ਮੁੰਬਈ (ਏਜੰਸੀ)- ਦਿਵਿਆ ਭਾਰਤੀ ਨੂੰ ਬਾਲੀਵੁੱਡ ਵਿੱਚ ਇੱਕ ਅਜਿਹੀ ਅਦਾਕਾਰਾ ਵਜੋਂ ਯਾਦ ਕੀਤਾ ਜਾਂਦਾ ਹੈ, ਜਿਸਨੇ ਆਪਣੇ ਰੋਮਾਂਟਿਕ ਅੰਦਾਜ਼ ਨਾਲ ਦਰਸ਼ਕਾਂ ਵਿੱਚ ਇੱਕ ਖਾਸ ਪਛਾਣ ਬਣਾਈ। 25 ਫਰਵਰੀ 1974 ਨੂੰ ਮੁੰਬਈ ਵਿੱਚ ਜਨਮੀ, ਦਿਵਿਆ ਭਾਰਤੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1990 ਵਿੱਚ 16 ਸਾਲ ਦੀ ਉਮਰ ਵਿਚ ਰਿਲੀਜ਼ ਹੋਈ ਤੇਲਗੂ ਫਿਲਮ ਬੋਬਿਲੀ ਰਾਜਾ ਨਾਲ ਕੀਤੀ ਸੀ। ਦਿਵਿਆ ਭਾਰਤੀ ਨੇ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ 1992 ਵਿੱਚ ਰਿਲੀਜ਼ ਹੋਈ ਰਾਜੀਵ ਰਾਏ ਦੀ ਫਿਲਮ ਵਿਸ਼ਵਾਤਮਾ ਨਾਲ ਕੀਤੀ। ਇਸ ਫਿਲਮ ਵਿੱਚ ਦਿਵਿਆ ਭਾਰਤੀ 'ਤੇ ਫਿਲਮਾਇਆ ਗਿਆ ਗੀਤ...ਸਾਤ ਸਮੁੰਦਰ ਪਾਰ ਮੈਂ ਤੇਰੇ ਪੀਛੇ-ਪੀਛੇ ਆ ਗਈ...ਦਰਸ਼ਕਾਂ ਵਿਚਾਲੇ ਅੱਜ ਵੀ ਪ੍ਰਸਿੱਧ ਹੈ।
ਇਹ ਵੀ ਪੜ੍ਹੋ: ਮਸ਼ਹੂਰ ਹੋਣ ਦੇ ਡਰੋਂ ਇਸ ਅਦਾਕਾਰ ਨੇ ਛੱਡਿਆ ਦੇਸ਼, ਪਹਿਲੀ ਫਿਲਮ ਰਹੀ ਸੀ ਸੁਪਰਹਿੱਟ
ਸਾਲ 1992 ਵਿੱਚ ਹੀ ਦਿਵਿਆ ਭਾਰਤੀ ਦੀਆਂ ਫਿਲਮਾਂ ਸ਼ੋਲਾ ਔਰ ਸ਼ਬਨਮ, ਦਿਲ ਕਾ ਕਯਾ ਕਸੂਰ, ਦੀਵਾਨਾ, ਬਲਵਾਨ, ਦਿਲ ਆਸ਼ਨਾ ਹੈ, ਰਿਲੀਜ਼ ਹੋਈਆਂ ਸਨ। ਦੀਵਾਨਾ ਲਈ, ਦਿਵਿਆ ਭਾਰਤੀ ਨੂੰ ਸਰਵੋਤਮ ਡੈਬਿਊ ਅਦਾਕਾਰਾ ਦਾ ਫਿਲਮਫੇਅਰ ਪੁਰਸਕਾਰ ਦਿੱਤਾ ਗਿਆ ਸੀ। 1992 ਅਤੇ 1993 ਦੇ ਵਿਚਕਾਰ, ਦਿਵਿਆ ਭਾਰਤੀ ਨੇ 14 ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ, ਜੋ ਕਿ ਅਜੇ ਵੀ ਇੱਕ ਨਿਊ ਕਮਰ ਅਦਾਕਾਰਾ ਲਈ ਇੱਕ ਰਿਕਾਰਡ ਹੈ। ਸਾਲ 1992 ਵਿੱਚ, ਦਿਵਿਆ ਭਾਰਤੀ ਨੇ ਮਸ਼ਹੂਰ ਫਿਲਮ ਨਿਰਮਾਤਾ ਸਾਜਿਦ ਨਾਡੀਆਡਵਾਲਾ ਨਾਲ ਵਿਆਹ ਕੀਤਾ। ਇਸ ਤੋਂ ਪਹਿਲਾਂ ਕਿ ਉਨ੍ਹਾਂ ਦਾ ਕਰੀਅਰ ਹੋਰ ਬੁਲੰਦੀਆਂ ਛੂੰਹਦਾ 19 ਸਾਲ ਦੀ ਉਮਰ 'ਚ ਵਿਆਹ ਦੇ ਸਿਰਫ਼ ਇੱਕ ਸਾਲ ਬਾਅਦ 05 ਅਪ੍ਰੈਲ 1993 ਨੂੰ ਦਿਵਿਆ ਭਾਰਤੀ ਦੀ ਇਮਾਰਤ ਤੋਂ ਡਿੱਗਣ ਨਾਲ ਮੌਤ ਹੋ ਗਈ। ਹਾਲਾਂਕਿ ਉਨ੍ਹਾਂ ਦੀ ਮੌਤ ਦੀ ਗੁੱਥੀ ਅੱਜ ਵੀ ਅਣਸੁਲਝੀ ਹੈ, ਕਿਉਂਕਿ ਕੋਈ ਇਸ ਨੂੰ ਖੁਦਕੁਸ਼ੀ ਅਤੇ ਕੋਈ ਕਤਲ ਕਹਿ ਰਿਹਾ ਸੀ।
ਇਹ ਵੀ ਪੜ੍ਹੋ: 'ਹੌਟ ਸੀਟ' 'ਤੇ ਬੈਠਣ ਲਈ ਹੋ ਜਾਓ ਤਿਆਰ, ਇਸ ਦਿਨ ਸ਼ੁਰੂ ਹੋ ਰਹੀ ਹੈ 'KBC 17' ਲਈ ਰਜਿਸਟ੍ਰੇਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁਨਾਲ ਕਾਮਰਾ ਨੂੰ ਵੱਡਾ ਝਟਕਾ, 'ਬੁੱਕ ਮਾਈ ਸ਼ੋਅ' ਨੇ ਚੁੱਕਿਆ ਵੱਡਾ ਕਦਮ
NEXT STORY