ਮੁੰਬਈ - ਫਿਲਮ 'ਸੀਤਾ ਰਾਮਮ' ਨਾਲ ਘਰ-ਘਰ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਮ੍ਰਿਣਾਲ ਠਾਕੁਰ ਇਨ੍ਹੀਂ ਦਿਨੀਂ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਸਭ ਤੋਂ ਵਧੀਆ ਦੌਰ ਵਿਚੋਂ ਗੁਜ਼ਰ ਰਹੀ ਹੈ। ਹਾਲ ਹੀ ਵਿਚ ਮ੍ਰਿਣਾਲ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਇਕ ਹੋਰ ਨਵੇਂ ਪ੍ਰੋਜੈਕਟ ਦਾ ਸੰਕੇਤ ਦਿੱਤਾ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਨਵਾਂ ਸਾਲ, ਨਵੀਂ ਸ਼ੁਰੂਆਤ
ਮ੍ਰਿਣਾਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਇਕ ਫਿਲਮ ਦੀ ਸਕ੍ਰਿਪਟ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਕੈਪਸ਼ਨ ਵਿਚ ਲਿਖਿਆ, "ਨਵਾਂ ਸਾਲ.. ਨਵੀਂ ਸਕ੍ਰਿਪਟ.. ਨਵੀਂ ਸ਼ੁਰੂਆਤ.. ਸਭ ਨਵਾਂ-ਨਵਾਂ!" ਇਸ ਦੇ ਨਾਲ ਹੀ ਉਸ ਨੇ ਹੈਦਰਾਬਾਦ ਦੇ ਪ੍ਰਸ਼ੰਸਕਾਂ ਨੂੰ ਵੀ 'ਹੈਲੋ' ਕਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਇਸ ਨਵੇਂ ਪ੍ਰੋਜੈਕਟ ਦੀ ਸ਼ੂਟਿੰਗ ਹੈਦਰਾਬਾਦ ਵਿਚ ਹੋਣ ਵਾਲੀ ਹੈ।
'ਦੋ ਦੀਵਾਨੇ ਸ਼ਹਿਰ ਮੇਂ' ਦਾ ਟੀਜ਼ਰ ਹੋਇਆ ਰਿਲੀਜ਼
ਮ੍ਰਿਣਾਲ ਦੀ ਆਉਣ ਵਾਲੀ ਰੋਮਾਂਟਿਕ ਫਿਲਮ "ਦੋ ਦੀਵਾਨੇ ਸ਼ਹਿਰ ਮੇਂ" ਦਾ ਦਮਦਾਰ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ ਵਿਚ ਉਹ ਸਿਧਾਂਤ ਚਤੁਰਵੇਦੀ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਸੰਜੇ ਲੀਲਾ ਭੰਸਾਲੀ ਅਤੇ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਬਣੀ ਇਹ ਫਿਲਮ 20 ਫਰਵਰੀ, 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਰਵੀ ਉਦਿਆਵਰ ਵੱਲੋਂ ਕੀਤਾ ਗਿਆ ਹੈ।
bਇਨ੍ਹਾਂ ਪ੍ਰੋਜੈਕਟਾਂ ਤੋਂ ਇਲਾਵਾ ਮ੍ਰਿਣਾਲ ਕੋਲ ਫਿਲਮ "ਡਾਕੂ" ਵੀ ਹੈ, ਜਿਸ ਵਿਚ ਉਹ ਅਦਾਕਾਰ ਅਦੀਵੀ ਸ਼ੇਸ਼ ਨਾਲ ਮੁੱਖ ਭੂਮਿਕਾ ਨਿਭਾ ਰਹੀ ਹੈ। ਇਹ ਫਿਲਮ ਇਕ ਬਦਲਾ ਲੈਣ ਵਾਲੇ ਕੈਦੀ ਦੀ ਕਹਾਣੀ ਹੈ ਅਤੇ ਇਸ ਨੂੰ ਹਿੰਦੀ ਤੇ ਤੇਲਗੂ ਭਾਸ਼ਾਵਾਂ ਵਿਚ ਇਕੋ ਸਮੇਂ ਸ਼ੂਟ ਕੀਤਾ ਗਿਆ ਹੈ। ਇਸ ਫਿਲਮ ਵਿਚ ਪ੍ਰਕਾਸ਼ ਰਾਜ ਅਤੇ ਅਤੁਲ ਕੁਲਕਰਨੀ ਵਰਗੇ ਦਿੱਗਜ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿਚ ਹਨ।
ਨੇਹਾ ਕੱਕੜ ਨੇ ਤਲਾਕ ਦੀਆਂ ਅਫਵਾਹਾਂ 'ਤੇ ਤੋੜੀ ਚੁੱਪ; ਪਤੀ ਰੋਹਨਪ੍ਰੀਤ ਤੇ ਪਰਿਵਾਰ ਨੂੰ ਲੈ ਕੇ ਕਹੀ ਵੱਡੀ ਗੱਲ**
NEXT STORY