ਮੁੰਬਈ (ਬਿਊਰੋ) - ਚਿਆਨ ਵਿਕਰਮ ਦੀ ‘ਥੰਗਲਾਨ’ ਇਸ ਸਾਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫ਼ਿਲਮ ਹੈ। ਫ਼ਿਲਮ ਨਾਲ ਅਭਿਨੇਤਾ ਦੀ ਪਹਿਲੀ ਝਲਕ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ’ਚ ਉਤਸੁਕਤਾ ਦੇ ਵਿਚਕਾਰ, ਨਿਰਮਾਤਾਵਾਂ ਨੇ ਅਭਿਨੇਤਾ ਦੇ ਜਨਮਦਿਨ ’ਤੇ ਮੇਕਿੰਗ ਦੀਆਂ ਕੁਝ ਝਲਕੀਆਂ ਦੇਣ ਵਾਲਾ ਇਕ ਵੀਡੀਓ ਜਾਰੀ ਕੀਤਾ ਹੈ। ਰੰਜੀਤ ਦੁਆਰਾ ਨਿਰਦੇਸ਼ਿਤ ‘ਥੰਗਲਾਨ’ ਤਾਮਿਲ, ਹਿੰਦੀ, ਤੇਲਗੂ, ਮਲਿਆਲਮ, ਉੜੀਆ, ਮਰਾਠੀ ਤੇ ਬੰਗਾਲੀ ਭਾਸ਼ਾਵਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਰਤੀ ਮਿੱਤਲ ਗ੍ਰਿਫ਼ਤਾਰ, ਮਾਡਲਾਂ ਤੋਂ ਇੰਡਸਟਰੀ 'ਚ ਕਰਾਉਂਦੀ ਸੀ ਗੰਦੇ ਕੰਮ
ਫ਼ਿਲਮ ‘ਥੰਗਲਾਨ’ ’ਚ ਪਾਰਵਤੀ ਤੇ ਮਾਲਵਿਕਾ ਮੋਹਨਨ ਮੁੱਖ ਭੂਮਿਕਾ ’ਚ ਹਨ। ‘ਲਾਰਾ ਕ੍ਰਾਫਟ : ਟਾਂਬ ਰੇਡਰ’ ਲਈ ਜਾਣੇ ਜਾਂਦੇ ਹਾਲੀਵੁੱਡ ਅਭਿਨੇਤਾ ਡੇਨੀਅਲ ਕੈਲਟਾਗੀਰੋਨ, ਨੂੰ ਅਹਿਮ ਭੂਮਿਕਾ ਨਿਭਾਉਣ ਲਈ ਸਾਈਨ ਕੀਤਾ ਗਿਆ ਹੈ। ਸਟਾਰ-ਕਾਸਟ ’ਚ ਪਸੂਪਤੀ, ਹਰੀ ਕ੍ਰਿਸ਼ਨਨ ਅੰਬੂਦੁਰਾਈ, ਪ੍ਰੀਤੀ ਕਰਨ ਤੇ ਮੁਥੁਕੁਮਾਰ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : ਕੋਚੇਲਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ
ਏ. ਕਿਸ਼ੋਰ ਸਿਨੇਮੈਟੋਗ੍ਰਾਫੀ ਸੰਭਾਲ ਰਹੇ ਹਨ ਤੇ ਜੀਵੀ ਪ੍ਰਕਾਸ਼ ਕੁਮਾਰ ਸੰਗੀਤ ਤਿਆਰ ਕਰ ਰਹੇ ਹਨ। ਤਮੀਜ਼ ਪ੍ਰਭਾ ਫਿਲਮ ਦੇ ਸਹਿ-ਲੇਖਕ ਹਨ ਤੇ ਕਲਾ ਵਿਭਾਗ ਐੱਸ.ਐੱਸ. ਮੂਰਤੀ ਦੁਆਰਾ ਸੰਭਾਲਿਆ ਜਾਂਦਾ ਹੈ। ਆਰ.ਕੇ. ਸੇਲਵਾ (ਐਡੀਟਿੰਗ) ਤੇ ਸਟਨਰ ਸੈਮ (ਸਟੰਟ) ਇਸ ਚੋਣਵੇਂ ਅਮਲੇ ਦਾ ਹਿੱਸਾ ਹਨ। ਫਿਲਮ ਦੀ ਸ਼ੂਟਿੰਗ ਅੰਤਿਮ ਪੜਾਅ ’ਤੇ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਸ਼ਹਿਨਾਜ਼ ਗਿੱਲ ਨਾਲ ਰਿਸ਼ਤੇ ਦੀਆਂ ਖ਼ਬਰਾਂ ’ਤੇ ਰਾਘਵ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ
NEXT STORY