ਐਂਟਰਟੇਨਮੈਂਟ ਡੈਸਕ- ਜੇ ਤੁਸੀਂ ਵੀ ਹੋਰਰ ਫਿਲਮਾਂ ਦੇਖਣ ਦਾ ਸ਼ੌਂਕ ਰੱਖਦੇ ਹੋ ਤਾਂ ਫ਼ਿਲਮ 'ਸੁਮਾਲਾ' ਤੁਹਾਡੇ ਲਈ ਵਧੀਆ ਆਪਸ਼ਨ ਹੋ ਸਕਦੀ ਹੈ। ‘ਸੁਮਾਲਾ’ ਇੱਕ ਇੰਡੋਨੇਸ਼ੀਆਈ ਸੂਪਰਨੇਚਰਲ ਹੋਰਰ ਫ਼ਿਲਮ ਹੈ, ਜਿਸ ਨੇ ਰਿਲੀਜ਼ ਹੋਣ ਦੇ ਤੁਰੰਤ ਬਾਅਦ ਓਟੀਟੀ ‘ਤੇ ਤਹਿਲਕਾ ਮਚਾ ਦਿੱਤਾ। ਇਹ ਫਿਲਮ ਦਰਸ਼ਕਾਂ ਨੂੰ ਇਸ ਕਦਰ ਡਰਾਉਂਦੀ ਹੈ ਕਿ ਨਾ ਤਾਂ ਉਹ ਇਸ ਨੂੰ ਪੂਰਾ ਦੇਖ ਪਾਉਂਦੇ ਹਨ ਅਤੇ ਨਾ ਹੀ ਵਿਚਾਲੇ ਛੱਡ ਪਾਉਂਦੇ ਹਨ।
ਇਹ ਵੀ ਪੜ੍ਹੋ: ਵਿਸ਼ਵ ਕੱਪ ਜੇਤੂ ਕ੍ਰਿਕਟਰ ਸਮ੍ਰਿਤੀ ਮੰਧਾਨਾ ਬਣੇਗੀ ਇਸ ਸੰਗੀਤਕਾਰ ਦੀ ਦੁਲਹਨ, ਵਿਆਹ ਦੀ ਤਰੀਕ ਆਈ ਸਾਹਮਣੇ

ਸਾਲ 2024 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਵਿੱਚ ਮਾਕਾਈਲਾ ਰੋਜ਼ ਹਿੱਲੀ ਨੇ ਜੁੜਵਾਂ ਭੈਣਾਂ ਸੁਮਾਲਾ ਅਤੇ ਕੁਮਾਲਾ ਦਾ ਕਿਰਦਾਰ ਨਿਭਾਇਆ ਹੈ। ਕਹਾਣੀ ਇਨ੍ਹਾਂ 2 ਭੈਣਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਵਿੱਚੋਂ ਇੱਕ ਭੈਣ ਸਰੀਰਕ ਤੌਰ ‘ਤੇ ਕਮਜ਼ੋਰ ਹੈ, ਜਦਕਿ ਦੂਜੀ ਮਰ ਚੁੱਕੀ ਹੁੰਦੀ ਹੈ। ਮਰੀ ਹੋਈ ਭੈਣ ਦੀ ਆਤਮਾ ਭਟਕਦੀ ਹੋਈ ਵਾਪਸ ਆਉਂਦੀ ਹੈ ਅਤੇ ਅਲੌਕਿਕ ਘਟਨਾਵਾਂ ਦੀ ਸ਼ੁਰੂਆਤ ਕਰਦੀ ਹੈ।
ਇਹ ਵੀ ਪੜ੍ਹੋ: ਬਿੱਗ ਬੌਸ 19 'ਚ ਹੁਣ ਹੋਵੇਗੀ ਭਾਰਤੀ ਟੀਮ ਦੇ ਇਸ ਧਾਕੜ ਕ੍ਰਿਕਟਰ ਦੀ ਐਂਟਰੀ !

ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਦੀ ਮਾਂ ਇੱਕ ਖਤਰਨਾਕ ਰਸਮ ਕਰਦੀ ਹੈ, ਜਿਸ ਨਾਲ ਅਣਜਾਣੇ ਵਿਚ ਕੁਝ ਸੂਪਰਨੇਚਰਲ ਤਾਕਤਾਂ ਜਾਗ ਪੈਂਦੀਆਂ ਹਨ। ਡਰ ਦੇ ਮਾਰੇ ਪਿਤਾ ਉਸ ਬੱਚੀ ਨੂੰ ਮਾਰ ਦਿੰਦਾ ਹੈ, ਪਰ ਉਸਦੀ ਆਤਮਾ ਵਾਪਸ ਆ ਕੇ ਬਦਲੇ ਦੀ ਅੱਗ ਨਾਲ ਸਭ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੰਦੀ ਹੈ। ਇਹ ਮੋੜ ਫ਼ਿਲਮ ਨੂੰ ਬਾਕੀ ਹੋਰਰ ਫ਼ਿਲਮਾਂ ਤੋਂ ਬਿਲਕੁਲ ਵੱਖ ਕਰ ਦਿੰਦਾ ਹੈ। ਰਿਵਿਊਜ਼ ਦੀ ਗੱਲ ਕਰੀਏ ਤਾਂ IMDb ‘ਤੇ 5.8/10 ਅਤੇ Rotten Tomatoes ‘ਤੇ 3.5/5 ਦੀ ਰੇਟਿੰਗ ਮਿਲੀ ਹੈ।
ਇਹ ਵੀ ਪੜ੍ਹੋ: 65 ਸਾਲ ਬਾਅਦ ਅਚਾਨਕ ਮੁੜ ਟ੍ਰੈਂਡ ਕਰਨ ਲੱਗਾ ਇਹ ਗਾਣਾ, ਜਾਣੋ ਕੀ ਹੈ ਵਜ੍ਹਾ
ਮਾਂ ਜ਼ਰੀਨ ਦੇ ਦਿਹਾਂਤ ਤੋਂ ਕਰੀਬ ਦੋ ਹਫਤਿਆਂ ਬਾਅਦ ਪਰਿਵਾਰ ਨਾਲ ਸ਼ਿਰਡੀ ਪਹੁੰਚੇ ਜਾਇਦ ਖਾਨ
NEXT STORY