ਐਂਟਰਟੇਨਮੈਂਟ ਡੈਸਕ- ਜੇਕਰ ਕੋਈ ਫਿਲਮ ਇੰਡਸਟਰੀ 'ਚ ਪੈਰ ਰੱਖਦਾ ਹੈ ਤਾਂ ਉਸ ਦਾ ਟੀਚਾ ਇਹੀ ਹੁੰਦਾ ਹੈ ਕਿ ਉਹ ਬੁਲੰਦੀਆਂ ਨੂੰ ਛੂਹੇ ਪਰ ਇਕ ਅਦਾਕਾਰ ਅਜਿਹਾ ਵੀ ਸੀ ਜਿਸ ਦੀ ਪਹਿਲੀ ਫਿਲਮ ਇੰਨੀ ਹਿੱਟ ਹੋਈ ਕਿ ਉਸ ਨੇ ਮਸ਼ਹੂਰ ਹੋਣ ਦੇ ਡਰ ਤੋਂ ਦੇਸ਼ ਛੱਡ ਦਿੱਤਾ। ਅਸੀਂ ਇੱਥੇ ਗੱਲ ਕਰ ਰਹੇ ਹਾਂ ਸੰਨੀ ਦਿਓਲ ਅਤੇ ਬੌਬੀ ਦਿਓਲ ਦੇ ਚਚੇਰੇ ਭਰਾ ਅਤੇ ਸੁਪਰਸਟਾਰ ਧਰਮਿੰਦਰ ਦੇ ਭਤੀਜੇ ਅਭੈ ਦਿਓਲ ਦੀ। ਇੱਕ ਇੰਟਰਵਿਊ ਵਿੱਚ, ਅਭੈ ਨੇ ਅਦਾਕਾਰੀ ਤੋਂ ਆਪਣੇ ਬ੍ਰੇਕ ਬਾਰੇ ਗੱਲ ਕਰਦਿਆਂ ਖੁਲਾਸਾ ਕੀਤਾ ਕਿ ਉਹ ਪਲਬਿਕ ਫਿਗਰ ਬਣਨ ਨਾਲ ਮਿਲਣ ਵਾਲੀ ਪ੍ਰਸਿੱਧੀ ਅਤੇ ਅਟੈਂਸ਼ਨ ਨਹੀਂ ਚਾਹੁੰਦੇ ਸਨ।
ਇਹ ਵੀ ਪੜ੍ਹੋ: ਮਸ਼ਹੂਰ ਨਿਰਮਾਤਾ ਦੀ ਚਿੱਟ ਫੰਡ ਕੰਪਨੀ ’ਤੇ ED ਵੱਲੋਂ ਛਾਪੇ

2009 ਵਿੱਚ 'ਦੇਵ ਡੀ' ਦੀ ਸ਼ੂਟਿੰਗ ਪੂਰੀ ਕਰਨ ਤੋਂ ਤੁਰੰਤ ਬਾਅਦ ਅਭੈ ਦਿਓਲ ਨਿਊਯਾਰਕ ਚਲੇ ਗਏ। 11 ਕਰੋੜ ਰੁਪਏ ਦੇ ਬਜਟ 'ਤੇ ਬਣੀ ਇਸ ਫਿਲਮ ਨੇ ਦੁਨੀਆ ਭਰ ਵਿੱਚ 20.82 ਕਰੋੜ ਰੁਪਏ ਕਮਾਏ ਅਤੇ ਇਸਨੂੰ ਖੂਬ ਪਸੰਦ ਕੀਤਾ ਗਿਆ। ਅਭੈ ਦਿਓਲ ਮੁਤਾਬਕ ਉਨ੍ਹਾਂ ਨੂੰ ਅਟੈਂਸ਼ਨ ਅਤੇ ਪ੍ਰਸਿੱਧੀ ਨਾਲ ਨਜਿੱਠਣਾ ਮੁਸ਼ਕਲ ਲੱਗ ਰਿਹਾ ਸੀ, ਕਿਉਂਕਿ ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਤਾਜ਼ਾ ਹੋਣ ਲੱਗੀਆਂ ਸਨ। ਉਨ੍ਹਾਂ ਮੁਤਾਬਕ ਉਹ ਇੱਕ ਸੰਵੇਦਨਸ਼ੀਲ ਬੱਚੇ ਸਨ ਅਤੇ ਉਨ੍ਹਾਂ ਅਟੈਂਸ਼ਨ ਪਸੰਦ ਨਹੀਂ ਸੀ। ਮੈਨੂੰ ਪਤਾ ਸੀ ਕਿ ਦੇਵ ਡੀ ਇੱਕ ਵੱਡੀ ਫਿਲਮ ਬਣਨ ਵਾਲੀ ਸੀ ਪਰ ਮੈਂ ਮਸ਼ਹੂਰ ਨਹੀਂ ਹੋਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ: 'ਹੌਟ ਸੀਟ' 'ਤੇ ਬੈਠਣ ਲਈ ਹੋ ਜਾਓ ਤਿਆਰ, ਇਸ ਦਿਨ ਸ਼ੁਰੂ ਹੋ ਰਹੀ ਹੈ 'KBC 17' ਲਈ ਰਜਿਸਟ੍ਰੇਸ਼ਨ

ਅਦਾਕਾਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਦੂਰ ਜਾਣ ਦਾ ਫੈਸਲਾ ਉਨ੍ਹਾਂ ਦੇ ਸੰਘਰਸ਼ਾਂ ਕਾਰਨ ਸੀ। ਉਨ੍ਹਾਂ ਦੇਖਿਆ ਕਿ ਉਹ ਨਕਾਰਾਤਮਕ ਗੱਲਾਂ 'ਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੇ ਸਨ ਅਤੇ ਉਨ੍ਹਾਂ ਕੋਲ ਕੰਮ ਕਰਨ ਲਈ ਬਹੁਤ ਸਾਰੇ ਮੁੱਦੇ ਸਨ। ਉਨ੍ਹਾਂ ਦਾ ਸਾਹਮਣਾ ਕਰਨ ਦੀ ਬਜਾਏ, ਉਨ੍ਹਾਂ ਨੇ ਦੂਰ ਜਾਣ ਦਾ ਫੈਸਲਾ ਕੀਤਾ। ਅਭੈ ਨੇ ਇੰਟਰਵਿਊ ਵਿਚ ਅੱਗੇ ਕਿਹਾ- ਮੈਨੂੰ ਮਸ਼ਹੂਰ ਹੋਣ ਅਤੇ ਇਸ ਨਾਲ ਆਉਣ ਵਾਲੀ ਹਰ ਚੀਜ਼ ਤੋਂ ਡਰ ਲੱਗਦਾ ਸੀ। ਮੈਨੂੰ ਆਪਣੇ ਫੈਸਲੇ 'ਤੇ ਕੋਈ ਪਛਤਾਵਾ ਨਹੀਂ ਹੈ।
ਇਹ ਵੀ ਪੜ੍ਹੋ: ਚਲੋ ਬੁਲਾਵਾ ਆਇਆ ਹੈ...ਭਜਨ ਗਾਉਂਦੇ ਗਾਇਕ ਨੂੰ ਆਇਆ ਹਾਰਟ ਅਟੈਕ, ਸਟੇਜ 'ਤੇ ਹੀ ਤੋੜਿਆ ਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਨਿਰਮਾਤਾ ਦੀ ਚਿੱਟ ਫੰਡ ਕੰਪਨੀ ’ਤੇ ED ਵੱਲੋਂ ਛਾਪੇਮਾਰੀ
NEXT STORY