ਐਂਟਰਟੇਨਮੈਂਟ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਫੌਜੀ ਤਣਾਅ ਦੇ ਵਿਚਕਾਰ ਬਾਲੀਵੁੱਡ ਨੇ ਵੀ ਭਾਰਤੀ ਹਥਿਆਰਬੰਦ ਫੌਜੀਆਂ ਦਾ ਸਮਰਥਨ ਕੀਤਾ ਹੈ। ਇਹ ਸਿਤਾਰੇ ਭਾਰਤ ਦੀ ਰੱਖਿਆ ਲਈ ਫੌਜ ਨੂੰ ਸਲਾਮ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਅਤੇ ਬਹਾਦਰੀ ਲਈ ਧੰਨਵਾਦ ਪ੍ਰਗਟ ਕਰ ਰਹੇ ਹਨ। ਅਦਿਤੀ ਰਾਓ ਹੈਦਰੀ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਨੋਟ ਲਿਖਿਆ ਹੈ।
ਅਦਿਤੀ ਰਾਓ ਹੈਦਰੀ ਨੇ ਲਿਖਿਆ-"ਕਿਰਪਾ ਕਰਕੇ ਆਓ ਆਪਾਂ ਸਾਰੇ ਆਪਣੇ ਦੇਸ਼ ਲਈ ਪ੍ਰਾਰਥਨਾ ਕਰੀਏ। ਆਪਣੇ ਬਹਾਦਰ ਫੌਜੀਆਂ ਨੂੰ ਸਲਾਮ ਕਰੀਏ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੀਏ, ਹਰ ਉਸ ਮਾਸੂਮ ਜਾਨ ਲਈ ਜੋ ਖ਼ਤਰੇ ਵਿੱਚ ਹੈ, ਹਰ ਬੇਚੈਨ ਦਿਲ ਲਈ ਜੋ ਚਿੰਤਤ ਹੈ। ਕਿਰਪਾ ਕਰਕੇ ਸ਼ਾਂਤੀ ਲਈ ਪ੍ਰਾਰਥਨਾ ਕਰੀਏ। ਜੈ ਹਿੰਦ।" "

ਹਾਲ ਹੀ ਵਿੱਚ ਜਾਨ੍ਹਵੀ ਕਪੂਰ ਨੇ ਵੀ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਅਤੇ ਲੰਮਾ ਨੋਟ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਦੇਸ਼ ਵਿੱਚ ਚੱਲ ਰਹੀ ਤਣਾਅਪੂਰਨ ਸਥਿਤੀ ਬਾਰੇ ਆਪਣੀ ਚਿੰਤਾ ਅਤੇ ਬੇਚੈਨੀ ਜ਼ਾਹਰ ਕੀਤੀ। ਉਨ੍ਹਾਂ ਨੇ ਲਿਖਿਆ: "ਇਹ ਇੱਕ ਅਜਿਹਾ ਤਣਾਅ ਸੀ ਜੋ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਸੀ।" "ਜਦੋਂ ਮੈਂ ਫੁਟੇਜ ਦੇਖੀ ਤਾਂ ਮੈਨੂੰ ਇੰਝ ਲੱਗਾ ਜਿਵੇਂ ਮੈਂ ਕਿਸੇ ਜੰਗੀ ਫਿਲਮ ਦਾ ਹਿੱਸਾ ਹੋਵਾਂ। ਸਭ ਕੁਝ ਅਵਿਸ਼ਵਾਸੀ ਜਿਹਾ ਜਾਪਦਾ ਸੀ।"

ਜਾਹਨਵੀ ਨੇ ਅੱਗੇ ਲਿਖਿਆ: "ਇਸਨੇ ਮੈਨੂੰ ਉਨ੍ਹਾਂ ਸਾਰੇ ਪਲਾਂ ਦੀ ਯਾਦ ਦਿਵਾਈ ਜਦੋਂ ਅਸੀਂ ਵਿਦੇਸ਼ਾਂ ਵਿੱਚ ਸੁਰੱਖਿਅਤ ਦੂਰੀ ਤੋਂ ਟਕਰਾਅ 'ਤੇ ਟਿੱਪਣੀ ਕਰਦੇ ਸੀ ਅਤੇ ਸ਼ਾਂਤੀ ਦੀ ਉਮੀਦ ਕਰਦੇ ਸੀ ਪਰ ਇਸ ਵਾਰ ਇਹ ਸਭ ਸਾਡੇ ਦਰਵਾਜ਼ੇ 'ਤੇ ਹੈ।"
ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦਾ ਹੋਇਆ ਦੇਹਾਂਤ
NEXT STORY