ਗੁਰੂਗ੍ਰਾਮ (ਏਜੰਸੀ)- ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸੁਰੱਖਿਆ ਲਈ ਜ਼ਿੰਮੇਵਾਰ ਪੁਲਸ ਮੁਲਾਜ਼ਮ ਵੱਲੋਂ ਹੀ ਇੱਕ ਮਹਿਲਾ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਅਦਾਕਾਰਾ ਦਾ ਪਿੱਛਾ ਕਰਨ ਅਤੇ ਉਸ ਨੂੰ ਪਰੇਸ਼ਾਨ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤਾ, ਸ਼ਿਵਾਂਗੀ ਪੇਸ਼ਵਾਨੀ, ਨੇ ਦੋਸ਼ ਲਾਇਆ ਹੈ ਕਿ ਇੱਕ ਕਾਂਸਟੇਬਲ ਨੇ ਪਹਿਲਾਂ ਪੀਸੀਆਰ ਗੱਡੀ ਵਿੱਚ ਉਸਦਾ ਪਿੱਛਾ ਕੀਤਾ ਅਤੇ ਫਿਰ ਉਸਦੀ ਕਾਰ ਦੇ ਨੰਬਰ ਤੋਂ ਉਸਦੀ ਨਿੱਜੀ ਜਾਣਕਾਰੀ ਹਾਸਲ ਕਰ ਲਈ। ਇਸ ਤੋਂ ਬਾਅਦ, ਮੁਲਜ਼ਮ ਨੇ ਇੱਕ ਫਰਜ਼ੀ ਇੰਸਟਾਗ੍ਰਾਮ ਆਈਡੀ ਬਣਾ ਕੇ ਉਸਨੂੰ ਮੈਸੇਜ ਭੇਜੇ। ਮਾਮਲੇ ਦੀ ਸ਼ਿਕਾਇਤ ਕਰਨ 'ਤੇ ਥਾਣੇ ਦੇ ਐੱਸ.ਐੱਚ.ਓ. ਨੇ ਵੀ ਕਥਿਤ ਤੌਰ 'ਤੇ ਗੈਰ-ਜ਼ਿੰਮੇਵਾਰਾਨਾ ਰਵੱਈਆ ਦਿਖਾਇਆ। ਹਾਲਾਂਕਿ, ਮਾਮਲਾ ਦਰਜ ਹੋਣ ਤੋਂ ਬਾਅਦ ਦੋਸ਼ੀ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕੌਣ ਹੈ 4 ਸਾਲ ਦੀ ਤ੍ਰਿਸ਼ਾ ਥੋਸਰ, ਜਿਸਨੇ ਤੋੜ'ਤਾ ਕਮਲ ਹਾਸਨ ਦਾ 64 ਸਾਲ ਪੁਰਾਣਾ ਰਿਕਾਰਡ !ਮਿਲਿਆ ਨੈਸ਼ਨਲ ਐਵਾਰਡ
ਕੀ ਹੈ ਪੂਰਾ ਮਾਮਲਾ
ਸੋਸ਼ਲ ਮੀਡੀਆ ਇਨਫਲੂਐਂਸਰ ਸ਼ਿਵਾਂਗੀ ਪੇਸ਼ਵਾਨੀ, ਜੋ ਕਿ ਗੁਰੂਗ੍ਰਾਮ ਦੇ ਸੈਕਟਰ 45 ਦੀ ਵਸਨੀਕ ਹੈ, ਨੇ ਦੱਸਿਆ ਕਿ 14 ਸਤੰਬਰ ਦੀ ਰਾਤ ਕਰੀਬ 12:30 ਵਜੇ ਜਦੋਂ ਉਹ ਗੱਡੀ ਚਲਾ ਕੇ ਘਰ ਪਰਤ ਰਹੀ ਸੀ ਤਾਂ ਇੱਕ ਪੀਸੀਆਰ ਵੈਨ ਨੇ ਕੁਝ ਦੂਰੀ ਤੱਕ ਉਸਦਾ ਪਿੱਛਾ ਕੀਤਾ। ਘਰ ਪਹੁੰਚਣ ਤੋਂ ਲਗਭਗ 15 ਮਿੰਟ ਬਾਅਦ, "ਸਿਮਰਨ ਚੋਪੜਾ" ਨਾਂ ਦੀ ਇੱਕ ਫਰਜ਼ੀ ਆਈਡੀ ਤੋਂ ਉਸਦੀ ਇੱਕ ਇੰਸਟਾਗ੍ਰਾਮ ਰੀਲ 'ਤੇ ਕੁਮੈਂਟ ਆਇਆ, ਜਿਸ ਵਿੱਚ ਲਿਖਿਆ ਸੀ, "ਮੈਮ, ਤੁਸੀਂ ਉਹੀ ਹੋ ਨਾ ਜੋ 15 ਮਿੰਟ ਪਹਿਲਾਂ ਆਰਡੀ ਕਲੋਨੀ ਵਿੱਚ ਆਏ ਸੀ?"। ਜਦੋਂ ਸ਼ਿਵਾਂਗੀ ਨੇ ਪੁੱਛਿਆ ਕਿ ਉਹ ਕੌਣ ਹੈ, ਤਾਂ ਜਵਾਬ ਮਿਲਿਆ ਕਿ "ਪੁਲਸ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ" ਅਤੇ ਉਸਨੂੰ ਮੈਸੇਜ ਵਿੱਚ ਗੱਲ ਕਰਨ ਲਈ ਕਿਹਾ ਗਿਆ। ਗੱਲਬਾਤ ਦੌਰਾਨ, ਪੁਲਸ ਮੁਲਾਜ਼ਮ ਨੇ ਕਬੂਲ ਕੀਤਾ ਕਿ ਉਸਨੇ ਸ਼ਿਵਾਂਗੀ ਦੀ ਗੱਡੀ ਦੇ ਨੰਬਰ ਤੋਂ ਉਸਦਾ ਪਤਾ ਅਤੇ ਨਾਮ ਕੱਢਵਾ ਕੇ ਇੰਸਟਾਗ੍ਰਾਮ 'ਤੇ ਉਸਨੂੰ ਲੱਭਿਆ ਸੀ। ਇਸ ਤੋਂ ਬਾਅਦ ਉਸਨੇ ਸ਼ਿਵਾਂਗੀ ਨੂੰ ਮੈਸੇਜ ਕੀਤੇ ਜਿਨ੍ਹਾਂ ਵਿੱਚ ਲਿਖਿਆ ਸੀ ਕਿ "ਤੁਸੀਂ ਬਹੁਤ ਸੁੰਦਰ ਹੋ, ਤੁਹਾਡੀ ਉਮਰ ਇੰਨੀ ਨਹੀਂ ਲੱਗਦੀ" ਅਤੇ ਦੋਸਤੀ ਕਰਨ ਦਾ ਪ੍ਰਸਤਾਵ ਵੀ ਭੇਜਿਆ।
ਇਹ ਵੀ ਪੜ੍ਹੋ: ਵੱਡੀ ਖਬਰ; ਅਮਰੀਕਾ ਤੋਂ ਇਕ ਹੋਰ ਪੰਜਾਬੀ ਨੌਜਵਾਨ ਹੋਣ ਜਾ ਰਿਹਾ ਡਿਪੋਰਟ ! ਜਾਣੋ ਕਿਉਂ ਹੋਈ ਕਾਰਵਾਈ

SHO ਦਾ ਰਵੱਈਆ ਅਤੇ ਪੁਲਸ ਦੀ ਕਾਰਵਾਈ
ਇਸ ਘਟਨਾ ਤੋਂ ਬਾਅਦ, ਸ਼ਿਵਾਂਗੀ ਨੇ 23 ਸਤੰਬਰ ਨੂੰ ਸਾਈਬਰ ਥਾਣਾ ਈਸਟ ਵਿੱਚ ਸ਼ਿਕਾਇਤ ਦਰਜ ਕਰਵਾਈ। ਸ਼ਿਵਾਂਗੀ ਨੇ ਦੋਸ਼ ਲਾਇਆ ਕਿ ਜਦੋਂ ਉਸਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਤਾਂ ਐੱਸ.ਐੱਚ.ਓ. ਨੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ, "ਮੈਮ ਇਸਨੇ ਅਜਿਹਾ ਕੀ ਕਹਿ ਦਿੱਤਾ ਕਿ ਤੁਸੀਂ ਇੰਨੇ ਦੁਖੀ ਹੋ ਰਹੇ ਹੋ? ਉਹ ਤਾਂ ਸਿਰਫ਼ ਦੋਸਤੀ ਕਰਨਾ ਚਾਹੁੰਦਾ ਸੀ, ਉਸਦੇ ਕੋਈ ਗਲਤ ਇਰਾਦੇ ਨਹੀਂ ਸਨ। ਜੇ ਦੋਸਤੀ ਨਹੀਂ ਕਰਨੀ ਤਾਂ ਬਲਾਕ ਮਾਰੋ ਅਤੇ ਅੱਗੇ ਵਧੋ"। ਸ਼ਿਵਾਂਗੀ ਦੇ ਅੜੇ ਰਹਿਣ 'ਤੇ 24 ਸਤੰਬਰ ਨੂੰ ਮੁਲਜ਼ਮ ਪੁਲਸ ਮੁਲਾਜ਼ਮ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ। ਇਸ ਮਾਮਲੇ ਵਿੱਚ ਪੁਲਸ ਬੁਲਾਰੇ ਸੰਦੀਪ ਕੁਮਾਰ ਨੇ ਦੱਸਿਆ ਹੈ ਕਿ ਮਹਿਲਾ ਦੀ ਸ਼ਿਕਾਇਤ 'ਤੇ ਐੱਫ.ਆਈ.ਆਰ. ਦਰਜ ਕਰਕੇ ਦੋਸ਼ੀ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਵੱਡੀ ਖ਼ਬਰ! ਡੋਨਾਲਡ ਟਰੰਪ ਨੇ ਖਰੀਦੀ TikTok ਕੰਪਨੀ, ਡੀਲ ਫਾਈਨਲ ਹੁੰਦੇ ਹੀ ਦਿੱਤਾ ਇਹ ਵੱਡਾ ਬਿਆਨ
"ਪੁਲਸ ਵਾਲਿਆਂ ਤੋਂ ਵੀ ਖੁਦ ਨੂੰ ਬਚਾਉਣਾ ਪਵੇਗਾ?" - ਸ਼ਿਵਾਂਗੀ ਪੇਸ਼ਵਾਨੀ
ਇੱਕ ਵੀਡੀਓ ਜਾਰੀ ਕਰਦਿਆਂ ਸ਼ਿਵਾਂਗੀ ਨੇ ਸਵਾਲ ਕੀਤਾ, "ਇੱਕ ਪੀਸੀਆਰ ਵਾਲਾ, ਜਿਸ ਨੂੰ ਸਰਕਾਰ ਨੇ ਸਾਡੀ ਸੁਰੱਖਿਆ ਲਈ ਰੱਖਿਆ ਹੈ, ਉਹ ਇਸ ਤਰ੍ਹਾਂ ਮੇਰੀ ਲਾਈਵ ਮੂਵਮੈਂਟ ਕੱਢ ਕੇ ਮੈਨੂੰ ਮੈਸੇਜ ਕਿਵੇਂ ਕਰ ਸਕਦਾ ਹੈ?" ਉਨ੍ਹਾਂ ਕਿਹਾ, "ਮੈਂ 50 ਸਾਲ ਦੀ ਹੋਣ ਵਾਲੀ ਹਾਂ। ਸਾਨੂੰ ਕਦੋਂ ਤੱਕ ਆਪਣੇ ਆਪ ਨੂੰ ਬਚਾਉਣਾ ਪਵੇਗਾ? ਕਿਸ-ਕਿਸ ਤੋਂ ਬਚਾਉਣਾ ਪਵੇਗਾ? ਕੀ ਸਾਨੂੰ ਪੁਲਸ ਵਾਲਿਆਂ ਤੋਂ ਵੀ ਖੁਦ ਨੂੰ ਬਚਾਉਣਾ ਹੈ?"। ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਅਜਿਹੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਨੌਜਵਾਨ ਕੁੜੀਆਂ ਦਾ ਕੀ ਹਾਲ ਹੁੰਦਾ ਹੋਵੇਗਾ। ਜ਼ਿਕਰਯੋਗ ਹੈ ਕਿ ਸ਼ਿਵਾਂਗੀ ਪੇਸ਼ਵਾਨੀ 2022 ਵਿੱਚ ਰਿਲੀਜ਼ ਹੋਈ ਰਿਸ਼ੀ ਕਪੂਰ ਦੀ ਫਿਲਮ 'ਸ਼ਰਮਾ ਜੀ ਨਮਕੀਨ' ਵਿੱਚ ਕੰਮ ਕਰ ਚੁੱਕੀ ਹੈ, ਜਿਸ ਵਿੱਚ ਉਨ੍ਹਾਂ ਨੇ ਪ੍ਰੀਤੀ ਨਾਗੀਆ ਦਾ ਕਿਰਦਾਰ ਨਿਭਾਇਆ ਸੀ।
ਇਹ ਵੀ ਪੜ੍ਹੋ: ਅਦਾਕਾਰਾ ਅਮੀਸ਼ਾ ਪਟੇਲ ਦਾ ਵੱਡਾ ਬਿਆਨ, ਇਸ ਹਾਲੀਵੁੱਡ ਸੁਪਰਸਟਾਰ ਨਾਲ ਵਨ-ਨਾਈਟ ਸਟੈਂਡ ਲਈ ਹੈ ਤਿਆਰ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਇੱਕ ਮੌਲਾਨਾ ਭੁੱਲ ਗਿਆ ਕਿ ਸੂਬੇ 'ਚ ਸੱਤਾ ਕਿਸਦੀ ਹੈ...', ਬਰੇਲੀ ਹਿੰਸਾ 'ਤੇ CM ਯੋਗੀ ਦਾ ਵੱਡਾ ਬਿਆਨ
NEXT STORY