ਐਟਰਟੇਨਮੈਂਟ ਡੈਸਕ- ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਤੋਂ ਇਕ ਤੋਂ ਬਾਅਦ ਇਕ MMS ਅਤੇ ਇੰਟੀਮੇਟ ਵੀਡੀਓ ਲੀਕ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮਿਨਾਹਿਲ ਮਲਿਕ, ਮਥੀਰਾ ਮੁਹੰਮਦ, ਕੰਵਲ ਆਫਤਾਬ ਅਤੇ ਇਮਸ਼ਾ ਰਹਿਮਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਹੋਰ ਕਥਿਤ ਇੰਟੀਮੇਟ ਵੀਡੀਓ ਲੀਕ ਹੋਇਆ ਹੈ। ਵਾਇਰਲ ਵੀਡੀਓ ਦੇ ਬਾਰੇ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਟਿੱਕਟੋਕਰ ਮਰੀਅਮ ਫੈਜ਼ਲ ਦੀ ਹੈ। ਇਸ ਵੀਡੀਓ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਮਰੀਅਮ ਇਕ ਲੜਕੇ ਨਾਲ ਰੋਮਾਂਟਿਕ ਪਲ ਬਿਤਾਉਂਦੀ ਨਜ਼ਰ ਆ ਰਹੀ ਹੈ। ਲਗਾਤਾਰ ਵਾਇਰਲ ਹੋ ਰਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਦਾ ਕਹਿਣਾ ਹੈ ਕਿ ਪਾਕਿਸਤਾਨੀ ਸੈਲੀਬ੍ਰਿਟੀਜ਼ ਲਈ ਇਹ ਸਮਾਂ ਠੀਕ ਨਹੀਂ ਜਾ ਰਿਹਾ ਹੈ।
ਕੌਣ ਹੈ ਮਰੀਅਮ ਫੈਜ਼ਲ?
ਤੁਹਾਨੂੰ ਦੱਸ ਦੇਈਏ ਕਿ ਮਰੀਅਮ ਫੈਜ਼ਲ ਪਾਕਿਸਤਾਨ ਦੀ ਮਸ਼ਹੂਰ ਟਿੱਕਟੋਕਰ ਹੈ, ਜਿਸ ਦੇ ਸੋਸ਼ਲ ਮੀਡੀਆ 'ਤੇ 0.6 ਮਿਲੀਅਨ ਫਾਲੋਅਰਜ਼ ਹਨ। ਵੀਡੀਓ ਤੋਂ ਵਾਇਰਲ ਹੋਈ ਤਸਵੀਰ ਵਿੱਚ ਮਰੀਅਮ ਇੱਕ ਲੜਕੇ ਨਾਲ ਨਜ਼ਰ ਆ ਰਹੀ ਹੈ। ਦੋਵਾਂ ਦੇ ਰੋਮਾਂਟਿਕ ਪਲਾਂ ਨੂੰ ਕੈਦ ਕੀਤਾ ਗਿਆ ਹੈ। ਉਸ ਦੇ ਕਥਿਤ ਵਾਇਰਲ ਵੀਡੀਓ ਨੇ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਅਕਤੂਬਰ ਵਿੱਚ ਕਈ ਪਾਕਿਸਤਾਨੀ ਅਦਾਕਾਰਾਂ ਦੇ ਐਮਐਮਐਸ ਲੀਕ ਹੋਏ ਸਨ ਅਤੇ ਹੁਣ ਇਹ ਪੰਜਵਾਂ ਮਾਮਲਾ ਸਾਹਮਣੇ ਆ ਰਿਹਾ ਹੈ।
ਲੋਕ ਕਰ ਰਹੇ ਹਨ ਕੁਮੈਂਟ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਵੀਡੀਓ ਦੇ ਕਥਿਤ ਤੌਰ 'ਤੇ ਵਾਇਰਲ ਹੋਣ ਤੋਂ ਬਾਅਦ, ਮਰੀਅਮ ਫੈਜ਼ਲ ਦੇ ਪੱਖ ਤੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਕੁਝ ਲੋਕ ਇਸ ਵੀਡੀਓ ਨੂੰ ਫਰਜ਼ੀ ਦੱਸ ਰਹੇ ਹਨ ਅਤੇ ਕਾਰਵਾਈ ਕਰਨ ਦੀ ਗੱਲ ਵੀ ਕਹੀ। ਇਸ ਦੌਰਾਨ ਵਾਇਰਲ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਦੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਇਸ ਦੌਰਾਨ ਇਕ ਯੂਜ਼ਰ ਨੇ ਲਿਖਿਆ, 'ਮਰੀਅਮ ਫੈਜ਼ਲ ਕੌਣ ਹੈ? ਸਾਡਾ ਸਮਾਜ ਕਿੱਧਰ ਜਾ ਰਿਹਾ ਹੈ?' ਇਕ ਹੋਰ ਯੂਜ਼ਰ ਨੇ ਲਿਖਿਆ, 'ਲੱਗਦਾ ਹੈ ਕਿ ਕੋਈ ਦੌੜ ਚੱਲ ਰਹੀ ਹੈ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਾਇਕ ਇੰਦਰ ਚਾਹਲ ਦੇ ਪੰਜਾਬੀ ਗੀਤ ਦਾ ਹਿੱਸਾ ਬਣੇਗੀ ਟੀਵੀ ਦੀ ਇਹ ਮਸ਼ਹੂਰ ਅਦਾਕਾਰਾ
NEXT STORY