ਐਟਰਟੇਨਮੈਂਟ ਡੈਸਕ- ਫਿਲਮ ਇੰਡਸਟਰੀ ਤੋਂ ਅੱਜ ਦੋ ਬੁਰੀ ਖਬਰਾਂ ਸਾਹਮਣੇ ਆਈਆਂ ਹਨ, ਜੋ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਸਕਦੀਆਂ ਹਨ। ‘ਅਮਰੀਕਾਜ਼ ਗੌਟ ਟੈਲੇਂਟ’ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਭਾਰਤੀ ਕਾਮੇਡੀਅਨ ਕਬੀਰ ‘ਕਬੀਜੀ’ ਸਿੰਘ ਦਾ ਸਾਨ ਫਰਾਂਸਿਸਕੋ ਵਿੱਚ ਦਿਹਾਂਤ ਹੋ ਗਿਆ। ਉਸ ਦੀ ਮੌਤ ਦਾ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਦੱਸਿਆ ਗਿਆ ਹੈ। ਹੁਣ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਾਪਾਨ ਦੀ ਮਸ਼ਹੂਰ ਪੌਪ ਗਾਇਕਾ ਅਤੇ ਅਦਾਕਾਰਾ Miho Nakayama ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਅਦਾਕਾਰਾ ਟੋਕੀਓ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਹੈ। ਉਸ ਦੀ ਲਾਸ਼ ਘਰ ਦੇ ਬਾਥਟਬ 'ਚੋਂ ਮਿਲੀ, ਜਿਸ ਕਾਰਨ ਅਦਾਕਾਰਾ ਦੀ ਮੌਤ 'ਤੇ ਸਵਾਲ ਖੜ੍ਹੇ ਹੋ ਗਏ ਹਨ। Miho ਦੀ ਉਮਰ 54 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਡਾਇਰੈਕਟਰ ਦੀ ਪਤਨੀ ਦਾ ਖੁਲਾਸਾ,ਪ੍ਰੀਤੀ ਜ਼ਿੰਟਾ 'ਤੇ ਲਗਾਏ ਗੰਭੀਰ ਦੋਸ਼
ਅਦਾਕਾਰਾ ਦੀ ਟੀਮ ਨੇ ਇੱਕ ਬਿਆਨ ਕੀਤਾ ਜਾਰੀ
ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ Miho Nakayama ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਟੀਮ ਨੇ ਕੀਤੀ ਹੈ। ਸੋਸ਼ਲ ਮੀਡੀਆ 'ਤੇ ਇਕ ਬਿਆਨ ਰਾਹੀਂ ਕਿਹਾ ਗਿਆ, 'ਅਸੀਂ ਉਨ੍ਹਾਂ ਸਾਰਿਆਂ ਲਈ ਅਚਾਨਕ ਇਹ ਐਲਾਨ ਕਰਦੇ ਹੋਏ ਬਹੁਤ ਦੁਖੀ ਹਾਂ, ਜਿਨ੍ਹਾਂ ਨੇ ਹਮੇਸ਼ਾ ਸਾਡੀ ਦੇਖਭਾਲ ਕੀਤੀ, ਸਾਨੂੰ ਇੰਨਾ ਪਿਆਰ ਅਤੇ ਸਮਰਥਨ ਦਿੱਤਾ ਕਿ ਉਹ ਨਹੀਂ ਰਹੇ। ਇਹ ਘਟਨਾ ਇੰਨੀ ਅਚਾਨਕ ਵਾਪਰੀ ਕਿ ਅਸੀਂ ਖੁਦ ਵੀ ਹੱਕੇ-ਬੱਕੇ ਰਹਿ ਗਏ। ਅਸੀਂ ਮੌਤ ਦਾ ਕਾਰਨ ਅਤੇ ਹੋਰ ਵੇਰਵਿਆਂ ਦੀ ਜਾਂਚ ਕਰ ਰਹੇ ਹਾਂ।
ਕ੍ਰਿਸਮਿਸ ਈਵੈਂਟ 'ਚ ਕਰਨਾ ਸੀ ਪ੍ਰਦਰਸ਼ਨ
ਖਬਰਾਂ ਮੁਤਾਬਕ ਅਦਾਕਾਰਾ Miho Nakayama ਸ਼ੁੱਕਰਵਾਰ ਨੂੰ ਓਸਾਕਾ 'ਚ ਕ੍ਰਿਸਮਸ ਸੰਗੀਤ ਈਵੈਂਟ 'ਚ ਪਰਫਾਰਮ ਕਰਨ ਵਾਲੀ ਸੀ। ਹਾਲਾਂਕਿ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਉਨ੍ਹਾਂ ਨੇ ਇਹ ਸਮਾਗਮ ਰੱਦ ਕਰ ਦਿੱਤਾ। ਹੁਣ ਉਨ੍ਹਾਂ ਦੇ ਅਚਾਨਕ ਦਿਹਾਂਤ ਦੀ ਖਬਰ ਨਾਲ ਪ੍ਰਸ਼ੰਸਕ ਵੀ ਹੈਰਾਨ ਹਨ। ਅਦਾਕਾਰਾ ਦੀ ਲਾਸ਼ ਬਾਥਟਬ 'ਚੋਂ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀ ਅਚਾਨਕ ਹੋਈ ਮੌਤ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕੁਝ ਯੂਜ਼ਰਸ ਇਸ ਨੂੰ ਕਤਲ ਦੇ ਕੋਣ ਤੋਂ ਵੀ ਦੇਖ ਰਹੇ ਹਨ।
ਇਹ ਵੀ ਪੜ੍ਹੋ- ਔਰਤਾਂ ਦੇ ਪੈਰ ਧੋਂਦੇ ਦਿਖੇ ਮਸ਼ਹੂਰ ਅਦਾਕਾਰ, ਹਰ ਪਾਸੇ ਹੋ ਰਹੀ ਹੈ ਸ਼ਲਾਘਾ
ਤੁਹਾਨੂੰ ਦੱਸ ਦੇਈਏ ਕਿ ਜਾਪਾਨ ਦੇ ਸਾਕੂ 'ਚ ਜਨਮੀ ਪੌਪ ਸਿੰਗਰ ਅਤੇ ਅਦਾਕਾਰਾ Miho Nakayama 'ਲਵ ਲੈਟਰ' (1995), 'ਟੋਕੀਓ ਵੇਦਰ' (1997), 'ਲੇਸਨ ਇਨ ਮਰਡਰ' (2022) ਅਤੇ 'ਲਵ ਲੈਟਰ' (1997) ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਨੋਬਲ ਡਿਟੈਕਟਿਵ' (2000) ਵਿੱਚ ਦੇਖਿਆ ਗਿਆ ਹੈ। ਹਾਲਾਂਕਿ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਮੈਡੋ ਓਸਾਵਾਗਾਸੇ ਸ਼ਿਮਾਸੂ' (1985) ਨਾਲ ਕੀਤੀ ਸੀ। ਇਸ ਤੋਂ ਬਾਅਦ ਉਸਨੇ ਆਪਣਾ ਪਹਿਲਾ ਸੋਲੋ ਮਿਊਜ਼ਿਕ ਵੀਡੀਓ 'ਸੀ' ਰਿਲੀਜ਼ ਕੀਤਾ। Miho ਨੂੰ ਉਸ ਦੀਆਂ ਫਿਲਮਾਂ ਰਾਹੀਂ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦਿੱਤਾ ਹੈ। ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਦਿੱਤਾ ਹੈ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਹੰਝੂ ਭਰੀਆਂ ਅੱਖਾਂ ਨਾਲ ਅਦਾਕਾਰਾ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਪ੍ਰੀਤ ਘੁੱਗੀ ਨੇ LIVE ਹੋ ਪੰਜਾਬੀਆਂ ਨੂੰ ਦਿੱਤੀ ਚਿਤਾਵਨੀ, ਸੰਭਲ ਜਾਓ ਨਹੀਂ ਤਾਂ...
NEXT STORY