ਮੁੰਬਈ (ਏਜੰਸੀ): ਬਾਲੀਵੁੱਡ ਜੋੜੀ ਗੋਵਿੰਦਾ ਅਤੇ ਸੁਨੀਤਾ ਆਹੂਜਾ ਨੇ ਬੁੱਧਵਾਰ ਨੂੰ ਆਪਣੇ ਮੁੰਬਈ ਸਥਿਤ ਘਰ 'ਤੇ ਗਣੇਸ਼ ਚਤੁਰਥੀ ਮਨਾਉਣ ਲਈ ਇਕੱਠੇ ਹੋ ਕੇ ਤਲਾਕ ਦੀ ਉੱਡ ਰਹੀਆਂ ਸਾਰੀਆਂ ਅਫਵਾਹਾਂ 'ਤੇ ਰੋਕ ਲਗਾ ਦਿੱਤੀ। ਗੋਵਿੰਦਾ ਨੇ ਮਹਿਰੂਨ ਰੰਗ ਦਾ ਕੁੜਤਾ ਪਹਿਨਿਆ ਹੋਇਆ ਸੀ ਅਤੇ ਸੁਨੀਤਾ ਨੇ ਨਾਲ ਮੈਚਿੰਗ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ। ਜਸ਼ਨ ਦੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਏ, ਜਿਸ ਵਿੱਚ ਜੋੜਾ ਸ਼ਰਧਾ ਨਾਲ ਗਣਪਤੀ ਪੂਜਾ ਕਰਦਾ ਅਤੇ ਪੈਪਰਾਜ਼ੀ ਨੂੰ ਮਠਿਆਈਆਂ ਵੰਡਦਾ ਨਜ਼ਰ ਆਇਆ।

ਜਸ਼ਨ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਸੁਨੀਤਾ ਨੇ ਆਪਣੇ ਵਿਆਹ ਬਾਰੇ ਚੱਲ ਰਹੀਆਂ ਅਫਵਾਹਾਂ ਨੂੰ ਸਖ਼ਤੀ ਨਾਲ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਉਹ ਖੁਦ ਇਸ ਬਾਰੇ ਗੱਲ ਨਹੀਂ ਕਰਦੇ।

ਇਹ ਸਪੱਸ਼ਟ ਕਰਦੇ ਹੋਏ ਕਿ ਕੋਈ ਵੀ ਉਨ੍ਹਾਂ ਦੇ ਵਿਚਕਾਰ ਨਹੀਂ ਆ ਸਕਦਾ, ਸੁਨੀਤਾ ਨੇ ਕਿਹਾ, "ਕੀ ਅੱਜ ਮੀਡੀਆ ਦੇ ਮੂੰਹ 'ਤੇ ਚਪੇੜ ਨਹੀਂ ਪਈ? ਸਾਨੂੰ ਇਸ ਤਰ੍ਹਾਂ ਇਕੱਠੇ ਦੇਖ ਕੇ। ਐਨੇ ਕਰੀਬ... ਜੇਕਰ ਕੁਝ ਗਲਤ ਹੁੰਦਾ ਤਾਂ ਕੀ ਅਸੀਂ ਇੰਨੇ ਕਰੀਬ ਹੁੰਦੇ? ਸਾਡੇ ਵਿਚਕਾਰ ਦੂਰੀ ਹੁੰਦੀ। ਕੋਈ ਸਾਨੂੰ ਦੋਹਾਂ ਨੂੰ ਵੱਖ ਨਹੀਂ ਕਰ ਸਕਦਾ ਹੈ। ਮੇਰਾ ਗੋਵਿੰਦਾ ਸਿਰਫ ਮੇਰਾ ਹੈ, ਹੋਰ ਕਿਸੇ ਦਾ ਨਹੀਂ।"

ਉਨ੍ਹਾਂ ਨੇ ਹੱਸਦੇ ਹੋਏ ਕਿਹਾ, "ਜਦੋਂ ਤੱਕ ਅਸੀਂ ਕੁਝ ਨਹੀਂ ਕਹਿੰਦੇ, ਕਿਰਪਾ ਕਰਕੇ ਕਿਸੇ ਵੀ ਗੱਲ 'ਤੇ ਨਾ ਬੋਲੋ। ਦੱਸ ਦੇਈਏ ਕਿ ਗੋਵਿੰਦਾ ਅਤੇ ਸੁਨੀਤਾ ਦੇ ਵਿਆਹ ਨੂੰ 3 ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਉਹ 2 ਬੱਚਿਆਂ, ਟੀਨਾ ਅਤੇ ਯਸ਼ਵਰਧਨ ਦੇ ਮਾਪੇ ਹਨ।
ਅਨੁਰਾਗ ਕਸ਼ਯਪ ਨੇ ਖੋਲ੍ਹਿਆ ਫਿਲਮ ਨਿਸਾਂਚੀ ਦੇ ਸਿਰਲੇਖ ਦਾ ਰਾਜ਼!
NEXT STORY