ਮੁੰਬਈ- ਕ੍ਰਿਕਟ ’ਚ ਮੱਧਕ੍ਰਮ ਤੋਂ ਲੈ ਕੇ ਭਾਰਤ ਦੇ ਸਭ ਤੋਂ ਬਿਹਤਰੀਨ ਟੈਸਟ ਓਪਨਰ ਰੋਹਿਤ ਸ਼ਰਮਾ ਦਾ ਲਾਲ ਗੇਂਦ ਦਾ ਸਫਰ ਸ਼ਾਨਦਾਰ ਰਿਹਾ। ਉਸ ਨੇ ਕ੍ਰਿਕਟ ਦੇ ਤਿੰਨੋਂ ਫਾਰਮੈੱਟ ’ਚ ਟੀਮ ਦੀ ਨੁਮਾਇੰਦਗੀ ਕਰ ਕੇ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਵੀਰਵਾਰ ਨੂੰ ਰੋਹਿਤ ਸ਼ਰਮਾ ਨੂੰ ‘ਸ਼ਾਨਦਾਰ ਅਤੇ ਪ੍ਰੇਰਣਾਦਾਇਕ’ ਟੈਸਟ ਕਰੀਅਰ ਲਈ ਵਧਾਈ ਦਿੱਤੀ। ਜਦਕਿ ਉਹ ਅੰਤਰਰਾਸ਼ਟਰੀ ਖੇਡ ’ਚ ਸਭ ਤੋਂ ਲੰਮੇ ਅਤੇ ਸਭ ਤੋਂ ਛੋਟੇ ਫਾਰਮੈੱਟ ਤੋਂ ਸੰਨਿਆਸ ਲੈ ਚੁੱਕਾ ਹੈ ਪਰ ਉਹ ਵਨਡੇ ਅੰਤਰਰਾਸ਼ਟਰੀ ਮੈਚਾਂ ’ਚ ਭਾਰਤੀ ਕ੍ਰਿਕਟ ਦੀ ਸੇਵਾ ਕਰਨੀ ਜਾਰੀ ਰੱਖੇਗਾ।
ਰੋਹਿਤ ਨੇ 67 ਟੈਸਟ ਮੈਚਾਂ ’ਚ 12 ਸੈਂਕੜੇ ਅਤੇ ਕਰੀਅਰ ਦੀ 212 ਦੌੜਾਂ ਦੀ ਸਰਵਸ਼੍ਰੇਸ਼ਠ ਪਾਰੀ ਖੇਡੀ ਹੈ। ਰੋਹਿਤ ਨੇ ਭਾਰਤੀ ਟੈਸਟ ਟੀਮ ਦੇ 35ਵੇਂ ਕਪਤਾਨ ਦੇ ਰੂਪ ’ਚ 24 ਮੈਚਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ। ਉਸ ਦੀ ਅਗਵਾਈ ’ਚ ਭਾਰਤ ਦੀ ਲਾਲ ਗੇਂਦ ਵਾਲੀ ਟੀਮ ਨੇ ਵਿਸ਼ਵਾਸ, ਗਹਿਰਾਈ ਅਤੇ ਅਨੁਸ਼ਾਸਨ ਦੀ ਨਵੀਂ ਭਾਵਨਾ ਨਾਲ ਉੱਚਾਈਆਂ ਨੂੰ ਛੁਹਿਆ।
ਭਾਰਤੀ ਰਿਕਰਵ ਟੀਮਾਂ ਤੀਰਅੰਦਾਜ਼ੀ ਵਿਸ਼ਵ ਕੱਪ ’ਚ ਤਮਗੇ ਦੀ ਦੌੜ ’ਚੋਂ ਬਾਹਰ
NEXT STORY