ਚੰਡੀਗੜ੍ਹ (ਬਿਊਰੋ)– ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ‘ਮਸਤਾਨੇ’ ਨੇ ਆਪਣੇ ਦਮਦਾਰ ਟਰੈਕ ‘ਸ਼ਹਿਜ਼ਾਦਾ’ ਨੂੰ ਰਿਲੀਜ਼ ਕੀਤਾ ਹੈ। ਇਹ ਗੀਤ ਕੰਵਰ ਗਰੇਵਾਲ, ਕੁਲਬੀਰ ਝਿੰਜਰ, ਅੰਮ੍ਰਿਤ ਮਾਨ, ਤਰਸੇਮ ਜੱਸੜ ਤੇ ਪਵਿੱਤਰ ਲਸੋਈ ਦੀ ਮਨਮੋਹਕ ਤੇ ਦਿਲ ਛੂਹ ਲੈਣ ਵਾਲੀ ਆਵਾਜ਼ ’ਚ ਗਾਇਆ ਗਿਆ ਹੈ, ਜੋ ਇਕ ਅਭੁੱਲ ਸੰਗੀਤਕ ਅਨੁਭਵ ਦਾ ਵਾਅਦਾ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਮੀਕਾ ਸਿੰਘ ਦੋਸਤੀ ਦੀ ਬਣੇ ਮਿਸਾਲ, ਦੋਸਤ ਨੂੰ ਬਰਥਡੇਅ 'ਤੇ ਗਿਫਟ ਕੀਤਾ ਕਰੋੜਾਂ ਦਾ ਫਲੈਟ (ਵੀਡੀਓ)
ਪ੍ਰਤਿਭਾਸ਼ਾਲੀ ਤਰਸੇਮ ਜੱਸੜ ਵਲੋਂ ਲਿਖੇ ਗਏ ਬੋਲ ‘ਮਸਤਾਨੇ’ ਦੇ ਆਲੇ-ਦੁਆਲੇ ਦੇ ਉਤਸ਼ਾਹ ਨੂੰ ਵਧਾਉਂਦਿਆਂ ਫ਼ਿਲਮ ਦੇ ਬਿਰਤਾਂਤ ਨੂੰ ਦਰਸਾਉਂਦੇ ਹਨ। ‘ਸ਼ਹਿਜ਼ਾਦਾ’ ਇਕ ਅਸਾਧਾਰਨ ਸੰਗੀਤਕ ਸਾਹਸ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ, ਜੋ ਫ਼ਿਲਮ ਦੇ ਥੀਮ ਨੂੰ ਪੂਰੀ ਤਰ੍ਹਾਂ ਪੂਰਕ ਕਰਦਾ ਹੈ।
ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਿਨੇ ਵਰਲਡ ਵਲੋਂ ਪੇਸ਼ ਕੀਤੀ ਗਈ ‘ਮਸਤਾਨੇ’ ਇਕ ਸਹਿਯੋਗੀ ਪ੍ਰਾਜੈਕਟ ਹੈ, ਜੋ ਮਨਪ੍ਰੀਤ ਜੌਹਲ ਵਲੋਂ ਆਸ਼ੂ ਮੁਨੀਸ਼ ਸਾਹਨੀ ਤੇ ਕਰਮਜੀਤ ਸਿੰਘ ਜੌਹਲ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।
ਫ਼ਿਲਮ ਸ਼ਰਨ ਆਰਟ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ। ‘ਮਸਤਾਨੇ’ ਦਾ ਟਰੇਲਰ ਪ੍ਰਤਿਭਾਸ਼ਾਲੀ ਟੀਮ ਵਲੋਂ ਬਣਾਈ ਗਈ ਅਸਾਧਾਰਨ ਦੁਨੀਆ ਦੀ ਇਕ ਝਲਕ ਪੇਸ਼ ਕਰਦਾ ਹੈ, ਜਿਸ ’ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਸ਼ਾਮਲ ਹਨ। ਫ਼ਿਲਮ ਦੁਨੀਆ ਭਰ ’ਚ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ‘ਸ਼ਹਿਜ਼ਾਦਾ’ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ਿਮਲਾ 'ਚ ਕੁਦਰਤੀ ਤਬਾਹੀ ਵੇਖ ਪ੍ਰੀਤੀ ਜ਼ਿੰਟਾ ਹੋਈ ਉਦਾਸ, ਪੋਸਟ ਸਾਂਝੀ ਕਰਕੇ ਆਖੀ ਇਹ ਗੱਲ
NEXT STORY