ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਮੌੜ’ ਸਿਨੇਮਾਘਰਾਂ ’ਚ ਧੁੰਮਾਂ ਪਾ ਰਹੀ ਹੈ। ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਸਾਹਮਣੇ ਆ ਗਈ ਹੈ। ਇਸ ਫ਼ਿਲਮ ਨੇ ਪਹਿਲੇ ਦਿਨ 2.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਜਨਮਦਿਨ ’ਤੇ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਪੜ੍ਹ ਨਿਕਲਣਗੇ ਤੁਹਾਡੇ ਹੰਝੂ
ਇਸ ਗੱਲ ਦੀ ਜਾਣਕਾਰੀ ਖ਼ੁਦ ਐਮੀ ਵਿਰਕ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਤਸਵੀਰ ਸਾਂਝੀ ਕਰਦਿਆਂ ਐਮੀ ਨੇ ਲਿਖਿਆ, ‘‘ਬਹੁਤ ਬਹੁਤ ਪਿਆਰ ਸੱਜਣੋਂ।’’
ਦੱਸ ਦੇਈਏ ਕਿ ਫ਼ਿਲਮ ’ਚ ਐਮੀ ਵਿਰਕ, ਦੇਵ ਖਰੌੜ, ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਅਹਿਮ ਕਿਰਦਾਰ ਨਿਭਾਅ ਰਹੇ ਹਨ।
ਫ਼ਿਲਮ ਨੂੰ ਜਤਿੰਦਰ ਮੌਹਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਦੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ। ਇਸ ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਨੋਟ– ‘ਮੌੜ’ ਫ਼ਿਲਮ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸਟਾਰ ਗੋਲਡ ’ਤੇ ‘ਪਠਾਨ’ ਦਾ ਵਰਲਡ ਪ੍ਰੀਮੀਅਰ! ਸ਼ਾਹਰੁਖ ਦੇ ਫੈਨਜ਼ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ
NEXT STORY