ਮੁੰਬਈ (ਬਿਊਰੋ)– ਪੰਕਜ ਤ੍ਰਿਪਾਠੀ ਨੂੰ ਪਰਦੇ ’ਤੇ ਦੇਖਣਾ ਦਰਸ਼ਕਾਂ ਲਈ ਕਾਫ਼ੀ ਮਜ਼ੇਦਾਰ ਹੈ। ਨੈੱਟਫਲਿਕਸ ਦੀ ਫ਼ਿਲਮ ‘ਮਰਡਰ ਮੁਬਾਰਕ’ ’ਚ ਉਹ ਇਕ ਹੋਰ ਦਿਲਚਸਪ ਕਿਰਦਾਰ ’ਚ ਨਜ਼ਰ ਆ ਰਹੇ ਹਨ। ‘ਮਰਡਰ ਮੁਬਾਰਕ’ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ ਤੇ ਇਸ ਨੈੱਟਫਲਿਕਸ ਫ਼ਿਲਮ ’ਚ ਪੰਕਜ ਤ੍ਰਿਪਾਠੀ ਇਕ ਕਤਲ ਨੂੰ ਸੁਲਝਾਉਂਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ਼ ਦੀ ਉਮੀਦ ’ਚ ਭੈਣ, ਕਿਹਾ– ‘ਹਰ ਕੋਈ ਜਾਣਨਾ ਚਾਹੁੰਦੈ ਕਿ ਭਰਾ ਨਾਲ ਕੀ ਹੋਇਆ’
ਪੰਕਜ ਨੇ ਜਿਸ ਕੇਸ ਨੂੰ ਸੁਲਝਾਉਣ ਲਈ ਤਹਿ ਕੀਤਾ ਹੈ, ਉਸ ਦੇ ਸ਼ੱਕੀ ਵੀ ਕਾਫ਼ੀ ਮਜ਼ਬੂਤ ਹਨ। ‘ਮਰਡਰ ਮੁਬਾਰਕ’ ਦੀ ਪਹਿਲੀ ਲੁੱਕ ਵੀਡੀਓ ’ਚ ਪੰਕਜ ਦੀ ਆਵਾਜ਼ ’ਚ ਬਿਆਨ ਸੁਣਾਈ ਦਿੰਦਾ ਹੈ। ਉਹ ਫ਼ਿਲਮ ਦੇ ਕਿਰਦਾਰਾਂ ਨੂੰ ਆਪਣੇ ਮਜ਼ਾਕੀਆ ਅੰਦਾਜ਼ ’ਚ ਪੇਸ਼ ਕਰ ਰਹੇ ਹਨ, ਜਿਥੇ ਵਿਜੇ ਵਰਮਾ ਪੁਰਾਣੀ ਦਿੱਲੀ ਦਾ ਦਿਲ ਤੋੜਨ ਵਾਲਾ ਪ੍ਰੇਮੀ ਹੈ, ਉਥੇ ਸਾਰਾ ਅਲੀ ਖ਼ਾਨ ਦੱਖਣੀ ਦਿੱਲੀ ਦੀ ਰਾਜਕੁਮਾਰੀ ਹੈ।
‘ਮਰਡਰ ਮੁਬਾਰਕ’ ’ਚ ਕਰਿਸ਼ਮਾ ਕਪੂਰ, ਡਿੰਪਲ ਕਪਾੜੀਆ, ਸੰਜੇ ਕਪੂਰ, ਟਿਸਕਾ ਚੋਪੜਾ ਤੇ ਸੁਹੇਲ ਨਈਅਰ ਵੀ ਨਜ਼ਰ ਆ ਰਹੇ ਹਨ। ਵੀਡੀਓ ’ਚ ਸਾਰੇ ਕਲਾਕਾਰ ਆਪਣੇ ਕਿਰਦਾਰ ਦੇ ਮੁਤਾਬਕ ਇਕ ਅਨੋਖੇ ਅੰਦਾਜ਼ ’ਚ ਨਜ਼ਰ ਆ ਰਹੇ ਹਨ।
ਪੰਕਜ ਤ੍ਰਿਪਾਠੀ ਇਸ ਦਾ ਖ਼ੁਲਾਸਾ ਕਰਨਗੇ
‘ਮਰਡਰ ਮੁਬਾਰਕ’ ’ਚ ਪੰਕਜ ਤ੍ਰਿਪਾਠੀ ਇਕ ਪੁਲਸ ਵਾਲੇ ਦੀ ਭੂਮਿਕਾ ’ਚ ਹਨ, ਜੋ ਦਿੱਲੀ ’ਚ ਇਕ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਨਿਕਲਿਆ ਹੈ। ਉਸ ਦੇ ਸਾਹਮਣੇ ਬਹੁਤ ਸਾਰੇ ਲੋਕ ਹਨ, ਜੋ ਕਤਲ ਦੇ ਸ਼ੱਕੀ ਹੋ ਸਕਦੇ ਹਨ। ਪੰਕਜ ਤ੍ਰਿਪਾਠੀ ਇਨ੍ਹਾਂ ਸਾਰਿਆਂ ਨੂੰ ਟੈਗ ਦੇ ਰਹੇ ਹਨ। ਕਰਿਸ਼ਮਾ ਕਪੂਰ ਨੂੰ ‘ਸਸਪੈਂਸ ਫ਼ਿਲਮਾਂ ਦੀ ਪੁਰਾਣੀ ਡਰੀਮ ਗਰਲ’, ਡਿੰਪਲ ਕਪਾੜੀਆ ਨੂੰ ‘ਸਰਫਿਰੀ ਕਲਾਕਾਰ’ ਤੇ ਸੰਜੇ ਕਪੂਰ ਨੂੰ ‘ਸ਼ਾਹੀ ਖ਼ੂਨ’ ਦੱਸਿਆ ਗਿਆ ਹੈ। ਟਿਸਕਾ ਚੋਪੜਾ ‘ਗੌਸਿਪ ਦੀ ਤਿਤਲੀ’ ਹੈ ਤੇ ਸੁਹੇਲ ਨਈਅਰ ‘ਪਾਰਟੀਆਂ ਦਾ ਮੱਛਰ’ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
PM ਮੋਦੀ ਨੇ ਜ਼ਾਕਿਰ ਹੁਸੈਨ ਤੇ ਸ਼ੰਕਰ ਮਹਾਦੇਵਨ ਨੂੰ ਦਿੱਤੀ ਵਧਾਈ, ਕਿਹਾ- ਭਾਰਤ ਨੂੰ ਮਾਣ ਹੈ
NEXT STORY