ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਆਪਣੇ ਬੇਬਾਕ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਫਿਲਮ ਉਦਯੋਗ ਇਸਲਾਮੋਫੋਬੀਆ ਤੋਂ ਪੀੜਤ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਸਰਕਾਰ ਉਨ੍ਹਾਂ ਫਿਲਮ ਨਿਰਮਾਤਾਵਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਜੋ ਇਸ ਦਿਸ਼ਾ ਵਿੱਚ ਫਿਲਮਾਂ ਬਣਾਉਂਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਤਾਲਿਬਾਨ ਨੂੰ ਲੈ ਕੇ ਉਹਨਾਂ ਦੇ ਬਿਆਨ ਨੂੰ ਗਲਤ ਲਿਆ ਗਿਆ ਸੀ।
ਹਾਲ ਹੀ ਵਿੱਚ ਦਿੱਤੀ ਇੰਟਰਵਿਊ ਵਿੱਚ ਜਦੋਂ ਨਸੀਰੂਦੀਨ ਸ਼ਾਹ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨਾਲ ਫਿਲਮ ਇੰਡਸਟਰੀ ਵਿੱਚ ਕਦੇ ਵਿਤਕਰਾ ਹੋਇਆ ਹੈ, ਤਾਂ ਉਨ੍ਹਾਂ ਕਿਹਾ, “ਮੈਨੂੰ ਨਹੀਂ ਪਤਾ ਕਿ ਫਿਲਮ ਇੰਡਸਟਰੀ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਕੋਈ ਵਿਤਕਰਾ ਹੁੰਦਾ ਹੈ ਜਾਂ ਨਹੀਂ। ਮੇਰਾ ਮੰਨਣਾ ਹੈ ਕਿ ਸਾਡਾ ਯੋਗਦਾਨ ਮਹੱਤਵਪੂਰਨ ਹੈ। ਇਸ ਇੰਡਸਟਰੀ ਵਿੱਚ ਪੈਸਾ ਰੱਬ ਹੈ। ਤੁਸੀਂ ਜਿੰਨਾ ਪੈਸਾ ਇੱਥੇ ਕਮਾਉਂਦੇ ਹੋ, ਓਨਾਂ ਹੀ ਤੁਹਾਡਾ ਸਨਮਾਨ ਕੀਤਾ ਜਾਂਦਾ ਹੈ। ਅੱਜ ਵੀ ਇੰਡਸਟਰੀ ਦੇ 3 ਖਾਨ ਚੋਟੀ ‘ਤੇ ਹਨ। ਉਨ੍ਹਾਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਅਤੇ ਉਹ ਅੱਜ ਵੀ ਨਤੀਜੇ ਦੇ ਰਹੇ ਹਨ।
ਮੈਂ ਕਦੇ ਵੀ ਭੇਦਭਾਵ ਵਰਗਾ ਕੁਝ ਮਹਿਸੂਸ ਨਹੀਂ ਕੀਤਾ। ਮੈਨੂੰ ਮੇਰੇ ਕਰੀਅਰ ਦੇ ਸ਼ੁਰੂ ਵਿੱਚ ਨਾਮ ਸੁਝਾਇਆ ਗਿਆ ਸੀ ਪਰ ਮੈਂ ਆਪਣਾ ਨਾਮ ਨਹੀਂ ਬਦਲਿਆ । ਮੈਨੂੰ ਨਹੀਂ ਲਗਦਾ ਕਿ ਇਸ ਨਾਲ ਕੋਈ ਫ਼ਰਕ ਪੈਂਦਾ।” ਸ਼ਾਹ ਦਾ ਕਹਿਣਾ ਹੈ ਕਿ ਜਦੋਂ ਮੁਸਲਿਮ ਨੇਤਾ, ਯੂਨੀਅਨ ਦੇ ਮੈਂਬਰ ਅਤੇ ਵਿਦਿਆਰਥੀ ਆਮ ਬਿਆਨ ਦਿੰਦੇ ਹਨ, ਤਾਂ ਵੀ ਉਹਨਾਂ ਦਾ ਵਿਰੋਧ ਹੁੰਦਾ ਹੈ। ਇਸ ਦੇ ਨਾਲ ਹੀ ਜਦੋਂ ਮੁਸਲਿਮ ਭਾਈਚਾਰੇ ਦੇ ਖਿਲਾਫ ਹਿੰਸਕ ਬਿਆਨ ਦਿੱਤੇ ਜਾਂਦੇ ਹਨ ਤਾਂ ਉਸ ਤਰ੍ਹਾਂ ਦਾ ਹਮਲਾ ਨਜ਼ਰ ਨਹੀਂ ਆਉਂਦਾ।
ਇੰਨਾ ਹੀ ਨਹੀਂ, ਉਸ ਨੇ ਕਿਹਾ, “ਮੈਨੂੰ ਬੰਬਈ ਤੋਂ ਕੋਲੰਬੋ ਅਤੇ ਕੋਲੰਬੋ ਤੋਂ ਕਰਾਚੀ ਲਈ ਟਿਕਟਾਂ ਵੀ ਭੇਜੀਆਂ ਗਈਆਂ ਸਨ।”ਉਨ੍ਹਾਂ ਕਿਹਾ ਕਿ ਭਾਵੇਂ ਕੋਈ ਕੱਟੜਤਾ ਨਹੀਂ ਹੈ, ਫਿਰ ਵੀ ਫਿਲਮ ਇੰਡਸਟਰੀ ਵਿੱਚ ਬਦਲਾਅ ਆ ਰਹੇ ਹਨ। ਉਹ ਕਹਿੰਦਾ ਹੈ, “ਸਰਕਾਰ ਫਿਲਮ ਨਿਰਮਾਤਾਵਾਂ ਨੂੰ ਉਨ੍ਹਾਂ ਦੇ ਪੱਖ ਵਿੱਚ ਫਿਲਮਾਂ ਬਣਾਉਣ ਲਈ ਸਮਰਥਨ ਦੇ ਰਹੀ ਹੈ। ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਜੇ ਉਹ ਲੋਕ ਪ੍ਰਚਾਰਕ ਫਿਲਮਾਂ ਵੀ ਬਣਾ ਰਹੇ ਹਨ ਤਾਂ ਇਸ ਨੂੰ ਸਰਲ ਸ਼ਬਦਾਂ ਵਿੱਚ ਕਿਹਾ ਜਾਵੇ। ਉਸ ਦੇ ਅਨੁਸਾਰ, ਨਾਜ਼ੀ ਜਰਮਨੀ ਵਿੱਚ ਵੀ ਅਜਿਹੀ ਕੋਸ਼ਿਸ਼ ਕੀਤੀ ਗਈ ਸੀ।
ਸਿਮਰਨ ਕੌਰ ਧਾਦਲੀ ਦੇ ਗੀਤ ‘ਲਹੂ ਦੀ ਆਵਾਜ਼’ ਨੇ ਫੈਮੇਨਿਜ਼ਮ ਨੂੰ ਲੈ ਕੇ ਛੇੜੀ ਨਵੀਂ ਚਰਚਾ (ਵੀਡੀਓ)
NEXT STORY