ਜਲੰਧਰ- ਮਲਕੀਤ ਰੌਣੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜੋ ਉਨ੍ਹਾਂ ਦੇ ਪਿੰਡ ਦੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਸਾਡੀ ਤਾਈ ਮਿੰਦੋ ਦਾਣੇ ਭੁੰਨਦੀ ਹੋਈ’। ਇਸ ਤਸਵੀਰ ‘ਤੇ ਫੈਨਜ਼ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਸ ਤਸਵੀਰ ਨੂੰ ਵੇਖ ਕੇ ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਹੋ ਗਈ ਹੈ। ਕੋਈ ਸਮਾਂ ਹੁੰਦਾ ਸੀ ਹਰ ਪਿੰਡ ‘ਚ ਇੱਕ ਭੱਠੀ ਹੁੰਦੀ ਸੀ ।ਜਿਸ ‘ਤੇ ਦਾਣੇ ਭੁੰਨਵਾਉਣ ਦੇ ਲਈ ਬੱਚੇ ਜਾਂਦੇ ਸਨ ਪਰ ਅੱਜ ਕੱਲ੍ਹ ਇਹ ਕਿਤੇ ਨਾ ਕਿਤੇ ਅਲੋਪ ਜਿਹਾ ਹੁੰਦਾ ਜਾ ਰਿਹਾ ਹੈ ਪਰ ਕਈ ਪਿੰਡਾਂ 'ਚ ਹਾਲੇ ਵੀ ਭੱਠੀਆਂ ਮੌਜੂਦ ਹਨ ।ਮਲਕੀਤ ਰੌਣੀ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੇ ਪੁਰਾਣੇ ਪੰਜਾਬ ਦੀ ਯਾਦ ਦਿਵਾ ਦਿੱਤੀ ਹੈ।
ਕੰਮ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਨੇ ਜਿੱਥੇ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ, ਉੱਥੇ ਹੀ ਕਈ ਹਿੰਦੀ ਟੀਵੀ ਸੀਰੀਅਲ ਅਤੇ ਫ਼ਿਲਮਾਂ ‘ਚ ਵੀ ਉਹ ਦਿਖਾਈ ਦੇ ਚੁੱਕੇ ਹਨ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਦਾਕਾਰਾ ਸ਼ਵੇਤਾ ਤਿਵਾਰੀ ਨੇ ਸਾੜ੍ਹੀ 'ਚ ਦਿੱਤੇ ਕਿੱਲਰ ਪੋਜ਼, ਦੇਖੋ ਤਸਵੀਰਾਂ
NEXT STORY