ਮੁੰਬਈ (ਬਿਊਰੋ) - ਮਨੀਸ਼ ਪੌਲ ਆਪਣੀ ਐਂਕਰਿੰਗ ਤੇ ਅਦਾਕਾਰੀ ਲਈ ਜਾਣੇ ਜਾਂਦੇ ਹਨ। ਇਸ ਮੁਕਾਮ 'ਤੇ ਪਹੁੰਚਣ ਲਈ ਉਸ ਨੇ ਕਾਫ਼ੀ ਸੰਘਰਸ਼ ਕੀਤਾ ਹੈ। ਹਾਲ ਹੀ 'ਚ ਉਸ ਨੇ ਆਪਣੀ ਜ਼ਿੰਦਗੀ ਦੇ ਕੁਝ ਖੱਟੇ-ਮਿੱਠੇ ਪੱਖਾਂ ਨੂੰ ਇੱਕ ਪੋਸਟ ਰਾਹੀਂ ਉਜਾਗਰ ਕੀਤਾ ਹੈ। 'ਹਿਊਮਨਜ਼ ਆਫ ਬੰਬੇ' ਦੀ ਇੰਸਟਾਗ੍ਰਾਮ ਪੋਸਟ 'ਚ ਮਨੀਸ਼ ਪਾਲ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਕੁਝ ਲਿਖਿਆ ਹੈ।
ਇਸ ਪੋਸਟ 'ਚ ਮਨੀਸ਼ ਨੇ ਆਪਣੀ ਪਤਨੀ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਕਿਵੇਂ ਔਖੇ ਸਮੇਂ ਉਸ ਦੀ ਪਤਨੀ ਨੇ ਉਸ ਦੀ ਅਤੇ ਉਸ ਦੇ ਘਰ ਦੀ ਦੇਖਭਾਲ ਕੀਤੀ। ਮਨੀਸ਼ ਨੇ ਇਸ ਪੋਸਟ 'ਚ ਦੱਸਿਆ, 'ਮੇਰੀ ਪਹਿਲੀ ਯਾਦ, 'ਸੰਯੁਕਤਾ ਦੀ ਤੀਜੀ ਜਮਾਤ 'ਚ ਇਸ ਫੈਨਸੀ ਡਰੈੱਸ ਮੁਕਾਬਲੇ ਦੀ ਹੈ। ਉਹ ਮਦਰ ਟੇਰੇਸਾ ਅਤੇ ਮੈਨੂੰ ਰਾਜ ਕਪੂਰ ਦੇ ਰੂਪ 'ਚ ਸਜਾਇਆ ਗਿਆ ਸੀ। ਅਸੀਂ ਇਕ-ਦੂਜੇ ਨੂੰ ਨਰਸਰੀ ਤੋਂ ਜਾਣਦੇ ਸੀ ਪਰ ਅਸੀਂ ਗੱਲਬਾਤ ਨਹੀਂ ਕੀਤੀ। ਉਹ ਪੜ੍ਹਨ 'ਚ ਬਹੁਤ ਤੇਜ਼ ਸੀ ਅਤੇ ਮੈਨੂੰ ਪੜ੍ਹਾਈ ਤੋਂ ਨਫ਼ਰਤ ਸੀ।'
ਮਨੀਸ਼ ਨੇ ਇਸ ਪੋਸਟ 'ਚ ਇਹ ਵੀ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਸੰਯੁਕਤਾ ਨੂੰ ਆਪਣੇ ਬ੍ਰੇਕ-ਅੱਪ ਬਾਰੇ ਦੱਸਿਆ ਸੀ। ਉਸ ਨੇ ਦੱਸਿਆ ਕਿ ਉਸ ਨੇ ਹਰ ਵਾਰ ਮੇਰਾ ਸਮਰਥਨ ਕੀਤਾ ਜਦੋਂ ਮੈਨੂੰ ਅਸਲ 'ਚ ਉਸ ਦੀ ਜ਼ਰੂਰਤ ਸੀ।
ਇਸ ਤੋਂ ਇਲਾਵਾ ਮਨੀਸ਼ ਨੇ ਦੱਸਿਆ, 'ਸਾਲ 2006 'ਚ ਮੈਨੂੰ ਪਹਿਲੀ ਵਾਰ ਆਰਜੇ ਵਜੋਂ ਪੂਰੇ ਸਮੇਂ ਦੀ ਨੌਕਰੀ ਮਿਲੀ ਸੀ। ਇਸ ਤੋਂ ਬਾਅਦ ਹੀ ਮੈਂ ਸੰਯੁਕਤਾ ਨੂੰ ਕਿਹਾ ਕਿ ਚਲੋ ਹੁਣ ਵਿਆਹ ਕਰੀਏ। ਅਸੀਂ ਬੜੇ ਮਾਣ ਨਾਲ ਪੰਜਾਬੀ-ਬੰਗਾਲੀ ਰੀਤੀ ਰਿਵਾਜਾਂ 'ਚ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਸੰਯੁਕਤਾ ਨੇ ਇਕ ਅਧਿਆਪਕ ਦੀ ਨੌਕਰੀ ਵੀ ਸ਼ੁਰੂ ਕੀਤੀ। ਮੈਂ ਕੰਮ ਕਰ ਰਿਹਾ ਸੀ ਅਤੇ ਕੁਝ ਐਂਕਰਿੰਗ ਅਸਾਈਨਮੈਂਟ ਵੀ ਸਨ। ਅਸੀਂ ਦੋਵੇਂ ਆਪਣੇ ਕੰਮ 'ਚ ਰੁੱਝੇ ਹੋਏ ਹਾਂ। ਇਸ ਦੇ ਬਾਵਜੂਦ ਉਸ ਨੇ ਕਦੇ ਕਿਸੇ ਬਾਰੇ ਸ਼ਿਕਾਇਤ ਨਹੀਂ ਕੀਤੀ।'
ਆਰ ਨੇਤ ਨੇ ਦੱਸਿਆ ਕਿ ਆਪਣੇ ਸੁਫ਼ਨੇ ਪੂਰੇ ਕਰਨ ਲਈ ਕਰਨਾ ਪਿਆ ਸੀ ਕਿੰਨਾ ਸੰਘਰਸ਼ (ਵੀਡੀਓ)
NEXT STORY