ਚੰਡੀਗੜ੍ਹ- ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ੂਹਰ ਗਾਇਕਾ ਮਿਸ ਪੂਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਮਜ਼ੇਦਾਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਯੂ.ਐੱਸ.ਏ ਦੇ ਸ਼ਹਿਰ ਨਿਊ ਯਾਰਕ ਤੋਂ ਆਪਣੀ ਇੱਕ ਵੀਡੀਓ ਪੋਸਟ ਕੀਤੀ ਹੈ।
![Miss Pooja on Twitter: "A or B ????⦠"](https://pbs.twimg.com/media/D6vrK9zXsAAShKs.jpg)
ਇਸ ਵੀਡੀਓ ਨੂੰ ਉਨ੍ਹਾਂ ਨੇ ਅੰਗਰੇਜ਼ੀ ਗੀਤ ‘ਵਕੇਸ਼ਨ’ ਦੇ ਨਾਲ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਵਰਕ ਅਤੇ ਵਕੇਸ਼ਨ ਸਾਰਾ ਕੁਝ ਇਕੱਠੇ। ਵੀਡੀਓ ‘ਚ ਉਨ੍ਹਾਂ ਨੇ ਪਿੰਕ ਰੰਗ ਦੀ ਕਿਊਟ ਜਿਹੀ ਆਊਟ ਫਿੱਟ ਪਾਈ ਹੋਈ ਹੈ, ਜਿਸ ‘ਚ ਉਹ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ। ਵੱਡੀ ਗਿਣਤੀ ‘ਚ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ।
ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੇ ਸਿੰਗਲ ਅਤੇ ਡਿਊਟ ਗੀਤ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਹਨ। ਹਾਲ ਹੀ ‘ਚ ਉਹ ਗੀਤਾ ਜ਼ੈਲਦਾਰ ਦੇ ਨਾਲ ‘ਸਿਰਾ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਈ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ।
26 ਸਾਲ ’ਚ ਬਿਲਕੁੱਲ ਨਹੀਂ ਬਦਲੇ ਮਿਲਿੰਦ ਸੋਮਨ, ਤਸਵੀਰ ਦੇਖ ਹੋ ਜਾਓਗੇ ਹੈਰਾਨ
NEXT STORY