ਐਂਟਰਟੇਨਮੈਂਟ ਡੈਸਕ : ਪੰਜਾਬੀ ਸਿਨੇਮਾ ਮਸ਼ਹੂਰ ਅਦਾਕਾਰ ਤੇ ਲੇਖਕ ਨਰੇਸ਼ ਕਥੂਰੀਆ ਦੇ ਮਾਤਾ ਸ਼੍ਰੀਮਤੀ ਸ਼ੀਲਾ ਦੇਵੀ ਕਥੂਰੀਆ ਅਚਾਨਕ ਅਕਾਲ ਚਲਾਣਾ ਕਰ ਗਏ, ਜਿੰਨ੍ਹਾਂ ਨਮਿਤ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਨਗਰ ਗਿੱਦੜਬਾਹਾ ਵਿਖੇ ਹੀ ਰੱਖਿਆ ਗਿਆ ਹੈ। ਉਨ੍ਹਾਂ ਦੀ ਸਵਰਗੀ ਮਾਤਾ ਨਮਿਤ ਗਰੁੜ ਪੁਰਾਣ ਪਾਠ ਦਾ ਭੋਗ 27 ਜਨਵਰੀ ਨੂੰ ਦੁਪਿਹਰ ਮਹਾਰਾਜ ਅਗਰਸੈਨ ਧਰਮਸ਼ਾਲਾ, ਨੇੜੇ ਸ਼ਿਵਪੁਰੀ ਗਿੱਦੜਬਾਹਾ ਵਿਖੇ ਪਾਇਆ ਜਾ ਰਿਹਾ ਹੈ, ਜਿੱਥੇ ਅਨੇਕਾਂ ਫਿਲਮੀ ਸ਼ਖਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।
ਹਾਲ 'ਚ ਰਿਲੀਜ਼ ਹੋਈਆਂ ਅਤੇ ਅਪਾਰ ਕਾਮਯਾਬੀ ਹਾਸਲ ਕਰਨ ਵਾਲੀਆਂ ਕਈ ਪੰਜਾਬੀ ਫ਼ਿਲਮਾਂ ਦਾ ਕਹਾਣੀ ਲੇਖਨ ਕਰ ਚੁੱਕੇ ਹਨ ਨਰੇਸ਼ ਕਥੂਰੀਆ, ਜਿੰਨ੍ਹਾਂ 'ਚ 'ਕੈਰੀ ਆਨ ਜੱਟਾ 3', 'ਸ਼ਿੰਦਾ ਸ਼ਿੰਦਾ ਨੋ ਪਾਪਾ' ਅਤੇ 'ਮੌਜਾਂ ਹੀ ਮੌਜਾਂ' ਆਦਿ ਸ਼ੂਮਾਰ ਰਹੀਆਂ ਹਨ। ਇਸ ਤੋਂ ਇਲਾਵਾ ਬਤੌਰ ਅਦਾਕਾਰ ਵੀ ਉਹ ਪਾਲੀਵੁੱਡ ਦੀਆਂ 'ਕੈਰੀ ਆਨ ਜੱਟਾ' ਅਤੇ 'ਮਿਸਟਰ ਐਂਡ ਮਿਸਿਜ਼ 420' ਸੀਰੀਜ਼ ਆਦਿ ਜਿਹੀਆਂ ਕਈ ਫਿਲਮਾਂ ਨੂੰ ਪ੍ਰਭਾਵੀ ਰੂਪ ਦੇਣ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਦੇ ਜਾ ਰਹੇ ਇਹ ਬਿਹਤਰੀਨ ਲੇਖਕ ਬਹੁ-ਚਰਚਿਤ ਅਤੇ ਅਪਾਰ ਕਾਮਯਾਬੀ ਹਾਸਲ ਕਰਨ ਵਾਲੀ ਹਿੰਦੀ ਫ਼ਿਲਮ 'ਡ੍ਰੀਮ ਗਰਲ' ਦੇ ਲੇਖਨ ਦਾ ਵੀ ਹਿੱਸਾ ਰਹੇ ਹਨ, ਜਿਸ 'ਚ ਆਯੂਸ਼ਮਾਨ ਖੁਰਾਣਾ ਵੱਲੋਂ ਲੀਡ ਭੂਮਿਕਾ ਨਿਭਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
NEXT STORY