ਬਾਲੀਵੁੱਡ ਡੈਸਕ- ਪੰਜਾਬੀ ਗਾਇਕ ਮਿਸ ਪੂਜਾ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਟੌਪ ਫ਼ੀਮੇਲ ਸਿੰਗਰਾਂ ’ਚੋਂ ਇਕ ਹੈ। ਉਹ ਭਾਵੇਂ ਹੁਣ ਵਿਦੇਸ਼ ’ਚ ਸੈਟਲ ਹੋ ਗਈ ਹੈ, ਪਰ ਉਸ ਦਾ ਦਿਲ ਪੰਜਾਬ ਲਈ ਧੜਕਦਾ ਹੈ। ਇਸ ਦੇ ਨਾਲ ਗਾਇਕਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ : ਜਬਰਨ ਵਸੂਲੀ ਦੇ ਮਾਮਲੇ ’ਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਮੰਦਰ ਪਹੁੰਚੀ ਜੈਕਲੀਨ, ਸਧਾਰਨ ਲੁੱਕ ’ਚ ਆਈ ਨਜ਼ਰ
ਹਾਲ ਹੀ ’ਚ ਮਿਸ ਪੂਜਾ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਨੂਡਲਜ਼ ਖਾਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਗਾਇਕਾ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੀ ਹੈ ਅਤੇ ਪ੍ਰਸ਼ੰਸਕਾਂ ਨੂੰ ਕਹਿ ਰਹੀ ਕਿ ਖਾਓ ਪੀਓ ਐਸ਼ ਕਰੋ, ਡਾਈਟਿੰਗ ’ਚ ਕੀ ਰੱਖਿਆ ਹੈ।
ਮਿਸ ਪੂਜਾ ਨੇ ਰੀਲ ਬਣਾ ਕੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਨੇ ਆਡੀਓ ਯੂਜ਼ ਕੀਤੀ ਹੈ। ਇਸ ਵੀਡੀਓ ’ਚ ਗਾਇਕਾ ਡਾਇਲੌਗ ਲਿੱਪਸਿੰਕ ਕਰਦੀ ਨਜ਼ਰ ਆ ਰਹੀ ਹੈ। ਗਾਇਕਾ ਕਹਿ ਰਹੀ ਹੈ ਕਿ ‘ਜੇ ਹਰੀਆਂ ਸਬਜ਼ੀਆਂ ਅਤੇ ਸਲਾਦ ਖਾਣ ਨਾਲ ਕੋਈ ਪਤਲਾ ਹੁੰਦਾ ਤਾਂ ਅੱਜ ਮੱਝ ਹਿਰਨ ਵਾਂਗ ਪਤਲੀ ਹੋ ਕੇ ਛਾਲਾਂ ਮਾਰਦੀ ਹੁੰਦੀ, ਇਸ ਕਰਕੇ ਬਿਨਾਂ ਕਿਸੇ ਟੈਂਸ਼ਨ ਦੇ ਪਿੱਜ਼ਾ, ਬਰਗਰ ਖਾਓ।’
ਇਹ ਵੀ ਪੜ੍ਹੋ : ਅਨਨਿਆ ਪਾਂਡੇ ਨੇ ਬੰਗਲਾ ਸਾਹਿਬ ਗੁਰਦੁਆਰੇ ’ਚ ਟੇਕਿਆ ਮੱਥਾ, ‘ਲਾਈਗਰ’ ਦੀ ਕਾਮਯਾਬੀ ਲਈ ਕੀਤੀ ਅਰਦਾਸ
ਇਸ ਪੋਸਟ ਨੂੰ ਮਿਸ ਪੂਜਾ ਨੇ ਕੈਪਸ਼ਨ ਦਿਤੀ ਹੈ। ਜਿਸ ’ਚ ਗਾਇਕਾ ਨੇ ਲਿਖਿਆ ਕਿ ‘ਗੱਲ ਤਾਂ ਵੈਸੇ ਸੋਚਣ ਵਾਲੀ ਹੈ।’ ਉਨ੍ਹਾਂ ਦੀ ਇਸ ਪੋਸਟ ਤੇ ਹਜ਼ਾਰਾਂ ਲਾਈਕ ਤੇ ਕੁਮੈਂਟਸ ਦੇਖੇ ਜਾ ਸਕਦੇ ਹਨ। ਪ੍ਰਸ਼ੰਸਕ ਗਾਇਕਾ ਦੀ ਇਸ ਵੀਡੀਓ ਨੂੰ ਖ਼ੂਬ ਪਿਆਰ ਦੇ ਰਹੇ ਹਨ।
ਮੂਸੇਵਾਲਾ ਦੇ ਹੱਕ 'ਚ ਇਕੱਠੇ ਹੋਏ ਪੰਜਾਬੀ ਕਲਾਕਾਰ, ਪੋਸਟਾਂ ਪਾ ਕੇ ਮੰਗਿਆ ਇਨਸਾਫ
NEXT STORY