ਮੁੰਬਈ (ਬਿਊਰੋ)– ਇੰਟਰਮੀਟੇਂਟ ਫਾਸਟਿੰਗ (ਰੁਕ-ਰੁਕ ਕੇ ਖਾਣਾ) ਦੇ ਫਾਇਦੇ ਤੁਸੀਂ ਕਈ ਵਾਰ ਪੜ੍ਹ ਚੁੱਕੇ ਹੋਵੋਗੇ। ਕਈ ਮਾਹਿਰ ਮੰਨਦੇ ਹਨ ਕਿ ਭਾਰ ਘੱਟ ਕਰਨ ਤੇ ਫਿੱਟ ਰਹਿਣ ਦਾ ਇਹ ਬਿਹਤਰੀਨ ਤਰੀਕਾ ਹੈ। ਜੇਕਰ ਬਾਲੀਵੁੱਡ ਦੀ ਸਭ ਤੋਂ ਫਿੱਟ ਅਦਾਕਾਰਾ ਇਸ ਤਰੀਕੇ ਦੀ ਤਾਰੀਫ਼ ਕਰੇ ਤਾਂ ਯਕੀਨ ਹੋਰ ਵੱਧ ਜਾਂਦਾ ਹੈ। ਜੀ ਹਾਂ, ਮਲਾਇਕਾ ਅਰੋੜਾ ਵੀ ਇੰਟਰਮੀਟੇਂਟ ਫਾਸਟਿੰਗ ਦੀ ਫੈਨ ਹੈ। ਉਸ ਨੇ ਦੱਸਿਆ ਹੈ ਕਿ ਕਿਵੇਂ ਉਹ ਪੂਰੇ ਦਿਨ ਖਾ ਕੇ ਵੀ ਖ਼ੁਦ ਨੂੰ ਫਿੱਟ ਰੱਖਦੀ ਹੈ।
16 ਘੰਟੇ ਰੱਖਦੀ ਹੈ ਵਰਤ
ਮਲਾਇਕਾ ਅਰੋੜਾ ਨੇ ਦੱਸਿਆ ਕਿ ਉਹ ਸਾਰਾ ਦਿਨ ਖਾਂਦੀ ਰਹਿੰਦੀ ਹੈ ਤੇ ਡਿਨਰ ਤੋਂ ਬਾਅਦ 16 ਘੰਟੇ ਵਰਤ ਰੱਖਦੀ ਹੈ। ਉਸ ਨੇ ਈ-ਟਾਈਮਜ਼ ਨੂੰ ਦੱਸਿਆ ਕਿ ਉਹ ਸ਼ਾਮ ਨੂੰ 7-8 ਵਜੇ ਡਿਨਰ ਕਰ ਲੈਂਦੀ ਹੈ। ਇਸ ਤੋਂ ਬਾਅਦ ਸਵੇਰ ਤਕ ਕੁਝ ਨਹੀਂ ਖਾਂਦੀ। ਆਪਣਾ ਇਹ ਵਰਤ ਉਹ 16 ਤੋਂ 18 ਘੰਟਿਆਂ ਬਾਅਦ ਤੋੜਦੀ ਹੈ।
ਸਭ ਤੋਂ ਪਹਿਲਾਂ ਖਾਂਦੀ ਹੈ ਸੁੱਕੇ ਮੇਵੇ
ਮਲਾਇਕਾ ਨੇ ਦੱਸਿਆ ਕਿ ਉਹ ਗਰਮ ਪਾਣੀ ਨਾਲ ਦਿਨ ਦੀ ਸ਼ੁਰੂਆਤ ਕਰਦੀ ਹੈ। ਉਸ ਨੇ ਦੱਿਸਆ ਕਿ ਤੁਸੀਂ ਘਿਓ, ਨਾਰੀਅਲ ਦਾ ਤੇਲ, ਨਾਰੀਅਲ ਪਾਣੀ ਜਾਂ ਜੀਰੇ ਦਾ ਪਾਣੀ ਪੀ ਸਕਦੇ ਹੋ। ਮਲਾਇਕਾ ਦੱਸਦੀ ਹੈ ਕਿ ਉਹ ਆਪਣਾ ਵਰਤ ਸੁੱਕੇ ਮੇਵਿਆਂ ਨਾਲ ਤੋੜਦੀ ਹੈ। ਉਹ ਮਿਕਸ ਮੇਵੇ ਖਾਂਦੀ ਹੈ। ਲੰਚ ’ਚ ਉਹ ਕਾਰਬੋਹਾਈਡ੍ਰੇਟ ਤੇ ਚੰਗੇ ਫੈਟਸ ਵਾਲਾ ਚੰਗਾ ਮੀਲ ਲੈਂਦੀ ਹੈ।
ਰਾਤ ’ਚ ਲੈਂਦੀ ਹੈ ਪ੍ਰੋਟੀਨ
ਮਲਾਇਕਾ ਸ਼ਾਮ ਨੂੰ ਸਨੈਕਸ ਖਾਂਦੀ ਹੈ, ਫਿਰ ਸ਼ਾਮ 7-8 ਵਜੇ ਤਕ ਡਿਨਰ ਕਰ ਲੈਂਦੀ ਹੈ। ਡਿਨਰ ’ਚ ਉਹ ਘਰ ਦਾ ਬਣਿਆ ਖਾਣਾ ਹੀ ਖਾਂਦੀ ਹੈ ਤੇ ਇਸ ’ਚ ਸਬਜ਼ੀਆਂ, ਮੀਟ, ਅੰਡੇ, ਦਾਲ ਵਰਗੀਆਂ ਚੀਜ਼ਾਂ ਹੁੰਦੀਆਂ ਹਨ। ਡਿਨਰ ਤੋਂ ਬਾਅਦ ਉਹ ਕੁਝ ਨਹੀਂ ਖਾਂਦੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
BMC ਨੇ ਅਮਿਤਾਭ ਬੱਚਨ ਦੇ ਬੰਗਲੇ ਦੀ ਕੰਧ ਢਾਹੁਣ ਦੀ ਕੀਤੀ ਤਿਆਰੀ, MNS ਨੇ ਚਿਪਕਾ ਦਿੱਤਾ ਇਹ ਪੋਸਟਰ
NEXT STORY