰੀ ਵਿੱਚ ਵੀ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਕੌਣ ਹੈ 4 ਸਾਲ ਦੀ ਤ੍ਰਿਸ਼ਾ ਥੋਸਰ, ਜਿਸਨੇ ਤੋੜ'ਤਾ ਕਮਲ ਹਾਸਨ ਦਾ 64 ਸਾਲ ਪੁਰਾਣਾ ਰਿਕਾਰਡ !ਮਿਲਿਆ ਨੈਸ਼ਨਲ ਐਵਾਰਡ
ਮਹੇਸ਼ ਅਤੇ ਦੀਪਾ ਦਾ ਵਿਆਹ 1987 ਵਿੱਚ ਹੋਇਆ ਸੀ। ਉਹਨਾਂ ਦੇ 2 ਬੱਚੇ — ਧੀ ਅਸ਼ਵਾਮੀ ਅਤੇ ਪੁੱਤਰ ਸਤਿਆ ਹਨ। ਪਰ 1995 ਵਿੱਚ ਦੋਵੇਂ ਵੱਖ ਹੋ ਗਏ, ਜਿਸ ਤੋਂ ਬਾਅਦ ਬੱਚੇ ਮਹੇਸ਼ ਦੇ ਨਾਲ ਰਹਿਣ ਲੱਗੇ। ਦੀਪਾ ਨਾਲ ਵੱਖ ਹੋਣ ਤੋਂ ਬਾਅਦ ਮਹੇਸ਼ ਨੇ ਅਦਾਕਾਰਾ ਮੇਧਾ ਮੰਜਰੇਕਰ ਨਾਲ ਦੂਜਾ ਵਿਆਹ ਕੀਤਾ। ਉਹਨਾਂ ਦੀ ਧੀ ਸਾਈ ਮੰਜਰੇਕਰ ਨੇ 2019 ਵਿੱਚ ਸਲਮਾਨ ਖ਼ਾਨ ਦੀ ਫ਼ਿਲਮ “ਦਬੰਗ 3” ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ।
ਇਹ ਵੀ ਪੜ੍ਹੋ: ਵੱਡੀ ਖਬਰ; ਅਮਰੀਕਾ ਤੋਂ ਇਕ ਹੋਰ ਪੰਜਾਬੀ ਨੌਜਵਾਨ ਹੋਣ ਜਾ ਰਿਹਾ ਡਿਪੋਰਟ ! ਜਾਣੋ ਕਿਉਂ ਹੋਈ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਤਾ ਮੰਗੇਸ਼ਕਰ ਦੀ ਜੈਅੰਤੀ ’ਤੇ ਫਿਲਮ ‘120 ਬਹਾਦੁਰ’ ਦਾ ਟੀਜ਼ਰ 2 ਲਾਂਚ
NEXT STORY