ਜਲੰਧਰ : ਪ੍ਰਵਾਸੀ ਭਾਰਤੀ ਗਾਇਕ ਮਾਣਕ-ਈ ਦਾ ਨਾਂ ਨਵਾਂ ਸਿੰਗਲ ਟਰੈਕ 'ਖ਼ਬਰਾਂ' ਅੱਜਕਲ ਖੂਬ ਚਰਚਾ ਖੱਟ ਰਿਹਾ ਹੈ। 'ਰਾਈਟ ਕੀ ਕੰਪਨੀ' ਵਲੋਂ ਰਿਲੀਜ਼ ਦਵਿੰਦਰ ਬੈਨੀਪਾਲ ਦੇ ਲਿਖੇ ਇਸ ਗੀਤ ਨੂੰ ਨੌਜਵਾਨ ਸੰਗੀਤਕਾਰ ਅਮਨ ਹੇਅਰ ਨੇ ਬਹੁਤ ਹੀ ਮਧੁਰ ਧੁਨਾਂ ਨਾਲ ਸ਼ਿੰਗਾਰਿਆ ਹੈ ਅਤੇ ਵੀਡੀਓ ਫਿਲਮਾਂਕਣ 'ਦਿ ਵੀਡੀਓ ਵਾਇਰਸ ਪ੍ਰੋਡਕਸ਼ਨ' ਦੇ ਕਮਲਪ੍ਰੀਤ ਜੌਨੀ ਦਾ ਹੈ। ਇਸ ਗੀਤ ਵਿਚ 1984 ਦੇ ਕਾਲੇ ਦੌਰ ਦੇ ਦਰਦ ਨੂੰ ਬਿਆਨਿਆ ਗਿਆ ਹੈ, ਜਿਸ ਨੂੰ ਸਰੋਤਿਆਂ ਅਤੇ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਯੂ-ਟਿਊਬ ਉਪਰ ਇਸ ਗੀਤ ਨੂੰ ਲਗਾਤਾਰ ਵਿਊ ਮਿਲ ਰਹੇ ਹਨ ਅਤੇ ਦਰਸ਼ਕ ਆਪਣੇ ਕੁਮੈਂਟਸ ਵੀ ਦਿਲ ਖੋਲ੍ਹ ਕੇ ਦੇ ਰਹੇ ਹਨ।
ਦੇਖੋ ਤਸਵੀਰ 'ਚ ਵਿਨ ਡੀਜ਼ਲ ਅਤੇ ਦੀਪਿਕਾ ਦੀ HOT ਕੈਮਿਸਟਰੀ
NEXT STORY