ਮੁੰਬਈ- ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਇੱਕ ਧੀ ਦੇ ਮਾਤਾ-ਪਿਤਾ ਬਣ ਗਏ ਹਨ। ਦੀਪਿਕਾ ਨੇ ਐਤਵਾਰ 8 ਸਤੰਬਰ 2024 ਨੂੰ ਧੀ ਨੂੰ ਜਨਮ ਦਿੱਤਾ। ਦੀਪਿਕਾ ਦੀ ਡਿਲੀਵਰੀ ਐਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ 'ਚ ਹੋਈ। ਦੀਪਿਕਾ ਅਤੇ ਰਣਵੀਰ ਦੇ ਕਰੀਬੀ ਦੋਸਤ ਅਤੇ ਸ਼ੁਭਚਿੰਤਕ ਬੱਚੀ ਨੂੰ ਮਿਲਣ ਪਹੁੰਚ ਰਹੇ ਹਨ। ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਵੀ ਦੀਪਿਕਾ ਦੀ ਧੀ ਨੂੰ ਮਿਲਣ ਪਹੁੰਚੇ। ਉਸ ਨੂੰ ਹਸਪਤਾਲ ਦੇ ਬਾਹਰ ਦੇਖਿਆ ਗਿਆ। ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਵਿਆਹ ਦੇ ਲਗਭਗ ਛੇ ਸਾਲ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਇਸ ਜੋੜੇ ਨੇ ਜਿਵੇਂ ਹੀ ਆਪਣੀ ਧੀ ਦੇ ਜਨਮ ਦੀ ਖਬਰ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਤਾਂ ਵਧਾਈਆਂ ਦਾ ਹੜ੍ਹ ਆ ਗਿਆ। ਆਲੀਆ ਭੱਟ ਤੋਂ ਲੈ ਕੇ ਪ੍ਰਿਯੰਕਾ ਚੋਪੜਾ, ਕੈਟਰੀਨਾ ਕੈਫ, ਅਰਜੁਨ ਕਪੂਰ, ਪਰਿਣੀਤੀ ਤੱਕ, ਸਾਰੇ ਸਿਤਾਰਿਆਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਜ਼ਾਹਰ ਕੀਤੀਆਂ ਅਤੇ ਛੋਟੀ ਬੱਚੀ ਨੂੰ ਪਿਆਰ ਅਤੇ ਆਸ਼ੀਰਵਾਦ ਦਿੱਤਾ। ਹੁਣ ਮੁਕੇਸ਼ ਅੰਬਾਨੀ ਵੀ ਦੀਪਿਕਾ ਦੇ ਬੱਚੇ ਨੂੰ ਮਿਲਣ ਪਹੁੰਚੇ ਹਨ। ਉਸ ਨੂੰ ਐਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਬਾਹਰ ਦੇਖਿਆ ਗਿਆ।
ਦੱਸਿਆ ਜਾਂਦਾ ਹੈ ਕਿ ਦੀਪਿਕਾ ਦੀ ਡਿਲੀਵਰੀ ਗਣੇਸ਼ ਚਤੁਰਥੀ ਦੇ ਤਿਉਹਾਰ ਤੋਂ ਇਕ ਦਿਨ ਬਾਅਦ ਹੋਈ ਹੈ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਸਥਾਨ 'ਤੇ ਗਣੇਸ਼ ਚਤੁਰਥੀ ਦਾ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਸੀ। ਅੰਬਾਨੀ ਦੇ ਘਰ ਗਣਪਤੀ ਬੱਪਾ ਦੇ ਦਰਸ਼ਨ ਕਰਨ ਲਈ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ। ਇਸ ਦੌਰਾਨ ਦੀਪਿਕਾ ਦੇ ਪਿਤਾ ਅਤੇ ਸਹੁਰੇ ਨੇ ਅੰਬਾਨੀਆਂ ਦੇ ਗਣਪਤੀ ਤਿਉਹਾਰ 'ਚ ਵੀ ਸ਼ਿਰਕਤ ਕੀਤੀ। ਉਸੇ ਸ਼ਾਮ ਯਾਨੀ ਸ਼ਨੀਵਾਰ ਨੂੰ ਦੀਪਿਕਾ ਨੂੰ ਡਿਲੀਵਰੀ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਅਗਲੇ ਦਿਨ ਐਤਵਾਰ ਨੂੰ ਖੁਸ਼ਖਬਰੀ ਆਈ।
ਇਹ ਖ਼ਬਰ ਵੀ ਪੜ੍ਹੋ -ਕੰਗਨਾ ਨੇ ਕਰੋੜਾਂ ਦੇ ਘਾਟੇ 'ਚ ਵੇਚਿਆ ਮੁੰਬਈ ਵਾਲਾ ਬੰਗਲਾ
ਇਸ ਤੋਂ ਪਹਿਲਾਂ ਖਬਰਾਂ ਸਨ ਕਿ ਦੀਪਿਕਾ ਪਾਦੂਕੋਣ ਦੀ ਡਿਲੀਵਰੀ 28 ਸਤੰਬਰ ਨੂੰ ਹੋਵੇਗੀ। ਹਾਲਾਂਕਿ, ਪ੍ਰਸ਼ੰਸਕਾਂ ਨੂੰ ਪਹਿਲਾਂ ਹੀ ਖੁਸ਼ਖਬਰੀ ਮਿਲ ਗਈ ਹੈ। ਡਿਲੀਵਰੀ ਤੋਂ ਦੋ ਦਿਨ ਪਹਿਲਾਂ ਦੀਪਿਕਾ ਆਪਣੇ ਪਤੀ ਅਤੇ ਅਦਾਕਾਰ ਰਣਵੀਰ ਸਿੰਘ ਨਾਲ ਸਿੱਧਵਿਨਾਇਕ ਮੰਦਰ 'ਚ ਬੱਪਾ ਦੇ ਦਰਸ਼ਨ ਕਰਨ ਲਈ ਪਹੁੰਚੀ ਸੀ। ਦੀਪਿਕਾ ਅਤੇ ਰਣਵੀਰ ਦੇ ਘਰ ਛੋਟੀ ਪਰੀ ਦੇ ਆਉਣ ਤੋਂ ਪ੍ਰਸ਼ੰਸਕ ਬਹੁਤ ਖੁਸ਼ ਹਨ ਅਤੇ ਹੁਣ ਉਹ ਬੱਚੀ ਦੀ ਪਹਿਲੀ ਝਲਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਧਰਮਿੰਦਰ ਦੇ ਪਹਿਲੇ ਪਰਿਵਾਰ ਤੋਂ ਕਿਉਂ ਦੂਰ ਰਹਿੰਦੀ ਹੈ ਹੇਮਾ ਮਾਲਿਨੀ? ਅੱਜ ਤੱਕ ਘਰ 'ਚ ਨਹੀਂ ਰੱਖਿਆ ਕਦਮ
NEXT STORY