ਨਵੀਂ ਦਿੱਲੀ (ਭਾਸ਼ਾ) - ਸੀ. ਬੀ. ਆਈ. ਨੇ ਮੁੰਬਈ ਸਥਿਤ ਇਕ ਛੋਟੇ-ਮੋਟੇ ਟੀ. ਵੀ. ਕਲਾਕਾਰ ਖ਼ਿਲਾਫ਼ ਅੰਤਰਰਾਸ਼ਟਰੀ ਗਿਰੋਹ ਚਲਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ, ਜੋ ਵਿਦੇਸ਼ਾਂ 'ਚੋਂ ਨਾਬਾਲਗਾਂ ਨੂੰ ਲਾਲਚ ਦੇ ਕੇ ਅਤੇ ਬਲੈਕਮੇਲ ਕਰਕੇ ਅਸ਼ਲੀਲ ਯੌਨ ਸਮੱਗਰੀ ਇੰਸਟਾਗ੍ਰਾਮ 'ਤੇ ਹਾਸਲ ਕਰਦਾ ਸੀ। ਇਸ ਤੋਂ ਬਾਅਦ 'ਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਗਾਹਕਾਂ ਨੂੰ ਵੇਚਦਾ ਸੀ। ਦੋਸ਼ੀ ਨੇ ਅਮਰੀਕਾ, ਯੂਰਪ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਦੇ 10-16 ਸਾਲ ਕੇ ਕਰੀਬ 1000 ਨਾਬਾਲਗਾਂ ਨਾਲ ਇੰਸਟਾਗ੍ਰਾਮ ਜ਼ਰੀਏ ਸੰਪਰਕ ਕੀਤਾ।
ਇਹ ਖ਼ਬਰ ਵੀ ਪੜ੍ਹੋ : ਬਿੱਗ ਬੌਸ 14 : ਸਲਮਾਨ ਖ਼ਾਨ ਲਈ ਵਿਸ਼ੇਸ਼ ਤੌਰ 'ਤੇ ਬਣਵਾਇਆ ਗਿਆ ਇਹ 'ਲਗਜ਼ਰੀ ਫਲੈਟ', ਤਸਵੀਰਾਂ ਵਾਇਰਲ
ਦੱਸ ਦਈਏ ਕਿ ਸੀ. ਬੀ. ਆਈ. ਨੇ ਟੀ. ਵੀ. ਸੀਰੀਅਲਾਂ 'ਚ ਜੂਨੀਅਰ ਆਰਟਿਸਟ ਹੋਣ ਦਾ ਦਾਅਵਾ ਕਰਨ ਵਾਲੇ ਹਰਿਦੁਵਾਰ ਦੇ ਰਹਿਣ ਵਾਲੇ ਦੋਸ਼ੀ ਦੇ ਘਰ ਦੀ ਜਦੋਂ ਤਲਾਸ਼ੀ ਲਈ ਤਾਂ ਉਸ ਦੇ ਮੋਬਾਇਲ ਫੋਨ ਅਤੇ ਲੈਪਟਾਪ 'ਚੋਂ ਆਨਲਾਈਨ ਸੈਕਸ ਸੋਸ਼ਣ ਸਬੰਧੀ ਸਮੱਗਰੀ ਮਿਲੀ। ਦੋਸ਼ੀ ਨਾਬਾਲਗਾਂ ਨਾਲ ਵ੍ਹਟਸਐਪ 'ਤੇ ਚੈਟ ਕਰਦਾ ਅਤੇ ਵੀਡੀਓ ਕਾਲ ਦੌਰਾਨ ਉਨ੍ਹਾਂ ਨੂੰ ਅਸ਼ਲੀਲ ਹਰਕਤਾਂ ਕਰਨ ਲਈ ਕਹਿੰਦਾ, ਜਿਨ੍ਹਾਂ ਨੂੰ ਇੰਸਟਾਗ੍ਰਾਮ ਜ਼ਰੀਏ ਵੱਖ-ਵੱਖ ਦੇਸ਼ਾਂ 'ਚ ਗਾਹਕਾਂ ਨਾਲ ਸਾਂਝਾ ਕੀਤਾ ਜਾਂਦਾ ਸੀ। ਜੇਕਰ ਪੀੜਤ ਉਸ ਨਾਲੋਂ ਸਬੰਧ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਦੋਸ਼ੀ ਉਸ ਦੀਆਂ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦਿੰਦਾ ਸੀ।
ਇਹ ਖ਼ਬਰ ਵੀ ਪੜ੍ਹੋ : ਕੈਂਸਰ ਤੋਂ ਜੰਗ ਜਿੱਤਣ ਵਾਲੇ ਸੰਜੇ ਦੱਤ ਦੇ ਫ਼ਿਲਮੀ ਸਫ਼ਰ 'ਚ ਆਵੇਗਾ ਵੱਡਾ ਬਦਲਾਅ, ਇਸ ਕੰਮ ਤੋਂ ਬਣਾਉਣਗੇ ਦੂਰੀ
ਨਸ਼ਾ ਖ਼ਰੀਦ ਰਹੀ ਰੰਗੇ ਹੱਥੀਂ ਫੜ੍ਹੀ ਗਈ ਇਹ ਪ੍ਰਸਿੱਧ ਅਦਾਕਾਰਾ
NEXT STORY